- ਗਲ-ਘੋਟੂ ਤੇ ਮੂੰਹ-ਖੁਰ ਬੀਮਾਰੀਆਂ ਦਾ ਟੀਕਾਕਰਨ ਕ੍ਰਮਵਾਰ 30 ਸਤੰਬਰ ਅਤੇ 15 ਅਕਤੂਬਰ ਤੱਕ ਹਰ ਹੀਲੇ ਪੂਰਾ ਕਰਨ ਦੀ ਹਦਾਇਤ
- ਅਣਗਹਿਲੀ ਕਾਰਨ ਮਿਆਦ-ਪੁੱਗਾ ਚੁੱਕੀ ਗਲ-ਘੋਟੂ ਵੈਕਸੀਨ ਲਈ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼
ਗਲ-ਘੋਟੂ ਤੇ ਮੂੰਹ-ਖੁਰ ਬੀਮਾਰੀਆਂ ਦਾ ਟੀਕਾਕਰਨ ਕ੍ਰਮਵਾਰ 30 ਸਤੰਬਰ ਅਤੇ 15 ਅਕਤੂਬਰ ਤੱਕ ਹਰ ਹੀਲੇ ਪੂਰਾ ਕਰ ਲੈਣ
ਗੋਲ-ਘੋਟੂ ਟੀਕਾਕਰਨ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਸਾਲ 2022-23 ਲਈ ਪ੍ਰਾਪਤ ਹੋਈ ਵੈਕਸੀਨ ਦਾ ਟੀਚਾ 83 ਫ਼ੀਸਦ ਪੂਰਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ 52,70,100 ਵੈਕਸੀਨ ਵਿੱਚੋਂ ਹੁਣ ਤੱਕ 43,74,710 ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ ਰਹਿੰਦੀ 8,76,240 ਵੈਕਸੀਨ ਨੂੰ 30 ਸਤੰਬਰ ਤੱਕ ਪਸ਼ੂਆਂ ਦੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਲੋਕਾਂ ਦੇ ਪੈਸੇ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਉਨ੍ਹਾ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ 19,150 ਡੋਜ਼ਿਜ਼ ਅਣਵਰਤੀ ਰਹਿ ਗਈ ਜਿਸ ਕਾਰਨ ਵੈਕਸੀਨ ਦੀ ਮਿਆਦ-ਪੁੱਗ ਗਈ। ਇਸ ਸਬੰਧ ਵਿੱਚ ਸਮੂਹ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਹਰ ਹੀਲੇ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਇਸੇ ਤਰ੍ਹਾਂ ਸੂਬੇ ਵਿੱਚ ਲਾਈ ਜਾ ਰਹੀ ਮੂੰਹ-ਖੁਰ ਦੀ ਵੈਕਸੀਨ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੁੱਲ ਪ੍ਰਾਪਤ 62,94,970 ਵੈਕਸੀਨ ਵਿੱੱਚੋਂ 54,24,761 ਖ਼ੁਰਾਕਾਂ ਨਾਲ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ 8,70,209 ਡੋਜ਼ਿਜ਼ ਹਾਲੇ ਬਾਕੀ ਰਹਿੰਦੀਆਂ ਹਨ, ਜਿਨ੍ਹਾਂ ਨੂੰ 15 ਅਕਤੂਬਰ ਤੱਕ ਮੁਕੰਮਲ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਇਹ ਟੀਚਾ 86.17 ਫ਼ੀਸਦੀ ਪੂਰਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: BMW ਪੰਜਾਬ ਵਿੱਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰੇਗੀ
ਇਹ ਵੀ ਪੜ੍ਹੋ: ਅਨਮੋਲ ਗਗਨ ਮਾਨ ਨੇ ਪੰਜਾਬ ਲਈ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਕੀਤੀ ਮੰਗ
ਸਾਡੇ ਨਾਲ ਜੁੜੋ : Twitter Facebook youtube