SVGOI Launches Scholarship Scheme
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ) : ਸਵਾਮੀ ਗਰੁੱਪ ਆਫ਼ ਇੰਸਟੀਚਿਊਟਸ ਨੇ ਉਨੱਤ ਕਿਸਾਨ ਮੇਲਾ ਅਤੇ ਕਿਸਾਨ ਸਨਮਾਨ ਸਮਾਗਮ ਦਾ ਆਯੋਜਨ ਕੀਤਾ। ਸਮਾਗਮ ਦਾ ਉਦੇਸ਼ ਖੇਤੀਬਾੜੀ ਭਾਈਚਾਰੇ ਵਿੱਚ ਨਵੀਨਤਮ ਖੇਤੀਬਾੜੀ ਤਕਨੀਕੀ ਵਿਕਾਸ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਮੇਲੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਖੇਤੀ ਅਤੇ ਸਹਾਇਕ ਖੇਤਰ ਦੀਆਂ ਤਕਨਾਲੋਜੀਆਂ ਦਾ ਪ੍ਰਦਰਸ਼ਨ ਅਤੇ ਸੂਖਮ ਸਿੰਚਾਈ, ਗੰਦੇ ਪਾਣੀ ਦੀ ਵਰਤੋਂ ਅਤੇ ਪਸ਼ੂ ਪਾਲਣ ਆਦਿ ਬਾਰੇ ਲਾਈਵ ਪ੍ਰਦਰਸ਼ਨ ਸ਼ਾਮਲ ਸਨ। ਭਾਰਤ ਭਰ ਦੇ 40 ਪ੍ਰਦਰਸ਼ਕਾਂ ਦੁਆਰਾ ਮੇਲੇ ਵਿੱਚ ਕਿਸਾਨਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਸਮੇਤ ਹਜ਼ਾਰਾਂ ਦੇ ਕਰੀਬ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। SVGOI Launches Scholarship Scheme
ਕਿਸਾਨ ਆਗੂ ਸ਼੍ਰੀ ਰਾਕੇਸ਼ ਟਿਕੈਤ, ਡਾ.ਦਰਸ਼ਨ ਪਾਲ,ਹਰਿੰਦਰ ਸਿੰਘ ਲੱਖੋਵਾਲ ਹੋਏ ਸ਼ਾਮਲ
ਇਸ ਮੌਕੇ ਮੁੱਖ ਮਹਿਮਾਨ ਬੀਕੇਯੂ ਦੇ ਕੌਮੀ ਬੁਲਾਰੇ ਅਤੇ ਕਿਸਾਨ ਆਗੂ ਸ਼੍ਰੀ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।ਆਏ ਹੋਏ ਮਹਿਮਾਨਾਂ ਸਮੇਤ ਡਾ.ਦਰਸ਼ਨ ਪਾਲ,ਕਿਸਾਨ ਆਗੂ ਬੀ.ਕੇ.ਯੂ.ਅਤੇ ਸ.ਹਰਿੰਦਰ ਸਿੰਘ ਲੱਖੋਵਾਲ,ਕਿਸਾਨ ਆਗੂ ਬੀ.ਕੇ.ਯੂ ਲੱਖੋਵਾਲ, ਚੇਅਰਮੈਨ ਸ਼੍ਰੀ ਅਸ਼ਵਨੀ ਗਰਗ,ਸ਼੍ਰੀ ਅਸ਼ੋਕ ਗਰਗ ਪ੍ਰਧਾਨ ਸਵਾਮੀ ਗਰੁੱਪ ਆਫ਼ ਇੰਸਟੀਚਿਊਟਸ ਨੇ ਵੀ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾਈ। ਸਮੇਤ ਹੋਰ ਪਤਵੰਤਿਆਂ ਨੇ ਖੇਤੀ ਵਿਰਾਸਤ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਦੱਤ,ਪ੍ਰੋ.ਦਵਿੰਦਰਪਾਲ ਸਿੰਘ ਐਚ.ਓ.ਡੀ., ਬੋਟਨੀ ਵਿਭਾਗ,ਪੀ.ਯੂ.ਪੀ.ਅਤੇ ਡਾ.ਮਨੀਸ਼ ਕਪੂਰ,ਪ੍ਰੋਫੈਸਰ ਬੋਟਨੀ ਵਿਭਾਗ,ਪੀ.ਯੂ.ਪੀ.ਵੀ ਇਸ ਮੌਕੇ ਹਾਜ਼ਰ ਸਨ।
SVGOI ਦੇ ਡਾਇਰੈਕਟਰ ਸ਼੍ਰੀ ਵਿਸ਼ਾਲ ਗਰਗ, ਪ੍ਰੋਜੈਕਟ ਡਾਇਰੈਕਟਰ ਸ਼੍ਰੀ ਸਾਹਿਲ ਗਰਗ ਡਾਇਰੈਕਟਰ ਪਲੇਸਮੇਂਟ ਸ਼੍ਰੀ ਸ਼ੁਬਮ ਗਰਗ ਅਤੇ ਕਿਸਾਨ ਮੇਲੇ ਦੇ ਕਨਵੀਨਰ ਸ੍ਰ ਮਨਪ੍ਰੀਤ ਸਿੰਘ, ਅੰਕੁਰ ਗਿੱਲ ਅਤੇ ਗੁਰਦੀਪ ਕੌਰ ਨੇ ਸਮੂਹ ਪਤਵੰਤਿਆਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਇਸ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ, ਉੱਦਮੀ ਕਿਸਾਨ ਅਤੇ ਖੇਤੀਬਾੜੀ ਮਾਹਰ ਵੀ ਸ਼ਾਮਲ ਸਨ । SVGOI Launches Scholarship Scheme
ਖੇਤੀ ਨਾਲ ਸਬੰਧਤ ਪ੍ਰੋਗਰਾਮ ਹੋਣੇ ਚਾਹੀਦੇ ਹਨ
ਬੀਕੇਯੂ ਦੇ ਕੌਮੀ ਬੁਲਾਰੇ ਆਗੂ ਸ਼੍ਰੀ ਰਾਕੇਸ਼ ਟਿਕੈਤ ਨੇ ਕਿਹਾ ਕੇ ਖੇਤੀਬਾੜੀ ਦਾ ਵਿਸ਼ਾ ਸਕੂਲਾਂ ਤੋਂ ਹੀ ਬੱਚਿਆਂ ਨੂੰ ਲਾਗੂ ਹੋਣਾ ਚਾਹੀਦਾ ਹੈ ਤਾ ਕਿ ਬੱਚਿਆਂ ਨੂੰ ਖੇਤੀਬਾੜੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ਤੇ ਉਹ ਚੰਗੇ ਖੋਜੀ ਬਣ ਸਕਣ। ਸ਼੍ਰੀ ਰਾਕੇਸ਼ ਟਿਕੈਤ ਨੇ SVGOI ਦੀ ਸਰਾਹਨਾ ਕਰਦੇ ਕਿਹਾ ਅਜਿਹੇ ਪ੍ਰੋਗਰਾਮ ਸਕੂਲਾਂ ਕਾਲਜਾਂ ਵਿੱਚ ਕਰਵਾਏ ਜਾਣੇ ਚਾਹੀਦੇ ਹਨ।
ਕਿਸਾਨ ਆਗੂ ਬੀ.ਕੇ.ਯੂ. ਦਰਸ਼ਨਪਾਲ ਜੀ ਨੇ ਕਿਹਾ ਕੇ ਨੌਜਵਾਨ ਪੀੜੀ ਹੀ ਖੇਤੀਬਾੜੀ ਪ੍ਰਤੀ ਜਾਗਰੂਕਤਾ ਹੀ ਇਸਨੂੰ ਅੱਗੇ ਲੈ ਕੇ ਜਾ ਸਕਦੀ ਹੈ ਅਤੇ ਕਿਸਾਨ ਖ਼ੁਦਕੁਸ਼ੀ ਤੋਂ ਬਚ ਸਕਦੇ ਨੇ ।ਪਾਣੀ ਦੀ ਸੰਭਾਲ ਹੋਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਘੱਟ ਪਾਣੀ ਦੀ ਵਰਤੋਂ ਕਰਨ ਵਾਲੀਆਂ ਫ਼ਸਲਾਂ ਉਗਾਉਣ ਲਈ ਉਤਸ਼ਾਹਿਤ ਕਰੇ।
ਸ.ਹਰਿੰਦਰ ਸਿੰਘ ਲੱਖੋਵਾਲ,ਕਿਸਾਨ ਆਗੂ ਬੀ.ਕੇ.ਯੂ ਲੱਖੋਵਾਲ ਨੇ ਕਿਸਾਨ ਅੰਦੋਲਨ ਵਿੱਚ ਸਾਰੇ ਵਰਗਾ ਦੀ ਭੂਮਿਕਾ ਦੀ ਸਰਾਹਨਾ ਕੀਤੀ । SVGOI Launches Scholarship Scheme
ਕਿਸਾਨ ਪਰਿਵਾਰ ਦੇ ਬੱਚਿਆਂ ਲਈ ਵਜ਼ੀਫ਼ਾ ਸ਼ੁਰੂ
ਸਵਾਮੀ ਵਿਵੇਕਾ ਨੰਦ ਗਰੁੱਪ ਆਫ਼ ਇੰਸਟੀਚਿਊਟਸ ਦੇ ਪ੍ਰਬੰਧਕ ਅਸ਼ੋਕ ਕੁਮਾਰ ਗਰਗ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਨੂੰ ਸਮਰਪਿਤ ਦੋ ਕਰੋੜ ਰੁਪਏ ਦੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਅਸ਼ੋਕ ਗਰਗ ਨੇ ਦੱਸਿਆ ਕਿ ਜੇਕਰ ਕਿਸਾਨ ਪਰਿਵਾਰ ਨਾਲ ਸਬੰਧਤ ਕੋਈ ਬੱਚਾ ਸਾਡੇ ਕਾਲਜ ਵਿੱਚ ਬੀ.ਐਸ.ਸੀ ਐਗਰੀਕਲਚਰ ਵਿੱਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਪੂਰੇ ਕੋਰਸ ਵਿੱਚ 50 ਫੀਸਦੀ ਛੋਟ ਦਿੱਤੀ ਜਾਵੇਗੀ। ਹੋਸਟਲ ਚਾਰਜਿਜ਼ ਵਿੱਚ ਛੋਟ ਦੀ ਦਰ ਵੀ 50 ਫੀਸਦੀ ਹੀ ਰਹੇਗੀ। ਇਹ ਸਕਮੀ ਪੂਰੇ ਭਾਰਤ ਦੇ ਬੱਚਿਆਂ ਲਈ ਪ੍ਰਭਾਵੀ ਹੈ। SVGOI Launches Scholarship Scheme
ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਸਕਿੱਟ
ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਸਕਿੱਟ ਵਰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਕਿਸਾਨਾਂ ਦਾ ਮਨੋਰੰਜਨ ਕੀਤਾ ਗਿਆ। ਸਵਾਮੀ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ, ਸ਼੍ਰੀ ਅਸ਼ਵਨੀ ਗਰਗ ਨੇ ਮੇਲੇ ਦੌਰਾਨ ਕਿਸਾਨਾਂ, ਅਤੇ ਹੋਰ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਸਵਾਮੀ ਗਰੁੱਪ ਆਫ਼ ਇੰਸਟੀਚਿਊਟਸ ਸ਼੍ਰੀ ਅਸ਼ੋਕ ਗਰਗ ਨੇ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਦੇ ਅਗਾਂਹਵਧੂ ਕਿਸਾਨਾਂ ਅਤੇ ਪ੍ਰਦਰਸ਼ਕਾਂ ਨੂੰ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਡਾ.ਪ੍ਰਤੀਕ ਗਰਗ ਨੇ ਸਾਰੇ ਲੋਕਾਂ ਦਾ ਧੰਨਵਾਦ ਕਰਕੇ ਕੀਤੀ । SVGOI Launches Scholarship Scheme
Also Read :President Of The Truck Union?ਕਿਸ ਦੇ ਸਿਰ ਸਜ਼ੇਗਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼
Also Read :Braham Gyani Sant Baba Gharama Wale ਬ੍ਰਹਮ ਗਿਆਨੀ ਸੰਤ ਬਾਬਾ ਘੜਾਮਾਂ ਵਾਲੇ ਭਗਤੀ ਦੇ ਪੁੰਜ