Pulwama Attack: ਅੱਜ ਦੇ ਦਿਨ ਹੀ ਹੋਇਆ ਸੀ ਪੁਲਵਾਮਾ ਅਟੈਕ, 40 ਜਵਾਨਾਂ ਦੀ ਗਈ ਸੀ ਜਾਨ

0
184
pulwama attack
pulwama attack

ਇੰਡੀਆ ਨਿਊਜ਼ (ਦਿੱਲੀ) Pulwama Attack 4th Anniversary: ਅੱਜ 14 ਫਰਵਰੀ ਦੇ ਦਿਨ ਹੀ 4 ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਆਂਤਕੀ ਹਮਲਾ ਹੋਇਆ ਸੀ। ਇਹ ਹਮਲਾ ਭਾਰਤ ਵਿੱਚ ਵੱਡੇ ਹਮਲਿਆਂ ਵਿੱਚੋਂ ਇੱਕ ਸੀ। ਹਮਲੇ ਵਿੱਚ ਭਾਰਤ ਦੇ 40 ਜਵਾਨ ਸ਼ਹੀਦ ਹੋ ਗਏ ਸੀ। ਹਾਲਾਂਕਿ ਇਸ ਹਮਲੇ ਤੋਂ ਬਾਅਦ ਭਾਰਤ ਨੇ ਜਿਸ ਤਰੀਕੇ ਨਾਲ ਪਾਕਿਸਤਾਨ ਨੂੰ ਸਬਕ ਸਿਖਾਇਆ, ਅਜਿਹਾ ਪਹਿਲਾ ਕਦੇ ਨਹੀਂ ਹੋਇਆ। ਭਾਰਤ ਦੇ ਬਹਾਦੁਰ ਸੈਨਿਕਾਂ ਨੇ ਹਮਲੇ ਜਾ ਜਵਾਬ ਬਾਲਾਕੋਟ ਸਰਜੀਕਲ ਸਟ੍ਰਾਈਕ ਦੇ ਰੂਪ ਵਿੱਚ ਦਿੱਤਾ।
ਭਾਰਤ ਨੇ ਪਾਕਿਸਤਾਨ ਦੇ ਅੰਦਰ ਜਾ ਪਹਿਲਾ ਆਂਤਕੀ ਠਿਕਾਣਿਆਂ ਨੂੰ ਨਸ਼ਟ ਕੀਤਾ। ਅੱਜ ਇਸ ਮੌਕੇ ‘ਤੇ ਜਾਣਦੇ ਹਾਂ ਕਿ ਆਖਿਰ 14 ਫਰਵਰੀ 2019 ਨੂੰ ਕੀ ਹੋਇਆ ਸੀ ਅਤੇ ਇਸ ਹਮਲੇ ਤੋਂ ਬਾਅਦ ਕੀ-ਕੀ ਹੋਇਆ।

ਹੋਰ ਖ਼ਬਰਾਂ ਪੜਨ ਲਈ ਕਰੋ ਇੱਥੇ ਕਲਿੱਕ: Transgender Parent: ਭਾਰਤ ਦੇ ਪਹਿਲੇ ‘ਬਾਇਓਲੋਜੀਕਲ’ ਟ੍ਰਾਂਸ ਮਾਤਾ-ਪਿਤਾ ਬਣਨ ਦੀ ਕਹਾਣੀ

pulwama attack
pulwama attack


CRPF ਦੇ ਕਾਫ਼ਿਲੇ ‘ਤੇ ਹਮਲਾ

ਇਹ ਮਿਤੀ ਸੀ 14 ਫਰਵਰੀ ਅਤੇ ਸਾਲ 2019। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਹੋ ਕੇ ਸੀਆਰਪੀਐਫ਼ ਦਾ ਇੱਕ ਕਾਫਿਲਾ ਜਾ ਰਿਹਾ ਸੀ। ਇਸ ਕਾਫ਼ਿਲੇ ਵਿੱਚ ਜ਼ਿਆਦਾਤਰ ਬੱਸਾਂ ਸਨ ਜਿਨ੍ਹਾਂ ਵਿੱਚ ਜਵਾਨ ਬੈਠੇ ਸਨ। ਜਦੋਂ ਇਹ ਕਾਫ਼ਿਲਾ ਪੁਲਵਾਮਾ (Pulwama) ਪਹੁੰਚਿਆ, ਉਸ ਸਮੇਂ ਦੂਜੇ ਪਾਸੇ ਤੋਂ ਇੱਕ ਕਾਰ ਆਈ ਅਤੇ ਜਵਾਨਾ ਨਾਲ ਭਰੀ ਬੱਸ ਵਿੱਚ ਜਾ ਟਕਰਾਈ। ਇਸ ਕਾਰ ਵਿੱਚ ਭਾਰੀ ਮਾਤਰਾ ਵਿੱਚ ਵਿਸਫੋਟਕ ਰੱਖਿਆ ਹੋਇਆ ਸੀ। ਜਿਵੇਂ ਕਾਰ ਬੱਸ ਨਾਲ ਟਕਰਾਈ ਤਾਂ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਵਿੱਚ CRPF ਦੇ 40 ਜਵਾਨ ਸ਼ਹੀਦ ਹੋ ਗਏ।

ਹਮਲੇ ਤੋਂ ਬਾਅਦ ਭਾਰਤ ਦਾ ਪਾਕਿ ਨੂੰ ਕਰਾਰਾ ਜਵਾਬ

ਪੁਲਵਾਮਾ ਵਿੱਚ ਆਂਤਕੀ ਹਮਲੇ ਤੋਂ ਬਾਅਦ ਭਾਰਤ ਨੇ ਸਖ਼ਤੀ ਦਿਖਾਉਂਦੇ ਹੋਏ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕੜੇ ਕਦਮ ਚੁੱਕੇ। ਜਿਸ ਨਾਲ ਪਾਕਿਸਤਾਨ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

  • 26 ਫਰਵਰੀ 2019 ਨੂੰ ਭਾਰਤ ਦੀ ਵਾਯੂ ਸੈਨਾ ਪਾਕਿਸਤਾਨ ਦੇ ਬਾਲਾਕੋਟ ਵਿੱਚ ਦਾਖਲ ਹੋਈ ਤੇ ਏਅਰ ਸਟ੍ਰਾਈਕ ਨਾਲ ਆਂਤਕਵਾਦੀ ਠਿਕਾਣਿਆ ਨੂੰ ਨਸ਼ਟ ਕੀਤਾ।
  •  27 ਫਰਵਰੀ ਨੂੰ ਪਾਕਿਸਤਾਨ ਦੀ ਵਾਯੂ ਸੈਨੀ ਭਾਰਤ ਨੂੰ ਜਵਾਬ ਦੇਣ ਲਈ ਜੰਮੂ-ਕਸ਼ਮੀਰ ਵਿੱਚ ਆਈ ਅਤੇ ਹਵਾਈ ਹਮਲਾ ਕੀਤਾ। ਜਵਾਬ ਵਿੱਚ ਭਾਰਤ ਦੀ ਵਾਯੂ ਸੈਨਾ ਨੇ ਵੀ ਉਸ ਦਾ ਕਰਾਰਾ ਜਵਾਬ ਦਿੱਤਾ। ਹਾਲਾਂਕਿ ਇਸ ਦੌਰਾਨ ਭਾਰਤੀ ਮਿਗ-21 ਪਾਕਿਸਤਾਨੀ ਸੈਨਾ ਦੇ ਹਮਲੇ ਦੀ ਚਪੇਟ ਵਿੱਚ ਆ ਗਈ ਤੇ ਪਾਕਿਸਤਾਨ ਵਿੱਚ ਡਿੱਗ ਜਾਂਦੀ ਹੈ ਇਸ ਤੋਂ ਬਾਅਦ ਮਿਗ-21 ਦੇ ਪਾਈਲਟ ਅਭਿਨੰਦਨ ਵਰਧਮਾਨ ਨੂੰ ਪਾਕਿ ਸੈਨਿਕਾਂ ਨੇ ਫੜ੍ਹ ਲਿਆ।
  • 1 ਮਾਰਚ 2019 ਨੂੰ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਦਵਾਬ ਕਾਰਨ ਪਾਕਿਸਤਾਨੀ ਸੈਨਾ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰ ਦਿੰਦੇ ਹਨ।
  •  ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਸਾਰੇ ਵਪਾਰਿਕ ਰਿਸ਼ਤੇ ਖ਼ਤਮ ਕਰ ਲਏ। ਜਿਸ ਤੋਂ ਬਾਅਦ ਪਾਕਿਸਤਾਨ ਨੂੰ ਆਰਥਿਕ ਤੌਰ ‘ਤੇ ਕਾਫ਼ੀ ਨੁਕਸਾਨ ਉਠਾਣਾ ਪਿਆ।
  • ਜਿਸ ਤੋਂ ਬਾਅਦ ਭਾਰਤ ਨੇ Financial Action Task Force on Money Laundering (FATF) ਤੋਂ ਪਾਕਿ ਨੂੰ ਬਲੈਕ ਲਿਸਟ ਵਿੱਚ ਪਾਉਣ ਦੀ ਮੰਗ ਕੀਤੀ ਸੀ।
SHARE