Aam Aadmi Clinic
ਵਿਧਾਇਕ ਨੀਨਾ ਮਿੱਤਲ ਨੇ ਬਨੂੜ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ
* ਵਿਧਾਇਕ ਨੇ ਕਿਹਾ- ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ। ਇਸੇ ਪੜਾਅ ਤਹਿਤ ਅੱਜ 75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਪੰਜਾਬ ਭਰ ਵਿੱਚ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਹ ਵਿਚਾਰ ਹਲਕਾ ਵਿਧਾਇਕ ਰਾਜਪੁਰਾ ਨੀਨਾ ਮਿੱਤਲ ਨੇ ਪ੍ਰਗਟ ਕੀਤੇ। ਉਹ ਅੱਜ ਬਨੂੜ ਵਿੱਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਆਏ ਹੋਏ ਸਨ।
ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਨੇ ਵਿਧਾਇਕ ਨੂੰ ਸਿਰੋਪਾਓ ਭੇਟ ਕੀਤਾ। ਸਿਵਲ ਹਸਪਤਾਲ ਦੀ ਐਸ.ਐਮ.ਓ ਡਾ: ਰਵਨੀਤ ਕੌਰ ਨੇ ਗੁਲਦਸਤਾ ਭੇਂਟ ਕੀਤਾ ਅਤੇ ਕਲੀਨਿਕ ਬਾਰੇ ਜਾਣਕਾਰੀ ਦਿੱਤੀ | Aam Aadmi Clinic
ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਸਸਤੀਆਂ ਅਤੇ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਆਮ ਆਦਮੀ ਕਲੀਨਿਕ ਵਿਖੇ ਲੋਕਾਂ ਨੂੰ ਮੁਫ਼ਤ ਦਵਾਈਆਂ, ਟੈਸਟ ਦੀ ਸਹੂਲਤ ਦਿੱਤੀ ਜਾ ਰਹੀ ਹੈ। ਵਿਧਾਇਕ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਦੇ ਉਦਘਾਟਨ ਤੋਂ ਪਹਿਲਾਂ ਹੀ 45 ਵਿਅਕਤੀਆਂ ਦੀਆਂ ਓ.ਪੀ.ਡੀ. ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਿੱਚ ਵਿਸ਼ਵਾਸ ਹੈ। Aam Aadmi Clinic
ਸਰਕਾਰ ਰੌਲਾ ਨਹੀਂ ਪਾਉਂਦੀ ਕੰਮ ਦਿਖਾਉਂਦੀ ਹੈ
ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਬਿਕਰਮਜੀਤ ਪਾਸੀ ਨੇ ਕਿਹਾ ਕਿ ਅੱਜ ਤੱਕ ਪੰਜਾਬ ‘ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਲੁੱਟ-ਖਸੁੱਟ ਕੀਤੀ ਹੈ। ਉਹ ਸਾਢੇ ਚਾਰ ਸਾਲ ਜਨਤਾ ਦਾ ਪੈਸਾ ਲੁੱਟਦੇ ਹਨ, ਚਾਰ-ਛੇ ਮਹੀਨਿਆਂ ਵਿੱਚ ਛੋਟਾ ਮੋਟਾ ਜਿਹਾ ਕੰਮ ਕਰਨ ਦਾ ਦਿਖਾਵਾ ਕਰਦੇ ਹਨ। ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜੋ ਕੰਮ ਕਰਨ ਤੋਂ ਪਹਿਲਾਂ ਰੌਲਾ ਨਹੀਂ ਪਾਉਂਦੀ, ਲੋਕਾਂ ਨੂੰ ਕੀਤੇ ਕੰਮ ਹੀ ਦਿਖਾਉਂਦੀ ਹੈ। Aam Aadmi Clinic
ਪਾਰਟੀ ਵਰਕਰ ਹਾਜ਼ਰ ਸਨ
ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ,ਸਕੱਤਰ ਦਵਿੰਦਰ ਸਿੰਘ ਜਲਾਲਪੁਰ,ਚੇਅਰਮੈਨ ਬਲਵਿੰਦਰ ਸਿੰਘ ਬਨੂੜ,ਹਲਕਾ ਬਲਾੱਕ ਪ੍ਰਧਾਨ ਕੋਆਰਡੀਨੇਟਰ/MLA ਸਤਨਾਮ ਸਿੰਘ ਜਲਾਲਪੁਰ,ਕੋਆਰਡੀਨੇਟਰ ਮਾਸਟਰ ਗੁਰਜੀਤ ਸਿੰਘ ਕਰਾਲਾ,ਕਿਰਨਜੀਤ ਪਾਸੀ,ਭਜਨ ਲਾਲ,ਰਮੇਸ਼ ਕੁਮਾਰ,ਕਰਮਜੀਤ ਸਿੰਘ ਹੁਲਕਾ,ਸੁਖਵਿੰਦਰ ਸਿੰਘ ਮਨੌਲੀ ਸੂਰਤ,ਬਲਬੀਰ ਸਿੰਘ,ਸੁਖਵਿੰਦਰ ਸਿੰਘ ਬਨੂੜ, ਜਸਵਿੰਦਰ ਸਿੰਘ ਲਾਲਾ ਆਦਿ ਹਾਜ਼ਰ ਸਨ। Aam Aadmi Clinic
Also Read :ਗੋਬਿੰਦ ਸਾਗਰ ਝੀਲ ਹਾਦਸਾ: SMS Sandhu ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ Gobind Sagar Lake Accident
Connect With Us : Twitter Facebook