Tragic Accident in Tamil Nadu
ਇੰਡੀਆ ਨਿਊਜ਼, ਤੰਜਾਵੁਰ (ਤਾਮਿਲਨਾਡੂ)
Tragic Accident in Tamil Nadu ਤਾਮਿਲਨਾਡੂ ਦੇ ਤੰਜਾਵੁਰ ਜ਼ਿਲੇ ‘ਚ ਬੁੱਧਵਾਰ ਸਵੇਰੇ ਇਕ ਮੰਦਰ ਵਿਚੋਂ ਕੱਢੀ ਜਾ ਰਹੀ ਰਥ ਯਾਤਰਾ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ l ਅਤੇ ਘੱਟੋ-ਘੱਟ 15 ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕਾਲੀਮੇਡੂ ਪਿੰਡ ਵਿੱਚ ਵਾਪਰੀ ਜਦੋਂ ਇੱਕ ਮੰਦਰ ਵਿਚੋਂ ਕੱਢੀ ਜਾ ਰਹੀ ਰਥ ਯਾਤਰਾ ਦੌਰਾਨ ਹਾਈ ਵੋਲਟੇਜ ਪਾਵਰ ਲਾਈਨ ਦੇ ਸੰਪਰਕ ਵਿੱਚ ਆਈ ਅਤੇ ਅੱਗ ਦੀ ਲਪੇਟ ਵਿੱਚ ਆ ਗਈ। ਇਹ ਘਟਨਾ ਸਾਲਾਨਾ ਰੱਥ ਉਤਸਵ ਦੌਰਾਨ ਵਾਪਰੀ।
ਮਰਨ ਵਾਲਿਆਂ ‘ਚ ਦੋ ਬੱਚੇ ਵੀ ਸ਼ਾਮਲ Tragic Accident in Tamil Nadu
ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਤਿਰੂਚਿਰਾਪੱਲੀ ਸੈਂਟਰਲ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵੀ ਬਾਲਾਕ੍ਰਿਸ਼ਨਨ ਨੇ ਕਿਹਾ, “ਹਾਦਸੇ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦੇਣਗੇ ਸੀਐਮ Tragic Accident in Tamil Nadu
ਦੂਜੇ ਪਾਸੇ ਜਿਵੇਂ ਹੀ ਐਮਕੇ ਸਟਾਲਿਨ ਨੂੰ ਇਸ ਵੱਡੇ ਹਾਦਸੇ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਖੁਦ ਸਵੇਰੇ 11:30 ਵਜੇ ਤੰਜਾਵੁਰ ਪਹੁੰਚਣਗੇ, ਜਿੱਥੇ ਉਹ ਸਥਿਤੀ ਦਾ ਜਾਇਜ਼ਾ ਲੈਣਗੇ।
Also Read : ਭਾਰਤ ‘ਚ 6 ਤੋਂ 12 ਸਾਲ ਦੇ ਬੱਚਿਆਂ ਨੂੰ ਲਗੇਗੀ ਵੈਕਸੀਨ
Connect With Us : Twitter Facebook youtube