ਪਾਕਿਸਤਾਨ ਵਲੋਂ ਡਰੋਨ ਰਾਹੀਂ ਸੁੱਟੀ 1 ਕਿਲੋ 234 ਗ੍ਰਾਮ ਹੈਰੋਇਨ ਬਰਾਮਦ

0
172
1.2 Kg Heroin recovered
1.2 Kg Heroin recovered
ਇੰਡੀਆ ਨਿਊਜ਼, ਖੇਮਕਰਨ (1.2 Kg Heroin recovered): ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਸਮੇਂ-ਸਮੇਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਹਨ l ਤਾਜ਼ਾ ਮਾਮਲਾ ਵੀ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਹੀ ਹੈ l ਭਾਰਤ ਪਾਕ ਸੀਮਾ ਦੇ ਨਾਲ ਲੱਗਦੇ ਥਾਣਾ ਖੇਮਕਰਨ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦ ਸਰਹੱਦੀ ਪਿੰਡ ਕਲਸ ਵਿਚ ਬੀਤੀ ਰਾਤ ਇਕ ਡਰੋਨ ਵਲੋਂ ਹੈਰੋਇਨ ਦੇ 2 ਪੈਕੇਟ ਸੁੱਟ ਦਿੱਤੇ ਜਿਸਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਇਹ ਪੈਕੇਟ ਆਪਣੇ ਕਬਜ਼ੇ ਲੈਕੇ ਜਾਂਚ ਸ਼ੁਰੂ ਕਰ ਦਿੱਤੀ l
ਇਸ ਸੰਬੰਧੀ ਅੱਜ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪਿੰਡ ਕਲਸ ਵਿਚ ਡਰੋਨ ਰਾਹੀਂ ਕੁਝ ਸਮਾਨ ਸੁੱਟਿਆ ਗਿਆ ਹੈ l ਪੁਲਿਸ ਨੇ ਮੌਕੇ ਤੇ ਜਾਕੇ ਇਸਦੀ ਜਾਂਚ ਕੀਤੀ ਤਾਂ ਇਹ 2 ਪੈਕਟਾਂ ਵਿਚ ਸੁੱਟੀ ਗਈ 1 ਕਿਲੋ 234 ਗ੍ਰਾਮ ਹੈਰੋਇਨ ਸੀ l ਉਨ੍ਹਾਂ ਕਿਹਾ ਕਿ ਪਾਕਿਸਤਾਨ ਤਰਫ ਤੋਂ ਆਏ ਦਿਨ ਹੀ ਡਰੋਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ l ਭਾਰਤੀ ਖੇਤਰ ਤੋਂ ਕੁਝ ਸਮੱਗਲਰ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾ ਰਹੇ ਹਨ l

ਫਿਰੋਜ਼ਪੁਰ ਵਿਚ ਡਰੋਨ ਰਾਹੀਂ ਹਥਿਆਰ ਸੁਟੇ ਗਏ

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਵਿਚ ਡਰੋਨ ਰਾਹੀਂ ਹਥਿਆਰ ਭੇਜੇ ਗਏ ਸਨ l ਉਨ੍ਹਾਂ ਕਿਹਾ ਕਿ ਭਾਂਵੇ ਬੀਐੱਸਐਫ਼ ਅਤੇ ਪੰਜਾਬ ਪੁਲਿਸ ਰੋਜ਼ਾਨਾ ਰਾਤ ਸਮੇਂ ਪੈਟਰੋਲਿੰਗ ਕਰਦੀਆਂ ਹਨ ਅਤੇ ਡਰੋਨ ਤੇ ਵੀ ਬਾਜ਼ ਅੱਖ ਰੱਖੀ ਜਾਂਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪਾਕਿਸਤਾਨ ਵਲੋਂ ਹੈਰੋਇਨ ਜਾ ਹਥਿਆਰ ਸੁੱਟ ਦਿੱਤੇ ਜਾਂਦੇ ਹਨ l
265 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ 
ਥਾਣਾ ਖਾਲੜਾ ਤੇ ਚੌਕੀ ਰਾਜੋਕੇ ਪੁਲਿਸ ਵੱਲੋ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 265 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ । ਜਾਣਕਾਰੀ ਮੁਤਾਬਿਕ ਪੁਲਿਸ ਪਾਰਟੀ ਟੀ-ਪੁਆਇੰਟ ਮੋੜ ਮਾੜੀ ਮੇਘਾ ਪੁੱਜੀ ਤਾਂ ਸਾਹਮਣੇ ਭਿੱਖੀਵਿੰਡ ਦੀ ਤਰਫੋਂ ਇੱਕ ਮੋਟਰ ਸਾਈਕਲ ਸਪਲੈਡਰ ਪੀਬੀ 46 ਜੋ 2755 ਪਰ ਆਉਦੇ ਦੋ ਨੌਜਵਾਨ ਸਤਵਿੰਦਰ ਸਿੰਘ ਉਰਫ ਸਾਜਨ, ਅਮਿਤ ਸ਼ਰਮਾ ਉਰਫ ਗੋਪੀ ਨੂੰ ਕਾਬੂ ਕਰਕੇ ਉਹਨਾਂ ਪਾਸੋਂ 265 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ।
SHARE