ਭਾਜਪਾ ਕਰ ਰਹੀ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ : ਬਲਬੀਰ ਪੰਚਾਲ Bharatiya Janata Party

0
924
Bharatiya Janata Party
ਬਲਬੀਰ ਪੰਚਾਲ ਜਾਣਕਾਰੀ ਦਿੰਦੇ ਹੋਏ
Bharatiya Janata Party

ਲੋਕ ਸਭਾ ਚੋਣਾਂ ਲਈ ਭਾਜਪਾ ਕਰ ਰਹੀ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ: ਬਲਬੀਰ ਪੰਚਾਲ

ਕੁਲਦੀਪ ਸਿੰਘ 
ਇੰਡੀਆ ਨਿਊਜ਼ (ਮੋਹਾਲੀ)
ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪਟਿਆਲਾ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਦੀ ਨਵੀਂ ਜ਼ਿਲ੍ਹਾ ਲੀਡਰਸ਼ਿਪ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਕਾਰਜਕਾਰਨੀ ਦੇ ਗਠਨ ਲਈ ਕੰਮ ਕਰ ਰਹੀ ਹੈ।
Bharatiya Janata Party
ਬਲਬੀਰ ਪੰਚਾਲ ਜਾਣਕਾਰੀ ਦਿੰਦੇ ਹੋਏ
ਇਹ ਵਿਚਾਰ ਭਾਜਪਾ ਦੇ ਨਵ-ਨਿਯੁਕਤ ਓਬੀਸੀ ਮੋਰਚਾ ਜ਼ਿਲ੍ਹਾ ਪਟਿਆਲਾ ਦੇਹਾਤੀ ਦੇ ਪ੍ਰਧਾਨ ਬਲਬੀਰ ਸਿੰਘ ਪੰਚਾਲ ਨੇ ਪ੍ਰਗਟ ਕੀਤੇ। Bharatiya Janata Party

46 ਮੈਂਬਰਾਂ ਦੀ ਟੀਮ 

ਸਬ ਕਾ ਸਾਥ ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ
ਪ੍ਰਧਾਨ ਬਲਬੀਰ ਸਿੰਘ ਪੰਚਾਲ ਦੱਸਿਆ ਕਿ ਓ.ਬੀ.ਸੀ ਮੋਰਚੇ ਦੀ ਤਰਫੋਂ ਜ਼ਿਲ੍ਹਾ ਕਾਰਜਕਾਰਨੀ ਬਣਾਈ ਜਾ ਰਹੀ ਹੈ। ਓਬੀਸੀ ਭਾਈਚਾਰੇ ਦੇ 46 ਮੈਂਬਰਾਂ ਦੀ ਟੀਮ ਬਣਾਈ ਜਾ ਰਹੀ ਹੈ। ਓਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਭਾਜਪਾ ਸਬ ਕਾ ਸਾਥ ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ ਦੀ ਕਾਰਜਸ਼ੈਲੀ ‘ਤੇ ਕੰਮ ਕਰ ਰਹੀ ਹੈ। Bharatiya Janata Party

ਲੋਕ ਸਭਾ ਚੋਣਾਂ ਦੀ ਤਿਆਰੀ

ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਸਰਬਪੱਖੀ ਪ੍ਰਭਾਵ
ਓਬੀਸੀ ਮੋਰਚਾ ਦੇ ਪ੍ਰਧਾਨ ਬਲਬੀਰ ਪੰਚਾਲ ਨੇ ਕਿਹਾ ਕਿ PM Narendra Modi ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਸਰਬਪੱਖੀ ਪ੍ਰਭਾਵ ਹੈ। ਸਮਾਜ ਦੇ ਹਰ ਵਰਗ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਬਲਬੀਰ ਪੰਚਾਲ ਨੇ ਕਿਹਾ ਕਿ ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। Bharatiya Janata Party   
SHARE