Accused Of Refusing To Pay Money
ਪਿਤਾ ਨੇ ਧੀ ਦੇ ਹਿੱਸੇ ਦੀ ਜ਼ਮੀਨ ਦਾ ਕੀਤਾ ਸੀ ਬਿਆਨਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੀੜ੍ਹਤ ਮਹਿਲਾ ਨੇ ਆਪਣੇ ਹੀ ਪਿਤਾ ‘ਤੇ ਜ਼ਮੀਨ ਦੀ ਬਿਆਨਾ ਰਕਮ 2ਲੱਖ75 ਹਜਾਰ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਔਰਤ ਨੇ ਕਿਹਾ ਹੈ ਕਿ ਪਿਤਾ ਨੇ ਕੁਝ ਕਾਗਜ਼ਾਂ ‘ਤੇ ਦਸਤਖਤ ਕਰਵਾਏ ਸਨ। ਔਰਤ ਨੇ ਦੱਸਿਆ ਕਿ ਅਸਲ ‘ਚ ਪਿਤਾ ਨੇ ਧੀ ਦੇ ਹਿੱਸੇ ਵਿੱਚ ਆਉਣ ਵਾਲੀ ਜ਼ਮੀਨ ਦਾ ਬਿਆਨਾ ਕੀਤਾ ਸੀ। ਕੁਝ ਦਿਨਾਂ ਬਾਅਦ ਜਦੋਂ ਮਾਮਲੇ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਨੇ ਪਿਤਾ ਤੋਂ ਪੈਸੇ ਮੰਗੇ। ਇਸ ਸਬੰਧੀ ਥਾਣਾ ਬਨੂੜ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ। ਪਰ ਥਾਣਾ ਬਨੂੜ ਪੁਲੀਸ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ, ਜਿਸ ਕਰਕੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਹੈ। Accused Of Refusing To Pay Money
ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ
ਪਿੰਡ ਧਰਮਗੜ੍ਹ ਦੀ ਵਸਨੀਕ ਰੁਪਿੰਦਰ ਕੌਰ ਨੇ ਦੱਸਿਆ ਕਿ ਪਿੰਡ ਬੂਟਾ ਸਿੰਘ ਵਾਲਾ ਵਿੱਚ ਪੇਕੇ ਹਨ। ਪਿੰਡ ਧਰਮਗੜ੍ਹ ‘ਚ ਦੂਜਾ ਵਿਆਹ ਹੋਇਆ ਹੈ। ਪਹਿਲੇ ਪਤੀ ਤੋਂ ਇੱਕ ਧੀ ਹੈ। ਬੇਟੀ ਦੀ ਉਮਰ 17 ਸਾਲ ਹੈ। ਧੀ ਦੇ ਹਿੱਸੇ ਡੇਢ ਵਿੱਘੇ ਜ਼ਮੀਨ ਆ ਰਹੀ ਸੀ। ਰੁਪਿੰਦਰ ਨੇ ਦੱਸਿਆ ਕਿ ਪਿਤਾ ਨੇ ਉਸ ਨੂੰ ਕੁਝ ਕਾਗਜ਼ਾਂ ‘ਤੇ ਦਸਤਖਤ ਕਰਵਾਏ ਸਨ। ਬਾਅਦ ਵਿੱਚ ਪਤਾ ਲੱਗਾ ਕਿ ਪਿਤਾ ਨੇ ਮੇਰੀ ਧੀ ਦੇ ਹਿੱਸੇ ਆਉਣ ਵਾਲੀ ਜ਼ਮੀਨ ਦਾ ਬਿਆਨਾ ਕਰ ਦਿੱਤਾ ਸੀ।
ਰੁਪਿੰਦਰ ਨੇ ਦੱਸਿਆ ਕਿ ਪਿਤਾ ਨੇ ਜ਼ਮੀਨ ਲਈ ਬਿਆਨੇ ਵਜੋਂ ਲਏ ਦੋ ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਅਸ਼ਟਾਮ ਵੀ ਬਣ ਗਿਆ ਹੈ। ਪਰ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। Accused Of Refusing To Pay Money
ਸ਼ਿਕਾਇਤ ਮਿਲੀ ਸੀ
ਇਸ ਸਬੰਧੀ ਥਾਣਾ ਬਨੂੜ ਦੇ ਤਫਤੀਸ਼ੀ ਅਫਸਰ ਏ.ਐਸ.ਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਧਰਮਗੜ੍ਹ ਤੋਂ ਇੱਕ ਸ਼ਿਕਾਇਤ ਮਿਲੀ ਸੀ। ਦੋਵਾਂ ਧਿਰਾਂ ਦੀ ਸੁਣਵਾਈ ਹੋਈ। ਸ਼ਿਕਾਇਤਕਰਤਾ ਨੇ ਅਦਾਲਤੀ ਕਾਰਵਾਈ ਕਰਵਾਉਣ ਦੀ ਗੱਲ ਕਹੀ ਸੀ। Accused Of Refusing To Pay Money
Also Read :ਸਮਾਜ ਸੇਵਾ ਲਈ ਖੂਨਦਾਨ ਜਰੂਰ ਕਰੋ – ਐਸ.ਐਮ.ਐਸ ਸੰਧੂ Blood Donation Camphttps://indianewspunjab.com/punjab-news/blood-donation-camp-3/
Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur
Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights