Action Of Punjab Police Against Drugs : ਨਸ਼ਿਆਂ ਨੂੰ ਰੋਕਣ ਲਈ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਚਲਾਇਆ ਗਿਆ ਸਰਚ ਅਭਿਆਨ

0
232
Action Of Punjab Police Against Drugs

India News (ਇੰਡੀਆ ਨਿਊਜ਼), Action Of Punjab Police Against Drugs, ਚੰਡੀਗੜ੍ਹ : ਨਸ਼ਾ ਅਤੇ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕਸਣ ਵਾਸਤੇ ਅੱਜ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚੋਂ ਸਰਚ ਅਭਿਆਨ ਚਲਾਇਆ ਗਿਆ। ਜਿਸ ਦੇ ਤਹਿਤ ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਉੱਤੇ ਨਕੇਲ ਕਸਣ ਵਾਸਤੇ ਫਿਰੋਜ਼ਪੁਰ ਪੁਲਿਸ ਨੇ ਸਰਚ ਅਭਿਆਨ ਚਲਾਇਆ। ਜਿਸ ਦੇ ਵਿੱਚ 100 ਤੋਂ ਜਿਆਦਾ ਪੁਲਿਸ ਅਫਸਰ ਅਤੇ ਪੁਲਿਸ ਦੇ ਜਵਾਨ ਸ਼ਾਮਿਲ ਸਨ। ਇਸ ਸਰਚ ਅਭਿਆਨ ਵਿੱਚ ਚੰਡੀਗੜ੍ਹ ਹੈਡਕੁਆਰਟਰ ਤੋਂ ਏਡੀਜੀਪੀ ਪ੍ਰਵੀਨ ਸੀਹਨਾ ਲੀਡ ਕਰ ਰਹੇ ਸਨ।

6 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ

ਪੰਜਾਬ ‘ਚ ਵੱਧ ਰਹੇ ਨਸ਼ੇ ਨੂੰ ਦੇਖਦੇ ਹੋਏ ਅੱਜ ਪੂਰੇ ਪੰਜਾਬ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਜਲੰਧਰ ‘ਚ ਵੀ ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਨੇ ਏਡੀਜੀਪੀ ਐਲਕੇ ਯਾਦਵ ਦੇ ਨਾਲ ਜਲੰਧਰ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਦੱਸ ਦੇਈਏ ਕਿ ਜਲੰਧਰ ਦੀ ਕਾਜ਼ੀ ਮੰਡੀ ‘ਚ ਕਈ ਨਸ਼ਾ ਤਸਕਰ ਹਨ, ਜਿਸ ਕਾਰਨ ਪੁਲਿਸ ਕਮਿਸ਼ਨਰ ਨੇ ਖੁਦ ਉਥੇ ਛਾਪੇਮਾਰੀ ਕੀਤੀ ਸੀ। ਇਸ ਪੂਰੇ ਮਾਮਲੇ ‘ਚ 6 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਸਰਚ ਅਭਿਆਨ ਨੂੰ ਲੈ ਕੇ ਆਮ ਲੋਕਾਂ ਵੱਲੋਂ ਸਲਾਘਾ

ਦੂਜੇ ਪਾਸੇ ਮਾਨਸਾ ਪੁਲਿਸ ਨੇ ਜ਼ਿਲ੍ਹੇ ਵਿੱਚ ਸਰਚ ਅਭਿਆਨ ਚਲਾਇਆ।ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਅੱਜ ਲੋਕਾਂ ਦੇ ਘਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਸਰਚ ਅਭਿਆਨ ਦੀ ਅਗਵਾਈ ਬਠਿੰਡਾ ਰੇਂਜ ਦੇ ਡੀਆਈਜੀ ਰਾਕੇਸ਼ ਕੌਸ਼ਲ ਕਰ ਰਹੇ ਸਨ। ਜਿਲਾ ਰੋਪੜ ਪੁਲਿਸ ਵੱਲੋਂ ਮੋਰਿੰਡਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਅੱਜ ਆਪਰੇਸ਼ਨ ਕਾਸੋ ਤਹਿਤ ਇੱਕ ਸਰਚ ਅਭਿਆਨ ਕੀਤਾ ਗਿਆ। ਪੁਲਿਸ ਵੱਲੋਂ ਚਲਾਏ ਜਾ ਰਹੇ ਸਰਚ ਅਭਿਆਨ ਨੂੰ ਲੈ ਕੇ ਆਮ ਲੋਕਾਂ ਨੇ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਪਰੇਸ਼ਨਾ ਦੇ ਨਾਲ ਨਸ਼ੇ ਉੱਤੇ ਠੱਲ ਪਏਗੀ ਅਤੇ ਨਸ਼ਾ ਜੜ ਤੋਂ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ।

ਇਹ ਵੀ ਪੜ੍ਹੋ :Web Portal Launched : ਪੰਜਾਬ ਮੰਡੀ ਬੋਰਡ ਵੱਲੋਂ ਆਨਲਾਈਨ ਬੁਕਿੰਗ ਲਈ ਵੈਬ ਪੋਰਟਲ ਦੀ ਕੀਤੀ ਜਾ ਰਹੀ ਸ਼ੁਰੂਆਤ

 

SHARE