ਪੰਜਾਬ ਕੈਬਨਿਟ ਦਾ ਫੈਸਲਾ: ਹੁਣ ਸਕੂਲਾਂ ‘ਚ ਸਵੀਪਰ ਤੇ ਚੌਕੀਦਾਰਾਂ ਦੀ ਹੋਵੇਗੀ ਵਿਵਸਥਾ Harpal Chima

0
255

Harpal Chima

ਪੰਜਾਬ ਕੈਬਨਿਟ ਦਾ ਫੈਸਲਾ: ਹੁਣ ਸਕੂਲਾਂ ‘ਚ ਸਵੀਪਰ ਤੇ ਚੌਕੀਦਾਰਾਂ ਦੀ ਹੋਵੇਗੀ ਵਿਵਸਥਾ

  • ਵਿੱਤ ਮੰਤਰੀ ਪੰਜਾਬ ਹਰਪਾਲ ਚਿਮਾ ਨੇ ਦਿੱਤੀ ਜਾਣਕਾਰੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਵਿਵਸਥਾ ਨੂੰ ਸੁਧਾਰਨ ਲਈ ਵੱਡਾ ਫੈਸਲਾ ਲਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਵੀਪਰਾਂ ਅਤੇ ਚੌਕੀਦਾਰਾਂ ਦਾ ਪ੍ਰਬੰਧ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।

Harpal Chima

ਇਹ ਜਾਣਕਾਰੀ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚਿਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। Harpal Chima

33 ਕਰੋੜ ਦਾ ਫੰਡ ਜਾਰੀ

Harpal Chima

ਵਿੱਤ ਮੰਤਰੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਸਫਾਈ, ਸੁਰੱਖਿਆ ਵਿਵਸਥਾ ਅਤੇ ਪ੍ਰਬੰਧਨ ਸ਼੍ਰੇਣੀ ਦੇ ਪੱਧਰ ‘ਤੇ ਕੈਬਨਿਟ ‘ਚ ਤਿੰਨ ਵੱਡੇ ਫੈਸਲੇ ਲਏ ਗਏ ਹਨ। ਸਰਕਾਰੀ ਸਕੂਲਾਂ ਦੀ ਸਫਾਈ, ਸੁਰੱਖਿਆ ਦੇ ਇੰਤਜ਼ਾਮ ਲਈ ਭਰਤੀ ਕੀਤੀ ਜਾਵੇਗੀ। ਇਸ ਲਈ 33 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ। ਜਦਕਿ ਪੰਜਾਬ ਦੇ 14 ਹਜ਼ਾਰ ਲੋਕਾਂ ਨੂੰ ਨੌਕਰੀ ਦਾ ਮੌਕਾ ਵੀ ਮਿਲੇਗਾ। Harpal Chima

ਪਹਿਲੀ ਵਾਰ ਸਵੀਪਰ ਅਤੇ ਚੌਕੀਦਾਰ

Aam Aadmi Party

ਰਾਜਪੁਰਾ ਤੋਂ ਵਿਧਾਇਕ/ਕੋਆਰਡੀਨੇਟਰ ਐਡਵੋਕੇਟ ਬਿਕਰਮਜੀਤ ਪਾਸੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਪਹਿਲੀ ਵਾਰ ਅਜਿਹਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ ਅਤੇ ਚੌਕੀਦਾਰ ਨਿਯੁਕਤ ਕੀਤੇ ਜਾ ਰਹੇ ਹਨ। ਪੂਰੀ ਤਰ੍ਹਾਂ ਪਾਰਦਰਸ਼ੀ ਭਰਤੀ ਪ੍ਰਕਿਰਿਆ ਹੋਵੇਗੀ। ਕਿਸੇ ਵੀ ਤਰ੍ਹਾਂ ਬੈਂਕ-ਡੋਰ ਐਂਟਰੀ ਰਾਹੀਂ ਭਰਤੀ ਨਹੀਂ ਕੀਤੀ ਜਾਵੇਗੀ। ਸਕੂਲ ਦੇ ਟੀਚਿੰਗ ਸਟਾਫ ਤੋਂ ਪੜ੍ਹਾਉਣ ਦਾ ਕੰਮ ਲਿਆ ਜਾਵੇਗਾ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਨੂੜ ਦੀ ਹਾਲਤ (ਫਾਈਲ ਫੋਟੋ)

ਗੌਰਤਲਬ ਹੈ ਕਿ ਪੰਜਾਬ ਵਿੱਚ ਮਾਪੇ ਸਕੂਲਾਂ ਵਿੱਚ ਸਫਾਈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਤ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਹੂਲਤ ਲਈ ਕੰਮ ਕਰ ਰਹੀ ਹੈ। Harpal Chima

Also Read :ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੱਢਿਆ ਗਿਆ ਨਗਰ ਕੀਰਤਨ Gurdwara Sri Guru Gobind Singh Ji

Also Read :Radiologist On Medical Leave ਰੇਡੀਓਲੋਜਿਸਟ ਮੈਡੀਕਲ ਛੁੱਟੀ ‘ਤੇ, ਮਰੀਜ਼ ਪ੍ਰੇਸ਼ਾਨ

Also Read :ਸਾਬਕਾ BJP ਕੌਂਸਲਰ ਤੇ ਪੁੱਤਰ ਦੀ ਕੁੱਟਮਾਰ Former BJP Councilor

Also Read :ਹਾਈਵੇ ‘ਤੇ ਘਟੀਆ ਮਟੀਰੀਅਲ ਦੀ ਵਰਤੋਂ ਕਰਕੇ ਸਟਰੀਟ ਲਾਈਟ ਦੇ ਖੰਭੇ ਲਗਾਏ Street Light Poles

Connect With Us : Twitter Facebook

 

SHARE