1 day training on sign language of Divyangs ਦਿਵਿਆਂਗਾਂ ਦੀ ਸੰਕੇਤਿਕ ਭਾਸਾ ਸਬੰਧੀ ਇਕ ਰੋਜਾ ਟ੍ਰੇਨਿੰਗ
ਇੰਡੀਆ ਨਿਊਜ਼, ਚੰਡੀਗੜ
1 day training on sign language of Divyangs ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਬਹਿਰੇਪਨ ਦੀ ਰੋਕਥਾਮ ਅਤੇ ਕੰਟਰੋਲ ਲਈ ਚਲਾਏ ਜਾ ਰਹੇ ਰਾਸਟਰੀ ਪ੍ਰੋਗਰਾਮ ਅਧੀਨ ਸੁਣਨ ਸਕਤੀ ਸਬੰਧੀ ਵਿਸਵ ਦਿਵਸ ਮੌਕੇ ਸੰਗੀਤਾ ਹੈਂਡ ਐਂਡ ਆਈ ਫਾਉਂਡੇਸਨ ਦੇ ਸਹਿਯੋਗ ਨਾਲ ਮੋਹਾਲੀ ਵਿਖੇ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਮਾਸ ਮੀਡੀਆ ਅਫਸਰਾਂ ਅਤੇ ਬਲਾਕ ਐਕਸਟੈਂਸਨ ਐਜੂਕੇਟਰਾਂ ਨੂੰ ਬੋਲੇ ਅਤੇ ਗੂੰਗੇ ਦਿਵਿਆਂਗ ਵਿਅਕਤੀਆਂ ਦੀ ਸੰਕੇਤਿਕ ਭਾਸਾ (ਆਈ.ਐਸ.ਐਲ) ਦੀ ਇਕ ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਅਸਿਸਟੈਂਟ ਡਾਇਰੈਕਟਰ ਡਾ.ਬਲਜੀਤ ਕੌਰ ਨੇ ਸੰਕੇਤਿਕ ਭਾਸ਼ਾ ਦੀ ਸਿਖਲਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਸੰਕੇਤਿਕ ਭਾਸਾ ਬੋਲੇ ਅਤੇ ਗੂੰਗੇ ਵਿਅਕਤੀਆਂ ਦੀ ਮੁੱਢਲੀ ਭਾਸਾ ਹੈ। ਜਿਸ ਦੀ ਪੂਰਨ ਤੌਰ ਤੇ ਆਪਣੀ ਇਕ ਵਿਆਕਰਨ ਅਤੇ ਰਚਨਾ ਹੈ। ਕਿਸੇ ਵੀ ਖਿੱਤੇ ਦੀ ਭਾਸਾ ਹੀ ਹੈ ਜੋ ਹਰੇਕ ਨੂੰ ਆਪਣੀ ਪਹਿਚਾਣ ਸੰਸਕਿ੍ਰਤੀ ਅਤੇ ਆਤਮ-ਨਿਰਭਰਤਾ ਪ੍ਰਦਾਨ ਕਰਦੀ ਹੈ। ਦੂਸਰੀਆਂ ਭਾਸ਼ਾਵਾਂ ਵਾਂਗ ਸੰਕੇਤਿਕ ਭਾਸ਼ਾ ਦਾ ਵੀ ਬਰਾਬਰ ਦਾ ਮਹੱਤਵ ਹੈ।
ਆਈ.ਐਸ.ਐਲ. ਦੇ ਇੰਟਰਪਰੇਟਰ (ਦੁਭਾਸ਼ੀਏ) ਹਿਤੇਸ਼ ਨੇ ਕਿਹਾ ਕਿ ਇਹ ਸੰਕੇਤਿਕ ਭਾਸ਼ਾ ਰਾਹੀਂ ਗੂੰਗੇ ਬੋਲੇ ਦਿਵਿਆਂਗ ਇਕ ਦੂਸਰੇ ਨਾਲ, ਪਰਿਵਾਰਕ ਮੈਂਬਰਾਂ ਅਤੇ ਸਮਾਜ ਵਿੱਚ ਸੰਚਾਰ ਕਰਦੇ ਹਨ ਅਤੇ ਸੰਕੇਤਿਕ ਭਾਸ਼ਾ ਬਾਰੇ ਜਾਣਕਾਰੀ ਹਾਸਲ ਕਰਕੇ ਹੀ ਵਿਚਾਰਾਂ ਦੇ ਅਦਾਨ ਪ੍ਰਦਾਨ ਦੀ ਰੁਕਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ।
ਸਾਨੂੰ ਅਜਿਹੇ ਲੋਕਾਂ ਨੂੰ ਤਰਸ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ, ਸਗੋਂ ਸੁਚੇਤ ਹੋ ਕੇ ਸੰਕੇਤਿਕ ਭਾਸ਼ਾ ਦੀ ਸਿਖਲਾਈ ਅਤੇ ਜਾਗਰੂਕਤਾ ਫੈਲਾ ਕੇ ਉਹਨਾਂ ਦੀ ਗਲੱਬਾਤ ਜਾਨਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਢੁੱਕਵੀਂ ਸਲਾਹ ਦੇਣੀ ਚਾਹੀਦੀ ਹੈ। ਬੋਲੇ ਤੇ ਗੂੰਗੇ ਦਿਵਿਆਂਗ ਵਿਅਕਤੀ ਵੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ।
ਇਸ ਮੌਕੇ ਸਟੇਟ ਮਾਸ ਮੀਡੀਆ ਬ੍ਰਾਂਚ ਦੇ ਮੁਖੀ ਪਰਮਿੰਦਰ ਸਿੰਘ ਅਤੇ ਟ੍ਰੇਨਿੰਗ ਕੋਆਰਡੀਨੇਟਰ ਜਗਜੀਵਨ ਸ਼ਰਮਾ ਨੇ ਸਮੂਹ ਜ਼ਿਲਾ ਪੱਧਰ ਤੋਂ ਸਿਖਲਾਈ ਪ੍ਰਾਪਤ ਕਰਨ ਆਏ ਅਧਿਕਾਰੀਆਂ ਨੂੰ ਇਸ ਵਿਸ਼ੇ ਸਬੰਧੀ ਆਪਣੇ-ਆਪਣੇ ਜ਼ਿਲੇ ਵਿੱਚ ਜਾ ਕੇ ਪੈਰਾ-ਮੈਡੀਕਲ ਅਤੇ ਮੈਡੀਕਲ ਸਟਾਫ ਨੂੰ ਜਾਣਕਾਰੀ ਦੇਣ ਲਈ ਵਚਨਬੱਧ ਕੀਤਾ ਤਾਂ ਜੋ ਇਸ ਵਿਸ਼ੇ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਈ ਜਾ ਸਕੇ।
ਇਸ ਮੌਕੇ ਟਰੇਨਿੰਗ ਵਿੱਚ ਭਾਗ ਲੈਣ ਆਏ ਮੈਂਬਰਾਂ ਵਿੱਚੋਂ ਬਲਾਕ ਐਕਸਟੈਂਸਨ ਐਜੂਕੇਟਰ ਡਾ. ਚਾਵਲਾ ਅਤੇ ਸਵਾਤੀ ਸਚਦੇਵਾ ਨੇ ਟਰੇਨਿੰਗ ਨੂੰ ਬਹੁਤ ਹੀ ਲਾਹੇਵੰਦ ਅਤੇ ਸਫਲ ਦੱਸਿਆ। 1 day training on sign language of Divyangs