ਮੋਹਾਲੀ ਏਅਰਪੋਰਟ ਰੋਡ ‘ਤੇ ਸੀਟੀ ਸੈਂਟਰ ਨੇੜੇ ਹਾਦਸਾ:ਦੋ ਮਜ਼ਦੂਰਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ Accident Near Mohali City Centre

0
259
Accident Near Mohali City Centre

Accident Near Mohali City Centre

ਉਸਾਰੀ ਅਧੀਨ ਇਮਾਰਤ ਦੀ ਮਿੱਟੀ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ

  • ਮੋਹਾਲੀ ਏਅਰਪੋਰਟ ਰੋਡ ‘ਤੇ ਸੀਟੀ ਸੈਂਟਰ ਨੇੜੇ ਹਾਦਸਾ:

  • ਪੰਜ ਵਜੇ ਵਾਪਰਿਆ ਹਾਦਸਾ, ਰਾਤ ​​9 ਵਜੇ ਤੱਕ ਬਚਾਅ ਕਾਰਜ ਮੁਕੰਮਲ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਮੁਹਾਲੀ ਏਅਰਪੋਰਟ ਰੋਡ ’ਤੇ ਉਸਾਰੀ ਅਧੀਨ ਇਮਾਰਤ ਦੀ ਬੇਸਮੈਂਟ ’ਤੇ ਚੱਲ ਰਹੇ ਕੰਮ ਦੌਰਾਨ ਹਾਦਸਾ ਵਾਪਰਿਆ। ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਦੋ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ।

ਜ਼ਖ਼ਮੀ ਮਜ਼ਦੂਰਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਹਨਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਦੋਂ ਮਜ਼ਦੂਰ ਬੇਸਮੈਂਟ ਵਿੱਚ ਕੰਮ ਕਰ ਰਹੇ ਸਨ ਤਾਂ ਮਿੱਟੀ ਦਾ ਇੱਕ ਵੱਡਾ ਤੋਂਦਾਂ ਮਜ਼ਦੂਰਾਂ ‘ਤੇ ਡਿੱਗ ਪਿਆ। Accident Near Mohali City Centre

ਸੀਟੀ ਸੈਂਟਰ ਨੇੜੇ ਸਾਈਟ ‘ਤੇ ਚੱਲ ਰਿਹਾ ਕੰਮ

Accident Near Mohali City Centre

ਏਅਰ ਪੋਰਟ ਰੋਡ ’ਤੇ ਸੀਟੀ ਸੈਂਟਰ ਨੇੜੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿੱਥੇ ਕੁਝ ਮਜ਼ਦੂਰ ਕੰਮ ’ਤੇ ਲੱਗੇ ਹੋਏ ਸਨ। ਇਮਾਰਤ ਦੇ ਪਿਛਲੇ ਪਾਸੇ ਵਾਲੀ ਸੜਕ ‘ਤੇ ਬੇਸਮੈਂਟ ਦਾ ਵੱਡਾ ਹਿੱਸਾ ਕਰੀਬ 20 ਫੁੱਟ ਦੀ ਉਚਾਈ ਤੋਂ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗ ਗਿਆ। ਹਾਦਸਾ ਹੁੰਦੇ ਹੀ ਮੌਕੇ ‘ਤੇ ਮੌਜੂਦ ਹੋਰ ਮਜ਼ਦੂਰਾਂ ਨੇ ਰੌਲਾ ਪਾਇਆ।

ਆਸ-ਪਾਸ ਦੇ ਲੋਕ ਵੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਮਿੱਟੀ ‘ਚ ਦੱਬੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪੁਲੀਸ ਅਧਿਕਾਰੀਆਂ ਦੀ ਦੇਖ-ਰੇਖ ’ਚ ਇੱਕ ਜੇਸੀਬੀ ਰਾਹੀਂ ਮਿੱਟੀ ’ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਗਿਆ। ਜਿਸ ਕਾਰਨ ਕਾਫੀ ਸਮਾਂ ਲੱਗ ਗਿਆ। Accident Near Mohali City Centre

ਜਿੱਥੇ ਮਿੱਟੀ ਧੰਸਿ ਰੋਡ ਨੂੰ ਕਵਰ ਕੀਤਾ ਗਿਆ

Accident Near Mohali City Centre

ਸਾਈਟ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਸਾਰੀ ਵਾਲੀ ਥਾਂ ਦੇ ਬੇਸਮੈਂਟ ਦੇ ਕੰਮ ਕਾਰਨ ਕੁਝ ਦਿਨ ਪਹਿਲਾਂ ਸੜਕ ਨੂੰ ਅੱਧਾ ਹਿੱਸਾ ਢੱਕ ਦਿੱਤਾ ਗਿਆ ਸੀ।

ਅੱਧੀ ਸੜਕਬੰਦ ਹੋਣ ਕਾਰਨ ਸਿਰਫ਼ ਛੋਟੇ ਵਾਹਨ ਹੀ ਲੰਘ ਸਕਦੇ ਸੀ। ਵੱਡੇ ਵਾਹਨ ਦੇ ਲੰਘਣ ਕਾਰਨ ਸੜਕ ਸੁਰੱਖਿਆ ਦੇ ਮੱਦੇਨਜ਼ਰ ਅੱਧੀ ਬੰਦ ਕੀਤੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੋਈ ਲਗਾਤਾਰ ਬਰਸਾਤ ਮਿੱਟੀ ਹੇਠਾਂ ਆਉਣ ਦਾ ਕਾਰਨ ਹੋ ਸਕਦੀ ਹੈ। Accident Near Mohali City Centre

ਦੋ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ – SDM

Accident Near Mohali City Centre

ਮਿੱਟੀ ਵਿੱਚ ਦੱਬੇ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਸ਼ੰਕਰ ਮਾਂਝੀ ਅਤੇ ਵਰਿੰਦਰ ਸਾਹਨੀ ਵਜੋਂ ਦੱਸੀ ਜਾ ਰਹੀ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਸਰਬਜੀਤ ਕੌਰ,(ਐਸ.ਡੀ.ਐਮ, ਮੋਹਾਲੀ।) Accident Near Mohali City Centre

Also Read :ਦਲਿਤ ਸ਼ਕਤੀ ਨੌਜਵਾਨ ਸਭਾ ਨੇ ਕਰਵਾਇਆ ਮਾਤਾ ਦਾ ਜਾਗਰਣ Dalit Shakti Youth Council

Also Read :ਪੁਲਿਸ ਵਲੋਂ ਲੜਕੀਆਂ ਨਾਲ ਛੇੜਛਾੜ ਕਰਨ ਵਾਲੇ ਦੋ ਸ਼ਰਾਰਤੀ ਅਨਸਰ ਕਾਬੂ Two Arrested For Molesting Girls

Also Read :ਛੱਤਬੀੜ-ਚਿੜੀਆਘਰ ‘ਚ ਮਨਾਇਆ ਵਾਈਲਡ ਲਾਈਫ ਸੇਫਟੀ ਵੀਕ Chhatbir Zoo

Also Read :ਭਾਜਪਾ ਵੱਲੋਂ 2 ਅਕਤੂਬਰ ‘ਖਾਦੀ ਦਿਵਸ’ ਨੂੰ ਸਮਰਪਿਤ Bharatiya Janata Party

Connect With Us : Twitter Facebook

 

SHARE