ਸੜਕ ਹਾਦਸੇ ਵਿੱਚ 3 ਦੀ ਮੌਤ, 2 ਗੰਭੀਰ

0
223
3 Died in road accident
3 Died in road accident

ਇੰਡੀਆ ਨਿਊਜ਼, ਬਟਾਲਾ (3 Died in road accident) : ਬਟਾਲਾ-ਜਲੰਧਰ ਬਾਈਪਾਸ ‘ਤੇ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ ਤਿੰਨ ਲੋਕਾਂ ‘ਚ ਬਟਾਲਾ ‘ਆਪ’ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਦੇ ਚਚੇਰੇ ਭਰਾ ਅਤੇ ਦੋ ਸਹਿਯੋਗੀ ਸ਼ਾਮਲ ਹਨ। ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਲਲਿਤ ਕੁਮਾਰ ਨੇ ਦੱਸਿਆ ਕਿ ਕਾਰ ਵਿੱਚ ਪੰਜ ਨੌਜਵਾਨ ਮੌਜੂਦ ਸਨ।

ਹਾਦਸੇ ਵਿੱਚ ਕਲਸੀ ਦੇ ਨਿੱਜੀ ਸਹਾਇਕ ਉਪਦੇਸ਼ ਕੁਮਾਰ, ਉਸ ਦੇ ਚਚੇਰੇ ਭਰਾ ਗੁਰਲੀਨ ਸਿੰਘ ਅਤੇ ਉਸ ਦਾ ਦੋਸਤ ਸੁਨੀਲ (ਗਿੰਨੀ ਸੋਢੀ) ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਵਿਧਾਇਕ ਦਾ ਛੋਟਾ ਭਰਾ ਅੰਮ੍ਰਿਤ ਕਲਸੀ ਅਤੇ ਦੂਜਾ ਦੋਸਤ ਮਾਨਵ ਮਹਿਤਾ ਗੰਭੀਰ ਜ਼ਖ਼ਮੀ ਹੋ ਗਏ।

ਕਾਰ ਦਾ ਟਾਇਰ ਫਟਣ ਨਾਲ ਹਾਦਸਾ

ਜਾਣਕਾਰੀ ਮੁਤਾਬਕ ਇਹ ਹਾਦਸਾ ਬਟਾਲਾ ਦੇ ਅੰਮ੍ਰਿਤਸਰ-ਜਲਧਰ ਰੋਡ ਦੇ ਬਾਈਪਾਸ ‘ਤੇ ਬਣੇ ਪੁਲ ‘ਤੇ ਵਾਪਰਿਆ। ਬੀਤੀ ਰਾਤ ਕਲਸੀ ਦਾ ਭਰਾ ਅੰਮ੍ਰਿਤਪਾਲ ਕਿਸੇ ਸਮਾਗਮ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਅਚਾਨਕ ਪੁਲੀ ‘ਤੇ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਕਾਰ ਪੁਲ ਦੇ ਨਾਲ ਬਣੀ ਕੰਧ ਨਾਲ ਜਾ ਟਕਰਾਈ।

ਹਾਦਸਾ ਇੰਨਾ ਦਰਦਨਾਕ ਸੀ ਕਿ ‘ਆਪ’ ਵਿਧਾਇਕ ਦੇ ਚਚੇਰੇ ਭਰਾ ਗੁਰਲੀਨ ਸਿੰਘ, ਪੀਏ ਉਪਦੇਸ਼ ਸਿੰਘ ਅਤੇ ਦੋਸਤ ਸੁਨੀਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਨਾਲ ਵਿਧਾਇਕ ਦਾ ਅਸਲੀ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਤੇ ਹੋਰ ਦੋਸਤ ਮਾਨਵ ਮਹਿਤਾ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਦੋਵਾਂ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜੋ : ਵਿਧਾਇਕ ਚੁੱਕਣਗੇ ਖਿਡਾਰੀਆਂ ਦਾ ਖਰਚਾ

ਸਾਡੇ ਨਾਲ ਜੁੜੋ : Twitter Facebook youtube
SHARE