Tragic Accident in Noida : ਬੱਸ ਨੇ 7 ਲੋਕਾਂ ਨੂੰ ਦਗੜਿਆ, 4 ਲੋਕਾਂ ਦੀ ਹੋਈ ਮੌਤ

0
177
Tragic Accident in Noida
File Photo

ਇੰਡੀਆ ਨਿਊਜ਼, ਨੋਇਡਾ (Tragic Accident in Noida): ਗ੍ਰੇਟਰ ਨੋਇਡਾ ਵਿੱਚ ਦੇਰ ਰਾਤ ਨੂੰ ਇੱਕ ਬੱਸ ਚਾਲਕ ਨੇ 7 ਲੋਕਾਂ ਨੂੰ ਦਗੜਿਆ। ਇਸ ਦੌਰਾਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਬਾਦਲਪੁਰ ਖੇਤਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਕੰਪਨੀ ਦੇ ਕਰਮਚਾਰੀ ਦੇਰ ਰਾਤ ਨੂੰ ਆਪਣੀ ਸਿਫ਼ਟ ਖ਼ਤਮ ਕਰਨ ਤੋਂ ਬਾਅਦ ਕੰਪਨੀ ਤੋਂ ਬਾਹਰ ਆਏ ਰਹੇ ਸਨ। ਇਸ ਦੌਰਾਨ ਨੋਇਡਾ ਡਿਪੋ ਦੀ ਬੱਸ ਨੇ ਸੜਕ ਕਿਨਾਰੇ ਖੜ੍ਹੇ 7 ਕਰਮਚਾਰੀਆਂ ਨੂੰ ਦਗੜ ਦਿੱਤਾ। ਇਹ ਬੱਸ ਦਾਦਰੀ ਤੋਂ ਨੋਇਡਾ ਵੱਲ ਜਾ ਰਹੀ ਸੀ। ਹਾਦਸੇ ਦਾ ਕਾਰਨ ਕੀ ਸੀ ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਕਿਉਂਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਬੱਸ ਨੂੰ ਛੱਡ ਕੇ ਫਰਾਰ ਹੋ ਗਿਆ। ਇਹ ਹਾਦਸਾ ਬੱਸ ਚਾਲਕ ਦੀ ਗ਼ਲਤੀ ਕਾਰਨ ਹੋਇਆ ਸੀ ਜਾ ਫਿਰ ਉਸ ਨੇ ਸ਼ਰਾਬ ਪੀ ਰੱਖੀ ਸੀ ਜਾ ਫਿਰ ਹਾਦਸਾ ਬੱਸ ‘ਚ ਕੁਝ ਤਕਨੀਕੀ ਖ਼ਰਾਬੀ ਕਾਰਨ ਹੋਇਆ ਹੈ ਇਨ੍ਹਾਂ ਸਵਾਲਾਂ ਦੇ ਜਵਾਬ ਜਾਂਚ ਤੋਂ ਬਾਅਦ ਹੀ ਮਿਲ ਸਕਣਗੇ।

ਹੋਰ ਖ਼ਬਰਾਂ ਦੇਖਣ ਲਈ ਕਰੋ ਇੱਥੇ ਕਲਿੱਕ:  https://indianewspunjab.com/punjab-news/toll-plaza/

ਕੁਝ ਹੀ ਪਲਾਂ ‘ਚ ਹੋਇਆ ਇਹ ਹਾਦਸਾ, ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ

ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਪੂਰਾ ਹਾਦਸਾ ਕੁਝ ਹੀ ਪਲਾਂ ਵਿੱਚ ਹੋ ਗਿਆ। ਕਿਸੇ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਕਰਮਚਾਰੀ ਸੜਕ ਕਿਨਾਰੇ ਪਹੁੰਚੇ ਤਾਂ ਬੱਸ ਤੇਜ਼ ਰਫ਼ਤਾਰ ਨਾਲ ਆਈ ਤੇ ਕੁਝ ਹੀ ਸੈਂਕੜਾਂ ‘ਚ ਸਾਰੇ ਕਰਮਚਾਰੀਆਂ ਨੂੰ ਦਗੜ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਾਰੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ 4 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਹੋਰ ਖ਼ਬਰਾਂ ਦੇਖਣ ਲਈ ਕਰੋ ਇੱਥੇ ਕਲਿੱਕ: https://indianewspunjab.com/punjab-news/slogan-raised-against-officials/

SHARE