ਸ਼੍ਰੀਲੰਕਾ ਵਿੱਚ ਪ੍ਰਦਰਸ਼ਨ ਜਾਰੀ, ਦੂਜੇ ਦਿਨ ਵੀ ਭੀੜ ਦਾ ਰਾਸ਼ਟਰਪਤੀ ਭਵਨ ਤੇ ਕਬਜਾ

0
173
Sri Lanka Financial Crisis Udate
Sri Lanka Financial Crisis Udate

ਇੰਡੀਆ ਨਿਊਜ਼, ਕੋਲੰਬੋ (Sri Lanka Financial Crisis Udate): ਸ਼੍ਰੀਲੰਕਾ ਵਿੱਚ ਅੱਜ ਵੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਸੜਕਾਂ ਉੱਤੇ ਉਤਰ ਆਏ। ਆਰਥਿਕ ਮੰਦਹਾਲੀ ਤੋਂ ਦੁਖੀ ਪ੍ਰਦਰਸ਼ਨਕਾਰੀਆਂ ਨੇ ਬੀਤੇ ਦਿਨ ਰਾਸ਼ਟਰਪਤੀ ਭਵਨ ਦਾ ਘਿਰਾਓ ਕੀਤਾ ਸੀ।

ਇਸ ਦੌਰਾਨ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਉਥੋਂ ਸੁਰੱਖਿਅਤ ਸਥਾਨ ‘ਤੇ ਚਲੇ ਗਏ ਸਨ। ਉਨ੍ਹਾਂ ਨੇ 13 ਜੁਲਾਈ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗੁੱਸੇ ‘ਚ ਆਈ ਭੀੜ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ ਸੀ। ਹਿੰਸਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਪਰ ਅੱਜ ਵੀ ਲੋਕਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ।

ਰਾਸ਼ਟਰਪਤੀ ਦੀ ਰਿਹਾਇਸ਼ ਤੇ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ

ਰਾਸ਼ਟਰਪਤੀ ਦੀ ਰਿਹਾਇਸ਼ ਅੰਦਰੋਂ ਬਾਹਰੋਂ ਪ੍ਰਦਰਸ਼ਨਕਾਰੀਆਂ ਦਾ ਕਬਜ਼ਾ ਹੈ। ਇਕ ਰਿਪੋਰਟ ਮੁਤਾਬਕ ਸ਼੍ਰੀਲੰਕਾ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ‘ਤੇ ਹਮਲਾ ਕਰਕੇ ਅੰਦਰੋਂ ਕਰੋੜਾਂ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ‘ਚ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਦੀ ਰਿਹਾਇਸ਼ ਤੋਂ ਬਰਾਮਦ ਹੋਏ ਨੋਟਾਂ ਨੂੰ ਗਿਣ ਰਹੇ ਹਨ। ਇਕ ਅਖਬਾਰ ਮੁਤਾਬਕ ਬਰਾਮਦ ਕੀਤੀ ਗਈ ਰਕਮ ਸੁਰੱਖਿਆ ਯੂਨਿਟਾਂ ਨੂੰ ਸੌਂਪ ਦਿੱਤੀ ਗਈ ਹੈ।

ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਮਜੇ ਕਰ ਰਹੇ ਲੋਕ

ਇਸ ਸਮੇਂ ਪ੍ਰਧਾਨ ਚੌਂਕ ਵਿੱਚ ਨੌਜਵਾਨ ਮਰਦ-ਔਰਤਾਂ ਸੈਰ ਕਰ ਰਹੇ ਹਨ। ਰਾਸ਼ਟਰਪਤੀ ਨਿਵਾਸ ਦੇ ਅੰਦਰ, ਕੋਈ ਆਪਣੇ ਕੈਮਰੇ ਨਾਲ ਅੰਦਰੂਨੀ ਹਿੱਸੇ ਨੂੰ ਕੈਦ ਕਰ ਰਿਹਾ ਹੈ, ਕੋਈ ਸੋਫੇ ‘ਤੇ ਆਰਾਮ ਕਰ ਰਿਹਾ ਹੈ, ਕੋਈ ਸੈਲਫੀ ਲੈਣ ਵਿੱਚ ਰੁੱਝਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੂੰ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ‘ਤੇ ਵੀ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਭੜਕ ਗਿਆ ਹੈ। ਇੱਥੇ ਸੁਰੱਖਿਆ ਗਾਰਡਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਾਫੀ ਗਰਮਾ-ਗਰਮੀ ਹੋਈ।

ਇਹ ਵੀ ਪੜ੍ਹੋ: ਕਿਸਾਨ ਕੁਦਰਤੀ ਖੇਤੀ ਅਪਨਾਉਣ : ਮੋਦੀ

ਸਾਡੇ ਨਾਲ ਜੁੜੋ : Twitter Facebook youtube

SHARE