- ਹੁਣ ਇੱਕ ਪਿੰਡ-ਇੱਕ ਸ਼ਮਸ਼ਾਨਘਾਟ ਦੀ ਸਕੀਮ ਚੱਲੇਗੀ
- ਪਿਛਲੇ 5 ਸਾਲਾਂ ‘ਚ ਕਾਂਗਰਸ ਸਰਕਾਰ ‘ਚ ਇਸ ਸਕੀਮ ‘ਤੇ ਕੋਈ ਕੰਮ ਨਹੀਂ ਹੋਇਆ
- ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਕਰ ਦਿੱਤਾ ਜਾਵੇਗਾ
ਇੰਡੀਆ ਨਿਊਜ਼ PUNJAB NEWS: ਪੰਜਾਬ ਦੇ 80 ਫ਼ੀਸਦੀ ਪਿੰਡਾਂ ਵਿੱਚ ਨਾ ਸਿਰਫ਼ ਇੱਕ ਤੋਂ ਵੱਧ ਸ਼ਮਸ਼ਾਨਘਾਟ ਹਨ, ਸਗੋਂ ਸ਼ਮਸ਼ਾਨਘਾਟ ਵੀ ਜਾਤ ਦੇ ਆਧਾਰ ’ਤੇ ਵੰਡੇ ਹੋਏ ਹਨ। ਹੁਣ ਸਰਕਾਰ ਇੱਕ ਪਿੰਡ, ਇੱਕ ਸ਼ਮਸ਼ਾਨਘਾਟ ਸਕੀਮ ਨੂੰ ਸਖ਼ਤੀ ਨਾਲ ਲਾਗੂ ਕਰੇਗੀ। ਇਹ ਮੁੱਦਾ ਸ਼ਨੀਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਠਾਇਆ।
ਇਸ ਦੇ ਜਵਾਬ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਹਕੀਕਤ ਹੈ ਕਿ ਹੁਣ ਵੀ ਪੰਜਾਬ ਦੇ ਪਿੰਡਾਂ ਵਿੱਚ ਇੱਕ ਤੋਂ ਵੱਧ ਸ਼ਮਸ਼ਾਨਘਾਟ ਚੱਲ ਰਹੇ ਹਨ। ਸ਼ਮਸ਼ਾਨਘਾਟ ਵੀ ਜਾਤ ਦੇ ਆਧਾਰ ‘ਤੇ ਵੰਡੇ ਹੋਏ ਹਨ।
ਧਾਲੀਵਾਲ ਨੇ ਕਿਹਾ ਕਿ ਸਾਲ 2016 ਦੌਰਾਨ ਤਤਕਾਲੀ ਬਾਦਲ ਸਰਕਾਰ ਨੇ ‘ਏਕ ਗਾਓਂ-ਏਕ ਸ਼ਮਸ਼ਾਨਘਾਟ’ ਸਕੀਮ ਸ਼ੁਰੂ ਕੀਤੀ ਸੀ। ਜਿਸ ਤਹਿਤ ਪਿੰਡਾਂ ਵਿੱਚ ਸ਼ਮਸ਼ਾਨਘਾਟ ਬਣਾਉਣ ਵਾਲੀਆਂ ਪੰਚਾਇਤਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦੀ ਵਿਵਸਥਾ ਸੀ।
ਕਾਂਗਰਸ ਸਰਕਾਰ ਵੇਲੇ ਕੋਈ ਕੰਮ ਨਹੀਂ ਹੋਇਆ
ਧਾਲੀਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਸਰਕਾਰ ਵਿੱਚ ਇਸ ਸਕੀਮ ’ਤੇ ਕੋਈ ਕੰਮ ਨਹੀਂ ਹੋਇਆ। ਹੁਣ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਰਾਮ ਸਭਾਵਾਂ ਦੌਰਾਨ ਲੋਕਾਂ ਨੂੰ ਪਿੰਡਾਂ ਵਿੱਚ ਸ਼ਮਸ਼ਾਨਘਾਟ ਜਾਤੀ ਦੇ ਆਧਾਰ ’ਤੇ ਵੰਡਣ ਤੋਂ ਰੋਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਗ੍ਰਾਮ ਪੰਚਾਇਤ ਜਿਸ ਕੋਲ ਸਿਰਫ਼ ਇੱਕ ਹੀ ਸ਼ਮਸ਼ਾਨਘਾਟ ਹੋਵੇਗਾ, ਉਸ ਨੂੰ ਵੀ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।
ਟਰਾਂਸਪੋਰਟ ਵਿਭਾਗ ਦੇ ਕੰਟਰੈਕਟ ਵਰਕਰਾਂ ਨੂੰ ਸਰਕਾਰ ਪੱਕਾ ਕਰੇਗੀ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਐਲਾਨ ਕੀਤਾ ਹੈ ਕਿ ਟਰਾਂਸਪੋਰਟ ਵਿਭਾਗ ਵਿੱਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਕਰ ਦਿੱਤਾ ਜਾਵੇਗਾ। ਇਸ ਲਈ ਸਰਕਾਰ ਵੱਲੋਂ ਨੀਤੀ ਬਣਾਈ ਜਾ ਰਹੀ ਹੈ। ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਦਾ ਪ੍ਰਬੰਧ ਜਲਦੀ ਕੀਤਾ ਜਾਵੇਗਾ। ਇਹ ਮੁੱਦਾ ਸ਼ਨੀਵਾਰ ਨੂੰ ਬਜਟ ਸੈਸ਼ਨ ਦੇ ਦੂਜੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਡਾ.ਸੁਖਵਿੰਦਰ ਕੁਮਾਰ ਨੇ ਉਠਾਇਆ।
ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ
ਇਸ ਦੇ ਜਵਾਬ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ ਪਨਬੱਸ ਵਿੱਚ ਡਰਾਈਵਰ, ਆਪਰੇਟਰ, ਵਰਕਸ਼ਾਪ ਸਟਾਫ਼ ਸਮੇਤ 6 ਸ਼੍ਰੇਣੀਆਂ ਦੇ 1452 ਮੁਲਾਜ਼ਮ, ਪੀਆਰਟੀਸੀ ਵਿੱਚ 616 ਅਤੇ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ ਵਿੱਚ ਦਸ ਅਸਾਮੀਆਂ ’ਤੇ ਠੇਕੇ ’ਤੇ ਤਾਇਨਾਤ ਕੀਤੇ ਗਏ ਹਨ।
ਇਨ੍ਹਾਂ ਮੁਲਾਜ਼ਮਾਂ ਨੂੰ ਚਾਰ ਕਰੋੜ 10 ਲੱਖ 60 ਹਜ਼ਾਰ 429 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਨੀਤੀ ਤਿਆਰ ਕਰ ਰਹੀ ਹੈ। ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ।
ਇਹ ਵੀ ਪੜੋ : ਸਿੱਧੂ ਮੂਸੇਵਾਲਾ ਕਤਲ ਕੈਸ ‘ਚ ਗਾਇਕ ਮਨਕੀਰਤ ਔਲਖ ਨੂੰ ਮਿਲੀ ਗ੍ਰੀਨ ਚਿੱਟ
ਇਹ ਵੀ ਪੜੋ : ਪੰਜਾਬ ਪੁਲੀਸ ਨੇ 10,500 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕੀਤਾ ਗਿਰਫ਼ਤਾਰ
ਇਹ ਵੀ ਪੜੋ : ਪੰਜਾਬ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਫੈਸਲਾ
ਇਹ ਵੀ ਪੜੋ : ਪੰਜਾਬ ਪੁਲਿਸ ਵੱਲੋ ਪਲਵਿੰਦਰ ਗੈਂਗ ਦੇ 13 ਲੋਕ ਗ੍ਰਿਫਤਾਰ ਹਥਿਆਰ ਸਮੇਤ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ
ਇਹ ਵੀ ਪੜੋ : ਪੰਜਾਬ ਦੇ ਨੌਜਵਾਨ ਨੇ ਕੀਤਾ ਵੱਡਾ ਕਾਰਨਾਮਾ, 200 ਕਿਲੋਮੀਟਰ ਚਲਣ ਵਾਲੇ ਸਕੂਟਰ ਦਾ ਕੀਤਾ ਨਿਰਮਾਣ
ਇਹ ਵੀ ਪੜੋ : ਕੀ ਤੁਸੀਂ ਜਾਣਦੇ ਹੋ ਕਿਵੇਂ ਬਣਦਾ ਹੈ ਸਾਬੂਦਾਨਾ
ਸਾਡੇ ਨਾਲ ਜੁੜੋ : Twitter Facebook youtube