ਸਪੀਕਰ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਦੇ ਹਮ-ਜਮਾਤੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ

0
150
A warm welcome for Sandhavan on his arrival in Canada, An appeal to contribute to the development of Punjab, Promise to give every support in the development of the state
A warm welcome for Sandhavan on his arrival in Canada, An appeal to contribute to the development of Punjab, Promise to give every support in the development of the state
  • ਸੰਧਵਾਂ ਵੱਲੋਂ ਆਪਣੇ ਹਮ-ਜਮਾਤੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ

ਚੰਡੀਗੜ, PUNJAB NEWS (An appeal to contribute to the development of Punjab): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ (ਕਰਨਾਟਕ) ਦੇ ਆਪਣੇ ਹਮ-ਜਮਾਤੀਆਂ ਨਾਲ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ

ਕੈਨੇਡਾ ਦੇ ਦੌਰੇ ’ਤੇ ਗਏ ਸੰਧਵਾਂ ਨੇ ਆਪਣੇ ਹਮ-ਜਮਾਤੀਆਂ ਨਾਲ ਮਿਲਣੀ ਕੀਤੀ। ਇਸ ਦੌਰਾਨ ਉਨਾਂ ਨੇ ਵਿਦਿਆਰਥੀ ਜੀਵਨ ਅਤੇ ਵਿਦਿਆਰਥੀ ਸੰਘਰਸ਼ਾਂ ਦੀਆ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ। ਵਿਦਿਆਰਥੀਆਂ ਦੀ ਇਸ ਮਹਿਫ਼ਲ ਦੌਰਾਨ ਭਾਵਨਾਤਮਿਕ ਸਾਂਝ ਭਾਰੂ ਰਹੀ।

A warm welcome for Sandhavan on his arrival in Canada, An appeal to contribute to the development of Punjab, Promise to give every support in the development of the state
A warm welcome for Sandhavan on his arrival in Canada, An appeal to contribute to the development of Punjab, Promise to give every support in the development of the state

ਇਸ ਦੌਰਾਨ ਸੰਧਵਾਂ ਨੇ ਸੂਬੇ ਦੀ ਸ਼ਾਨ ਬਹਾਲ ਕਰਨ ਤੇ ਇਸ ਨੂੰ ਮੁੜ ‘ਰੰਗਲਾ ਪੰਜਾਬ’ ਬਨਾਉਣ ਲਈ ਆਪਣੇ ਸਾਥੀਆਂ ਦੇ ਸੁਝਾਅ ਮੰਗੇ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਅਪੀਲ ਕੀਤੀ।

ਪੰਜਾਬ ਦੇ ਵਿਕਾਸ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ

ਸੰਧਵਾਂ ਨੇ ਕਿਹਾ ਕਿ ਉਨਾਂ ਕੋਲ ਇੰਜੀਨੀਅਰਿੰਗ ਦੀ ਅਹਿਮ ਪੜਾਈ ਕਰਨ ਅਤੇ ਉਸ ਤੋਂ ਬਾਅਦ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਦਾ ਵੱਡਾ ਤਜਰਬਾ ਹੈ ਅਤੇ ਇਸ ਤਜਰਬੇ ਦਾ ਲਾਜ਼ਮੀ ਤੌਰ ’ਤੇ ਪੰਜਾਬ ਨੂੰ ਫਾਇਦਾ ਹੋਣਾ ਚਾਹੀਦਾ ਹੈ। ਪੰਜਾਬੀ ਹੋਣ ਦੇ ਨਾਤੇ ਉਨਾਂ ਦੀ ਜ਼ਿੰਮੇਂਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ।

ਸੰਧਵਾਂ ਦੇ ਕੈਨੇਡਾ ਵਿੱਚ ਵੱਸਦੇ ਹਮ-ਜਮਾਤੀਆਂ ਨੇ ਉਨਾਂ ਦਾ ਕੈਨੇਡਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਨੇ ਸੂਬੇ ਦੇ ਵਿਕਾਸ ਵਿੱਚ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸੰਧਵਾਂ ਨੇ ਕਿਹਾ ਕਿ ਉਨਾਂ ਨੂੰ ਆਪਣੇ ਹਮ-ਜਮਾਤੀਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਅਤੇ ਉਹ ਹੁਣ ਲਗਾਤਾਰ ਆਪਣੇ ਸਾਥੀਆਂ ਨੂੰ ਮਿਲਦੇ ਰਹਿਣਗੇ।

ਇਹ ਵੀ ਪੜ੍ਹੋ:  BMW ਪੰਜਾਬ ਵਿੱਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰੇਗੀ

ਇਹ ਵੀ ਪੜ੍ਹੋ: ਅਨਮੋਲ ਗਗਨ ਮਾਨ ਨੇ ਪੰਜਾਬ ਲਈ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਕੀਤੀ ਮੰਗ

ਸਾਡੇ ਨਾਲ ਜੁੜੋ :  Twitter Facebook youtube

SHARE