India News (ਇੰਡੀਆ ਨਿਊਜ਼), Accident At Dera Bassi Flyover, ਚੰਡੀਗੜ੍ਹ : ਚੰਡੀਗੜ੍ਹ – ਅੰਬਾਲਾ ਨੈਸ਼ਨਲ ਹਾਈਵੇ ‘ਤੇ ਡੇਰਾਬੱਸੀ ਫਲਾਈਓਵਰ ‘ਤੇ ਇਕ ਤੇਜ ਰਫਤਾਰ ਟਰੱਕ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਹਾਦਸੇ ਤੋਂ ਬਾਅਦ ਫਲਾਈਓਵਰ ‘ਤੇ ਜਾਮ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਇੱਕ ਕਾਰ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ।
ਜਦੋਂ ਕਾਰ ਡੇਰਾਬੱਸੀ ਫਲਾਈਓਵਰ ‘ਤੇ ਚੜ੍ਹੀ ਤਾਂ ਪਿੱਛੇ ਤੋਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਹਾਦਸੇ ਦੇ ਦੌਰਾਨ ਕਾਰ ਘੁੰਮ ਕੇ ਅੰਬਾਲਾ ਵਾਲੇ ਸਾਈਡ ਹੋ ਗਈ। ਹਾਦਸੇ ‘ਚ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਪਰ ਕਾਰ ‘ਚ ਸਵਾਰ ਲੋਕਾਂ ਦਾ ਬਚਾਅ ਹੋ ਗਿਆ। ਹਾਦਸੇ ਤੋਂ ਬਾਅਦ ਫਲਾਈਓਵਰ ‘ਤੇ ਜਾਮ ਲੱਗ ਗਿਆ। ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਟਰੈਫਿਕ ਇੰਚਾਰਜ ਜਸਪਾਲ ਸਿੰਘ ਨੂੰ ਸੂਚਿਤ ਕੀਤਾ।
ਟਰੈਫਿਕ ਨੂੰ ਸੁਚਾਰੂ ਕੀਤਾ ਗਿਆ
ਡੇਰਾਬੱਸੀ ਫਲਾਈਓਵਰ ’ਤੇ ਹਾਦਸੇ ਦੌਰਾਨ ਹਾਦਸੇ ਤੋਂ ਬਾਅਦ ਟਰੈਫਿਕ ਪੁਲਿਸ ਦੀ ਟੀਮ ਟਰੈਫਿਕ ਇੰਚਾਰਜ ਜਸਪਾਲ ਸਿੰਘ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ। ਟਰੈਫਿਕ ਪੁਲਿਸ ਵੱਲੋਂ ਹਾਦਸਾ ਗ੍ਰਸਤ ਵਾਹਨਾਂ ਨੂੰ ਸਾਈਟ ਤੇ ਹਟਾਇਆ ਗਿਆ ਅਤੇ ਫਲਾਈ ਓਵਰ ਤੇ ਲੱਗੇ ਜਾਮ ਤੇ ਟਰੈਫਿਕ ਨੂੰ ਸੁਚਾਰੂ ਕੀਤਾ ਗਿਆ।
ਇਹ ਵੀ ਪੜ੍ਹੋ :Ludhiana Vigilance Bureau : ਵਿਜੀਲੈਂਸ ਵਿਭਾਗ : ਗਲਾਡਾ ਦਾ ਅਧਿਕਾਰੀ 4000 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ