ਸੜਕ ਹਾਦਸੇ ਵਿੱਚ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

0
186
5 Family Members Killed in Road Accident
5 Family Members Killed in Road Accident

ਇੰਡੀਆ ਨਿਊਜ਼, Punjab News (5 Family Members Killed in Road Accident): ਜਲੰਧਰ ਅਮ੍ਰਿਤਸਰ ਜੀਟੀ ਰੋਡ ਤੇ ਪੈਂਦੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਜਦਕਿ ਦੋ ਵਿਆਕਤੀ ਗੰਭੀਰ ਜਖਮੀ ਦੱਸਿਆ ਜਾ ਰਿਹਾ ਹੈl ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਸੀ। ਇੱਹ ਭਿਆਨਕ ਹਾਦਸਾ ਸੜਕ ਤੇ ਖਰਾਬ ਹਾਲਤ ਵਿੱਚ ਖੜੇ ਕੈਂਟਰ ਕਾਰਨ ਵਾਪਰਿਆ। ਸੁਭਾਨਪੁਰ ਪੁਲਿਸ ਵਲੋਂ ਇਸ ਸੰਬਧੀ ਕੈਂਟਰ ਚਾਲਕ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕਾਰ ਵਿੱਚ ਇਹ ਸਨ ਸਵਾਰ

ਇਸ ਸੰਬਧੀ ਹਰਭਜਨ ਸਿੰਘ ਪੁੱਤਰ ਪਰਤੱਖ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਉਸ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਰਜਿੰਦਰ ਸਿੰਘ, ਪੋਤਰਾ ਪ੍ਰਨੀਤ ਸਿੰਘ, ਮਨਵੀਰ ਸਿੰਘ ਪੁੱਤਰਾ ਤਜਿੰਦਰ ਸਿੰਘ ਅਤੇ ਮੇਰੀ ਕੁੜਮਣੀ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ, ਉਸ ਦੀ ਨੂੰਹ ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ, ਪੋਤਰਾ ਗੁਰਫਤਿਹ ਸਿੰਘ ਪੁੱਤਰ ਤੇਜਿੰਦਰ ਸਿੰਘ, ਤੇਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗ੍ਰੀਨ ਪਾਰਕ ਸਿਵਲ ਲਾਇਨ ਲੁਧਿਆਣਾ ਕਾਰ ਸਿਟੀ ਹੋਂਡਾ ਵਿੱਚ ਸਵਾਰ ਹੋ ਕੇ ਮੱਥਾ ਟੇਕਣ ਲਈ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਏ ਸੀl

ਇਸ ਤਰਾਂ ਹੋਇਆ ਹਾਦਸਾ

5 Family Members Killed in Road Accident

ਹਰਭਜਨ ਸਿੰਘ ਨੇ ਦੱਸਿਆ ਵਾਪਸੀ ਵਿੱਚ ਜਦੋਂ ਉਨ੍ਹਾਂ ਦੀ ਕਾਰ ਹਮੀਰਾ ਜੀਟੀ ਰੋਡ ਤੇ ਪੁੱਜੀ ਤਾਂ ਅੱਗੇ ਇਕ ਕੈਂਟਰ ਨੰਬਰ PB05-AP-9191 ਸੜਕ ਵਿਚ ਖੜਾ ਸੀl ਭੇਜਿੰਦਰ ਸਿੰਘ ਨੇ ਆਪਣੀ ਕਾਰ ਥੋੜੀ ਖੱਬੇ ਨੂੰ ਕੱਟੀ ਤਾਂ ਕਾਰ ਅੱਗੇ ਖੜੇ ਉਕਤ ਕੈਂਟਰ ਵਿਚ ਵੱਜ ਗਈl ਇਸ ਹਾਦਸੇ ਵਿੱਚ ਮਨਪ੍ਰੀਤ ਪਤਨੀ ਰਜਿੰਦਰ ਸਿੰਘ, ਪ੍ਰਨੀਤ ਸਿੰਘ ਪੁੱਤਰ ਰਜਿੰਦਰ ਸਿੰਘ, ਸਰਬਜੀਤ ਕੌਰ ਪਤਨੀ ਰਣਜੀਤ ਸਿੰਘ, ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ, ਗੁਰਫਤਿਹ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ ।

ਜਖਮੀ ਤਜਿੰਦਰ ਸਿੰਘ ਅਤੇ ਮਨਵੀਰ ਸਿੰਘ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜਿਥੇ ਉਹਨਾਂ ਹਾਲਤ ਚਿੰਤਾਂਜਨਕ ਦੱਸੀ ਜਾ ਰਹੀ ਹੈ। ਸੁਭਾਨਪੁਰ ਪੁਲਿਸ ਵਲੋਂ ਹਰਭਜਨ ਸਿੰਘ ਦੇ ਬਿਆਨਾ ਤੇ ਕੈਂਟਰ ਚਾਲਕ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਅਤੇ ਸੁਭਾਨਪੁਰ ਪੁਲਿਸ ਵਲੋਂ ਉਕਤ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ : ਇਸ ਵਾਰ ਵਿਧਾਨਸਭਾ ਸੈਸ਼ਨ ਨਹੀਂ ਹੋਵੇਗਾ ਪੇਪਰ ਰਹਿਤ

ਇਹ ਵੀ ਪੜੋ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ

ਸਾਡੇ ਨਾਲ ਜੁੜੋ : Twitter Facebook youtube

SHARE