ਇੰਡੀਆ ਨਿਊਜ਼ ਦਿੱਲੀ (India’s First Biological Transgender Parent): ਦੁਨੀਆਂ ਵਿੱਚ ਸਾਇੰਸ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਇਸ ਗੱਲ ਦਾ ਸ਼ਾਇਦ ਹੀ ਕੋਈ ਅੰਦਾਜ਼ਾ ਲੱਗਾ ਸਕਦਾ ਹੈ ਕਿਉਂਕਿ ਵਿਗਿਆਨ ਨੇ ਆਪਣੇ ਪੈਰ ਅਜਿਹੀ-ਅਜਿਹੀ ਜਗ੍ਹਾਂ ਪਸਾਰ ਲਏ ਹਨ ਜਿੱਥੋ ਤੱਕ ਸ਼ਾਇਦ ਹੀ ਕਿਸੇ ਨੇ ਇਸ ਬਾਰੇ ਸੋਚਿਆ ਹੋਵੇਗਾ। ਹਾਲ ਹੀ ਵਿੱਚ ਭਾਰਤ ਵਿੱਚ ਇੱਕ ਟ੍ਰਾਂਸਜੈਂਡਰ ਪੁਰਸ਼ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਇਹ ਅਚੀਵਮੈਂਟ ਕਿਸੇ ਨਿੱਜੀ ਹਸਪਤਾਲ ਵਿੱਚ ਨਹੀਂ ਸਗੋਂ ਕੋਰੀਡਾਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਹਾਸਲ ਕੀਤੀ ਹੈ। ਹਾਲਾਂਕਿ, ਇਸ ਖ਼ਬਰ ਦੇ ਬਾਅਦ ਕਾਫ਼ੀ ਲੋਕਾਂ ਦੇ ਦਿਮਾਗ ਵਿੱਚ ਇੱਕ ਸਵਾਲ ਵੀ ਚੱਲ ਰਿਹਾ ਹੋਵੇਗਾ ਕਿ ਸੱਚਮੁੱਚ ਇਹ ਸੰਭਵ ਹੈ ਕਿ ਕੋਈ ਮਰਦ ਟ੍ਰਾਂਸਜੈਡਰ ਪ੍ਰੈਗਨੇਟ ਹੋ ਸਕਦਾ ਹੈ ਤਾਂ ਚਲੋ ਜਾਣਦੇ ਹਾਂ ਕਿ ਕਿਵੇਂ ਇਸ ਟ੍ਰਾਂਸ ਕਪਲ ਨੇ ਬੱਚੇ ਨੂੰ ਜਨਮ ਦਿੱਤਾ ਹੈ।
ਹੋਰ ਖ਼ਬਰਾਂ ਪੜ੍ਹਣ ਲਈ ਕਰੋ ਇੱਥੇ ਕਲਿੱਕ: Delhi Crime News: ਆਪਣੀ ਪਤਨੀ ਨੂੰ 3 ਤਲਾਕ ਦੇਣ ਦੇ ਦੋਸ਼ ‘ਚ ਡਾਕਟਰ ਗ੍ਰਿਫ਼ਤਾਰ
1. ਭਾਰਤ ਦਾ ਪਹਿਲਾ ‘ਬਾਇਓਲੋਜੀਕਲ’ ਟ੍ਰਾਂਸ ਮਾਤਾ-ਪਿਤਾ
2. ਹਾਰਮੋਨ ਥੈਰੇਪੀ ਦੇ ਦੌਰਾਨ ਹੋਏ ਗਰਭਵਤੀ
3. ਬੱਚੇ ਨੂੰ ਕਿਵੇਂ ਜਨਮ ਦੇ ਸਕਦੇ ਨੇ ‘ਟ੍ਰਾਂਸਜੈਂਡਰ’
ਹਾਈ ਲਿਟਰੇਸੀ ਰੇਟ ਨੂੰ ਲੈ ਕੇ ਮਸ਼ਹੂਰ ਕੇਰਲ ਵਿੱਚ ਟ੍ਰਾਂਸ ਕਪਲ ਨੇ ਸੀਜੇਰੀਅਨ ਸੈਕਸ਼ਨ ਰਾਹੀ ਬੱਚੇ ਨੂੰ ਜਨਮ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕੇਸ ਵਿੱਚ ਮਾਂ ਨਹੀਂ ਸਗੋਂ ਪਿਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਖ਼ਬਰ ਦੇ ਬਾਅਦ ਆਉਂਦਿਆ ਹੀ ਚਾਰੇ ਪਾਸੇ ਚਰਚਾ ਫੈਲ ਗਈ। ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਆਖਿਰਕਾਰ ਸਭੰਵ ਕਿਵੇਂ ਹੋਇਆ। ਦਰਅਸਲ ਜੀਅ ਅਤੇ ਜਹਦ ਦੀ ਮੁਲਾਕਾਤ 3 ਸਾਲ ਪਹਿਲਾ ਕੇਰਲ ਦੇ ਇੱਕ ਸ਼ਹਿਰ ਵਿੱਚ ਹੋਈ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ, ਜਿਸ ਤੋਂ ਬਾਅਦ ਦੋਨਾਂ ਨੇ ਨਾਲ ਰਹਿਣ ਦਾ ਫੈਸਲਾ ਲਿਆ। ਜੀਆ ਸ਼ੁਰਆਤ ਵਿੱਚ ਮੁੰਡਾ ਸੀ ਅਤੇ ਸ਼ੁਰੂ ਵਿੱਚ ਹੀ ਮਾਂ ਬਣਨਾ ਚਾਹੁੰਦਾ ਸੀ, ਜਹਦ ਤੋਂ ਮਿਲਣ ਤੋਂ ਬਾਅਦ ਜੀਅ ਨੇ ਆਪਣੇ ਜੈਂਡਰ ਬਦਲਾਉਣ ਬਾਰੇ ਵਿੱਚ ਸੋਚਿਆ ਅਤੇ ਇਸ ਤੋਂ ਬਾਅਦ ਉਹ ਕੁੜੀ ਤੋਂ ਮੁੰਡਾ ਬਣ ਗਿਆ। ਉੱਥੇ, ਜਹਦ ਵੀ ਕੁੜੀ ਤੋਂ ਮੁੰਡਾ ਬਣ ਗਿਆ ਪਰ ਮੁੰਡਾ ਬਣਨ ਤੋਂ ਬਾਅਦ ਹੁਣ ਜਹਦ ਨੇ ਇੱਕ ਛੋਟੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ।
ਬੱਚੇ ਤੋਂ ਬਾਅਦ ਫਿਰ ਬਦਲਿਆ ਜਾਵੇਗਾ ਜੈਂਡਰ
ਜਹਦ ਤੇ ਜੀਅ ਨੇ 2 ਸਾਲ ਪਹਿਲਾਂ ਜੈਂਡਰ ਬਦਲਾਉਣ ਦਾ ਪ੍ਰੋਸੈੱਸ ਸ਼ੁਰੂ ਕੀਤਾ ਸੀ ਪਰ ਜਹਦ ਦੇ ਗਰਭਵਤੀ ਹੋਣ ਤੋਂ ਬਾਅਦ ਸਾਲ 2022 ਵਿੱਚ ਇਸ ਪ੍ਰੋਸੈੱਸ ਨੂੰ ਰੋਕਣਾ ਪਿਆ। ਇਸ ਗੱਲ ਦੀ ਜਾਣਕਾਰੀ ਖ਼ੁਦ ਜੀਅ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਜੀਅ ਨੇ 3 ਫਰਵਰੀ ਨੂੰ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਹਦ 8 ਮਹੀਨਿਆਂ ਤੋਂ ਗਰਭਵਤੀ ਹੈ। ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਤਾ-ਪਿਤਾ ਬਣਨ ਤੋਂ ਬਾਅਦ ਇਹ ਦੋਵੇ ਮੁੜ ਤੋਂ ਲਿੰਗ ਬਦਲਾਉਣ ਦਾ ਪ੍ਰੋਸੈੱਸ ਸ਼ੁਰੂ ਕਰਨਗੇ।
ਪੂਰਾ ਦੇਸ਼ ਦੇ ਰਿਹਾ ਹੈ ਵਧਾਈ
ਟ੍ਰਾਂਸ ਕਪਲ ਦੇ ਮਾਤਾ-ਪਿਤਾ ਬਣਨ ਤੋਂ ਬਾਅਦ ਤੋਂ ਹੀ ਪੂਰੇ ਦੇਸ਼ ਵਿੱਚ ਲੋਕ ਇਸ ਖ਼ਬਰ ਨੂੰ ਅੱਗੇ ਵਧਾ ਰਹੇ ਹਨ ਜਿਸ ਕੋਲ ਵੀ ਇਹ ਖ਼ਬਰ ਪਹੁੰਚ ਰਹੀ ਹੈ ਉਹ ਲੋਕ ਕਪਲ ਨੂੰ ਵਧਾਈ ਦੇ ਰਹੇ ਹਨ। ਇਨ੍ਹਾਂ ਹੀ ਨਹੀਂ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ।
ਪ੍ਰਮਾਣ ਪੱਤਰ ਲੈ ਕੇ ਅਧਿਕਾਰੀਆਂ ਤੋਂ ਬੇਨਤੀ
ਫਿਲਹਾਲ ਟ੍ਰਾਂਸਜੈਂਡਰ ਕਪਲ ਨੇ ਹਸਪਤਾਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਵ ਜੰਮੀ ਨੂੰ ਪ੍ਰਮਾਣ ਪੱਤਰ ਅਤੇ ਸਾਰੀ ਜ਼ਰੂਰੀ ਦਸਤਾਵੇਜ਼ਾਂ ਵਿੱਚ ਜਹਦ ਜੋ ਕਿ ਬੱਚੀ ਦੀ ਮਾਂ ਹੈ ਇਨ੍ਹਾਂ ਦਾ ਨਾਂਅ ਪਿਤਾ ਦੇ ਰੂਪ ਵਿੱਚ ਰਜਿਸਟਰਡ ਕੀਤਾ ਜਾਵੇ ਤੇ ਉਨ੍ਹਾਂ ਦੇ ਪਾਟਨਰ ਦਾ ਨਾਂਅ ਬੱਚੇ ਦੀ ਮਾਂ ਦੇ ਰੂਪ ਵਿੱਚ ਰਜਿਸਟਰਡ ਹੋਵੇ। ਇਸ ਲਈ ਉਨ੍ਹਾਂ ਨੇ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੂੰ ਇੱਕ ਪੱਤਰ ਦਿੱਤਾ ਹੈ।