AAP Leader Lala Khalour ਖਲੌਰ ਦੇ ਸਕੂਲ ਵਿੱਚ 15 ਸਾਲਾਂ ਬਾਅਦ 3 ਅਧਿਆਪਕ ਤਾਇਨਾਤ: ਜਸਵਿੰਦਰ ਲਾਲਾ

0
413
AAP Leader Lala Khalour

AAP Leader Lala Khalour

ਖਲੌਰ ਦੇ ਸਕੂਲ ਵਿੱਚ 15 ਸਾਲਾਂ ਬਾਅਦ 3 ਅਧਿਆਪਕ ਤਾਇਨਾਤ: ਜਸਵਿੰਦਰ ਲਾਲਾ

  • ਰਵਾਇਤੀ ਪਾਰਟੀਆਂ ਨੇ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ

  • 2 ਨਵੇਂ ਅਧਿਆਪਕ ਆਉਣ ਤੇ ਬੱਚਿਆਂ ਨੂੰ ਲੱਡੂ ਵੰਡੇ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਵਿੱਚ ਸੱਤਾ ਦਾ ਆਨੰਦ ਮਾਣਨ ਵਾਲੀਆਂ ਸਿਆਸੀ ਪਾਰਟੀਆਂ ਨੇ ਸਿਹਤ ਅਤੇ ਸਿੱਖਿਆ ਪ੍ਰਣਾਲੀ ਵੱਲ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਛੜ ਗਿਆ ਹੈ। ਪਰ ਅੱਜ ਪੰਜਾਬ ਵਿੱਚ ਮੁੱਖ ਮੰਤਰੀ ਭਗਵਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਥਿਤੀ ਕਾਬੂ ਹੇਠ ਆ ਰਹੀ ਹੈ।

ਇਹ ਵਿਚਾਰ ਆਮ ਆਦਮੀ ਪਾਰਟੀ ਦੇ ਕੋ-ਆਰਡੀਨੇਟਰ/ਵਿਧਾਇਕ ਅਤੇ ਹਲਕਾ ਰਾਜਪੁਰਾ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਲਾਲਾ ਖਲੌਰ ਨੇ ਪ੍ਰਗਟ ਕੀਤੇ। AAP Leader Lala Khalour

15 ਸਾਲ ਬਾਅਦ ਸਕੂਲ ਵਿੱਚ ਅਧਿਆਪਕ

AAP Leader Lala Khalour

‘ਆਪ’ ਆਗੂ ਲਾਲਾ ਖਲੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਿਆ ਖੇਤਰ ਵਿੱਚ ਬੱਚਿਆਂ ਦੀ ਪੜ੍ਹਾਈ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮਿਸਾਲ ਵਜੋਂ ਪਿੰਡ ਖਲੌਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੈ। 15 ਸਾਲਾਂ ਤੋਂ 1ਅਧਿਆਪਕ ਸਕੂਲ ਵਿੱਚ 70 ਬੱਚਿਆਂ ਨੂੰ ਪੜ੍ਹਾ ਰਿਹਾ ਸੀ।

ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਤੁਰੰਤ ਸਕੂਲ ਵਿੱਚ ਦੋ ਨਵੇਂ ਅਧਿਆਪਕ ਤਾਇਨਾਤ ਕਰ ਦਿੱਤੇ ਗਏ।

‘ਆਪ’ ਆਗੂ ਲਾਲਾ ਖਲੌਰ ਨੇ ਕਿਹਾ ਕਿ ਖਲੌਰ ਪਿੰਡ ਨੂੰ ਲੀਡਰਾਂ ਦੇ ਪਿੰਡ ਵਜੋਂ ਦੇਖਿਆ ਜਾਂਦਾ ਹੈ ਪਰ ਰਵਾਇਤੀ ਪਾਰਟੀਆਂ ਦੇ ਆਗੂ ਵੀ ਸਕੂਲ ਵਿੱਚ ਅਧਿਆਪਕ ਤਾਇਨਾਤ ਨਹੀਂ ਕਰਵਾ ਸਕੇ। ਇਹ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਦਿੱਤਾ ਹੈ। AAP Leader Lala Khalour

ਸਕੂਲ ਵਿੱਚ ਲੱਡੂ ਵੰਡੇ ਗਏ

AAP Leader Lala Khalour

‘ਆਪ’ ਆਗੂ ਜਸਵਿੰਦਰ ਸਿੰਘ ਲਾਲਾ ਖਲੌਰ ਨੇ ਕਿਹਾ ਕਿ ਸਕੂਲ ਵਿੱਚ ਪ੍ਰਮਿੰਦਰ ਕੌਰ ਅਧਿਆਪਕਾ ਪਹਿਲਾਂ ਹੀ ਤਾਇਨਾਤ ਹੈ। ਜਦਕਿ ਪ੍ਰਵੀਨ ਰਾਣੀ ਅਤੇ ਨਵਦੀਪ ਕੌਰ ਨਵੇਂ ਅਧਿਆਪਕ ਭੇਜੇ ਗਏ ਹਨ। ਨਵੇਂ ਅਧਿਆਪਕਾਂ ਦੇ ਆਉਣ ਉਹਨਾਂ ਦਾ ਹਾਰ ਪਾਕੇ ਸਵਾਗਤ ਕੀਤਾ ਗਿਆ ‘ਤੇ ਬੱਚਿਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਜਸਵੰਤ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਸਨ। AAP Leader Lala Khalour

Also Read :ਆਜ਼ਾਦੀ ਦਿਵਸ ਤੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ :ਲਾਲਾ ਖਲੌਰ Commencement of Mohalla Clinic

Also Read :ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਦੂਸ਼ਿਤ ਪਾਣੀ Contaminated Water To People’s Homes

Connect With Us : Twitter Facebook

 

SHARE