ਸਰਕਾਰੀ ਕਾਲਜ ਦਾਨੇਵਾਲਾ ਲਈ 2.86 ਕਰੋੜ ਜ਼ਾਰੀ

0
234
2.86 crores issued for government college Danewala, Striving for the promotion of education, 2.86 crore rupees released from the Punjab government
2.86 crores issued for government college Danewala, Striving for the promotion of education, 2.86 crore rupees released from the Punjab government
  • ਪੰਜਾਬ ਸਰਕਾਰ ਸੂਬੇ ਵਿੱਚ ਬਿਹਤਰ ਸਿੱਖਿਆ ਮਾਹੌਲ ਪੈਦਾ ਕਰਕੇ ਸਿੱਖਿਆ ਦੇ ਪ੍ਰਸ਼ਾਰ ਲਈ ਯਤਨਸ਼ੀਲ
ਚੰਡੀਗੜ੍ਹ, PUNJAB NEWS: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਿਹਤਰ ਸਿੱਖਿਆ ਮਾਹੌਲ ਪੈਦਾ ਕਰਕੇ ਸਿੱਖਿਆ ਦੇ ਪ੍ਰਸ਼ਾਰ ਲਈ ਯਤਨਸ਼ੀਲ ਹੈ। ਇਹਨਾਂ ਕੋਸ਼ਿਸ਼ਾਂ ਤਹਿਤ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਮਲੋਟ ਹਲਕੇ ਅਧੀਨ ਆਉਂਦੇ ਸਰਕਾਰੀ ਕਾਲਜ਼ ਦਾਨੇਵਾਲ ਲਈ ਕਾਲਜ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਤੋਂ 2.86 ਕਰੋੜ ਰੁਪਏ ਜ਼ਾਰੀ ਕਰਵਾਏ ਹਨ।

ਵਿਦਿਆਰਥੀਆਂ ਨੂੰ ਹੋਰ ਬਿਹਤਰ ਸਿੱਖਿਆ ਸਹੂਲਤਾਂ ਮਿਲਣਗੀਆਂ

ਡਾ.ਬਲਜੀਤ ਕੌਰ ਨੇ ਕਿਹਾ ਕਿ ਇਸ ਗ੍ਰਾਂਟ ਦੇ ਜ਼ਾਰੀ ਹੋਣ ਨਾਲ ਕਾਲਜ਼ ਦੀਆਂ ਚਿਰਾਂ ਤੋ ਲਮਕਦੀਆਂ ਮੰਗਾਂ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਹੋਰ ਬਿਹਤਰ ਸਿੱਖਿਆ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਕਾਲਜ਼ ਵਿੱਚ ਵਿਦਿਆਰਥੀਆਂ ਲਈ ਲੋੜੀਦੀਆਂ ਸਾਰੀਆਂ ਸਹੂਲਤਾਂ, ਇਸ ਤੋਂ ਇਲਾਵਾਂ ਲਾਇਬ੍ਰੇਰੀ ਦਾ ਵਿਸਥਾਰ ਕੀਤਾ ਜਾਵੇਗਾ।

ਈ-ਲਾਇਬ੍ਰੇਰੀ ਵੀ ਸਥਾਪਤ ਕੀਤੀ ਜਾਵੇਗੀ

ਉਨ੍ਹਾਂ ਕਿਹਾ ਕਿ ਪ੍ਰਾਪਤ ਰਾਸ਼ੀ ਵਿੱਚੋ ਵਿਸੇਸ਼ ਤੌਰ ਈ-ਲਾਇਬ੍ਰੇਰੀ ਵੀ ਸਥਾਪਤ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀ ਇੰਟਰਨੈਟ ਸੁਵਿਧਾਵਾਂ ਦੀ ਵਰਤੋਂ ਕਰਦੇ ਸਿੱਖਿਆ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕਣ।
ਡਾ.ਬਲਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਮੁੱਖ ਆਦੇਸ਼ ਸਿੱਖਿਆ ਅਤੇ ਸਿਹਤ ਖੇਤਰ ਨੂੰ ਬਿਹਤਰ ਬਣਾਉਣਾ ਹੈ ਤਾਂ ਜੋ ਪੰਜਾਬ ਵਾਸੀ ਵਧੀਆ ਸਿੱਖਿਆ ਹਾਸਲ ਕਰਦੇ ਹੋਏ ਤੰਦਰੁਸਤ ਜੀਵਨ ਜੀ ਸਕਣ।
SHARE