Rahul Gandhi in Hoshiarpur ਭਾਜਪਾ ਅਤੇ ਆਪ ਲੋਕਾਂ ਨੂੰ ਗੁਮਰਾਹ ਕਰ ਰਹੀਆਂ : ਰਾਹੁਲ

0
235
Rahul Gandhi in Hoshiarpur

Rahul Gandhi in Hoshiarpur

ਇੰਡੀਆ ਨਿਊਜ਼, ਹੋਸ਼ਿਆਰਪੂਰ :

Rahul Gandhi in Hoshiarpur ਹੋਸ਼ਿਆਰਪੂਰ ਵਿੱਚ ਰੈਲੀ ਦੇ ਦੌਰਾਨ ਕਾਂਗਰਸ ਦੇ ਉੱਗੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਪ ਆਦਮੀ ਪਾਰਟੀ ਤੇ ਨਿਸ਼ਾਨਾ ਲਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਰਾਹੁਲ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਜਿਸ ਮਾਡਲ ਦੀ ਗੱਲ ਕਰ ਰਹੀਆਂ ਹਨ ਉਸ ਨੂੰ ਪੰਜਾਬ ਦੇ ਲੋਕ ਪਹਿਲਾਂ ਹੀ ਨਕਾਰ ਚੁਕੇ ਹਨ। ਪੰਜਾਬ ਦੇ ਲੋਕਾਂ ਮਸਲੇ ਕੇਵਲ ਕਾਂਗਰਸ ਹੀ ਹਲ ਕਰ ਸਕਦੀ ਹੈ।

ਚੰਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ Rahul Gandhi in Hoshiarpur

ਰਾਹੁਲ ਗਾਂਧੀ ਨੇ ਸੰਬੋਧਨ ਵਿਚ ਕਿਹਾ ਕਿ ਮੁੱਖਮੰਤਰੀ ਚੰਨੀ ਨੇ ਥੋੜੇ ਸਮੇਂ ਵਿੱਚ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੱਮਝ ਲਿਆ ਹੈ। ਉਹ ਖੁਦ ਇਕ ਆਮ ਘਰ ਦੀ ਜਮਪਲ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਜਦੇ ਹਨ। ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਵੀ ਕਾਂਗਰਸ ਤੇ ਵਿਸ਼ਵਾਸ਼ ਜਤਾਉਣ ਅਤੇ ਉਸ ਨੂੰ ਵੱਡੇ ਪੱਧਰ ਤੇ ਕਾਮਯਾਬ ਬਣਾਉਣ।ਆਪਣੇ ਭਾਸਣ ਦੇ ਦੌਰਾਨ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਤੇ ਵੀ ਭਾਜਪਾ ਨੂੰ ਘੇਰਦੀਆਂ ਆਰੋਪ ਲਾਇਆ ਕਿ 700 ਕਿਸਾਨਾਂ ਦੀ ਮੌਤ ਹੋ ਜਾਉਣ ਤੇ ਵੀ ਭਾਜਪਾ ਦੀ ਕੇਂਦਰ ਸਰਕਾਰ ਨੇ ਗੱਲ ਨਹੀਂ ਕੀਤੀ।

ਮਾਫੀਆ ਰਾਜ ਨੂੰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ Rahul Gandhi in Hoshiarpur

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸਿੱਧੂ ਨੇ ਰਾਹੁਲ ਗਾਂਧੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਨਕਸ਼ੇ ਤੋਂ ਮਾਫੀਆ ਰਾਜ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਸਾਡੀ ਸਰਕਾਰ ਆਈ ਅਤੇ ਮੈਂ ਪ੍ਰਧਾਨ ਬਣਿਆ ਤਾਂ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨ ਨਹੀਂ ਬਣਾਇਆ ਜਾਵੇਗਾ, ਕਾਂਗਰਸੀ ਵਰਕਰ ਨੂੰ ਅਹੁਦਾ ਦਿੱਤਾ ਜਾਵੇਗਾ। ਇਸ ਨਾਲ ਪੰਜਾਬ ਵਿੱਚ ਕਾਂਗਰਸ ਮਜ਼ਬੂਤ ​​ਹੋਵੇਗੀ।

ਇਹ ਵੀ ਪੜ੍ਹੋ : Amit Shah in Ludhiana ਚੰਨੀ ਅਸਫਲ ਮੁੱਖਮੰਤਰੀ : ਸ਼ਾਹ

ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

SHARE