India News (ਇੰਡੀਆ ਨਿਊਜ਼), Acid Thrown On Persons, ਚੰਡੀਗੜ੍ਹ : ਪਿੰਡ ਖਿਜਰਗੜ (ਕਨੋੜ) ਚ ਰਹਿੰਦੀ ਔਰਤ ਨੇ ਦੋ ਵਿਅਕਤੀਆਂ ਤੇ ਤੇਜ਼ਾਬ ਸੁੱਟ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦੇਣ ਦਾ ਸਮਾਚਾਰ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਔਰਤ ਹਰਦੀਪ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਬਾਰਾਂ ਸਾਲ ਪਹਿਲਾਂ ਨਿਰਮਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਠਿਆੜਾ ਥਾਣਾ ਬਨੂੜ ਜ਼ਿਲ੍ਹਾ ਐੱਸ ਏ ਐਸ ਨਗਰ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਕੋਲ ਇਕ ਸੱਤ ਸਾਲ ਦਾ ਪੁੱਤਰ ਲਵਜੋਤ ਸਿੰਘ ਅਤੇ ਦੋ ਸਾਲ ਦੀ ਇਕ ਪੁੱਤਰੀ ਸੀ। ਉਨ੍ਹਾਂ ਦੱਸਿਆ ਕਿ ਤਕਰੀਬਨ ਚਾਰ ਪਹਿਲਾਂ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਰੁਪਿੰਦਰ ਕੌਰ ਨਾਲ ਮੇਰੇ ਪਤੀ ਦੇ ਨਾਜਾਇਜ਼ ਸਬੰਧ ਬਣ ਗਏ।
ਪਿੰਡ ਕਨੋੜ ਵਿੱਚ ਮਕਾਨ ਖ਼ਰੀਦ ਕੇ ਰਹਿਣ ਲੱਗ ਪਿਆ
ਜਿਸ ਤੋਂ ਬਾਅਦ ਦੋਵੇਂ ਦੂਜਿਆਂ ਥਾਵਾਂ ਤੇ ਕਿਰਾਏ ਤੇ ਮਕਾਨ ਲੈ ਕੇ ਰਹਿਣ ਲੱਗ ਪਏ ਅਤੇ ਰਿਸ਼ਤੇਦਾਰਾ ਦੇ ਸਮਝਾਉਣ ਦੇ ਬਾਵਜੂਦ ਵੀ ਨਿਰਮਲ ਸਿੰਘ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਇਆ ਅਤੇ ਫਿਰ ਇਸ ਦੀ ਸ਼ਿਕਾਇਤ ਪੰਚਾਇਤ ਮਠਿਆੜਾ,ਕਨੋੜ ਅਤੇ ਥਾਣਾ ਬਨੂੜ ਦੀ ਪੁਲਿਸ ਨੂੰ ਕੀਤੀ ਗਈ। ਪੁਲਿਸ ਵੱਲੋਂ ਕੀਤੇ ਗਏ ਸਮਝੋਤਾ ਕਰਵਾਇਆ ਤਾਂ ਉਸਨੇ ਰੁਪਿੰਦਰ ਕੌਰ ਨਾਲ ਨਹੀਂ ਰਹੇਗਾ ਅਤੇ ਉਹ ਆਪਣੇ ਘਰ ਆਪਣੀ ਪਤਨੀ ਹਰਦੀਪ ਕੌਰ, ਬੱਚਿਆਂ ਅਤੇ ਮਾਤਾ ਪਿਤਾ ਨਾਲ ਰਹੇਗਾ।
ਪ੍ਰੰਤੂ ਇਸ ਦੇ ਬਾਵਜੂਦ ਵੀ ਉਹ ਰੁਪਿੰਦਰ ਕੌਰ ਨਾਲ ਪਿੰਡ ਕਨੋੜ ਵਿੱਚ ਮਕਾਨ ਖ਼ਰੀਦ ਕੇ ਰਹਿਣ ਲੱਗ ਪਿਆ ਅਤੇ ਪੰਜ ਦਿਨ ਪਹਿਲਾਂ ਨਿਰਮਲ ਸਿੰਘ ਅਤੇ ਰੁਪਿੰਦਰ ਕੌਰ ਨੇ ਮਿਲਕੇ ਪਿੰਡ ਮਠਿਆੜਾ ਤੋਂ ਮੇਰੇ ਪੁੱਤਰ ਲਵਜੋਤ ਸਿੰਘ ਨੂੰ ਕਿਡਨੈਪ ਕਰਕੇ ਪਿੰਡ ਕਨੋੜ ਵਿੱਚ ਲੈ ਗਏ। ਜਦੋਂ ਉਹ ਲਵਜੋਤ ਸਿੰਘ ਨੂੰ ਚੁੱਕ ਕੇ ਲੈ ਜਾਣ ਦੀ ਘਟਨਾ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ।
ਦਰਵਾਜ਼ਾ ਖੋਲ੍ਹਣ ਦੀ ਬਜਾਏ ਅੰਦਰੋਂ ਤੇਜ਼ਾਬ ਸੁੱਟ ਦਿੱਤਾ
ਇਸ ਘਟਨਾ ਦੀ ਸੂਚਨਾ ਥਾਣਾ ਬਨੂੜ ਦੀ ਪੁਲਿਸ ਨੂੰ ਕੀਤੀ ਗਈ ਅਤੇ ਬੀਤੇ ਦਿਨੀਂ ਸਾਮ 4 ਕੁ ਵਜੇ ਜਦੋਂ ਉਹ ਆਪਣੇ ਪਰਿਵਾਰ ਮੈਂਬਰਾਂ, ਆਪਣੇ ਭਰਾ ਮੁਖਤਿਆਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਨਿਬੂੰਆ, ਜੀਜੇ ਗੁਰਭੇਜ ਸਿੰਘ ਵਾਸੀ ਅੰਬਾਲਾ ਸ਼ਹਿਰ ਅਤੇ ਹੋਰ ਰਿਸ਼ਤੇਦਾਰ ਨੂੰ ਲੈ ਕੇ ਪਿੰਡ ਕਨੋੜ ਵਿੱਚ ਆਪਣੇ ਪੁੱਤਰ ਨੂੰ ਲਿਆਉਣ ਲਈ ਗਏ। ਜਦੋਂ ਉਹ ਉਹਨਾਂ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਬੰਦ ਪਿਆ ਸੀ ਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਆਵਾਜ਼ ਦਿੱਤੀ ਤਾਂ ਉਹ ਕਹਿਣ ਲੱਗਾ ਕਿ ਉਸ ਨੂੰ ਲੈ ਕੇ ਜਾਉ।
ਇਕੱਤਰ ਹੋਏ ਲੋਕਾਂ ਨੇ ਦਰਵਾਜ਼ਾ ਖੋਲ੍ਹ ਲਈ ਕਿਹਾ ਤਾਂ ਔਰਤ ਰੁਪਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਣ ਦੀ ਬਜਾਏ ਅੰਦਰੋਂ ਤੇਜ਼ਾਬ ਸੁੱਟ ਦਿੱਤਾ ਜੋ ਕਿ ਮੇਰੇ ਭਰਾ ਮੁਖਤਿਆਰ ਸਿੰਘ ਅਤੇ ਜੀਜੇ ਗੁਰਭੇਜ ਸਿੰਘ ਉਪਰ ਡਿੱਗ ਪਿਆ। ਤੇਜ਼ਾਬ ਕਾਰਨ ਜਖਮੀ ਹੋਏ ਵਿਅਕਤੀ ਨੂੰ ਚੁੱਕ ਕੇ ਇਲਾਜ ਲਈ ਬਨੂੜ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਇਲਾਜ ਲਈ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ।
ਜ਼ਖ਼ਮੀ ਵਿਅਕਤੀਆਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੀ ਕਾਰਵਾਈ
ਹਰਦੀਪ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਰੋਲਾ ਪੈ ਗਿਆ ਅਤੇ ਜਦੋਂ ਪਿੰਡ ਕਨੋੜ ਦੇ ਵਸਨੀਕ ਇਕੱਠੇ ਹੋ ਗਏ ਤਾਂ ਨਿਰਮਲ ਸਿੰਘ ਅਤੇ ਰੁਪਿੰਦਰ ਕੌਰ ਨੇ ਮਕਾਨ ਵਿੱਚ ਬੰਦ ਕੀਤਾ ਗਿਆ ਲਵਜੋਤ ਸਿੰਘ ਨੂੰ ਛੱਡ ਦਿੱਤਾ ਗਿਆ ਅਤੇ ਉਹ ਉਸਨੂੰ ਆਪਣੇ ਨਾਲ ਪਿੰਡ ਮਠਿਆੜਾ ਲੈ ਕੇ ਆ ਗਈ। ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਨੈਬ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਇਸ ਘਟਨਾ ਵਿਚ ਜ਼ਖ਼ਮੀ ਵਿਅਕਤੀਆਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ :New SSP Of Rupnagar : ਰੂਪਨਗਰ ਦੇ ਨਵੇਂ ਐਸਐਸਪੀ ਵਜੋਂ ਆਈਪੀਐਸ ਗੁੱਲ ਨੀਤ ਸਿੰਘ ਖੁਰਾਨਾ ਨੇ ਕੀਤਾ ਜੁਆਇਨ