Active In SMS Sandhu Constituency : ਐਸਐਮਐਸ ਸੰਧੂ ਨੇ ਹਲਕਾ ਡੇਰਾ ਬੱਸੀ ਵਿੱਚ ਸੰਭਾਲੀ ਬੀਜੇਪੀ ਦੀ ਕਮਾਨ

0
78
Active In SMS Sandhu Constituency

India News (ਇੰਡੀਆ ਨਿਊਜ਼), Active In SMS Sandhu Constituency, ਚੰਡੀਗੜ੍ਹ : ਰਾਜਨੀਤਿਕ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕਾਂਗਰਸ ਅਕਾਲੀ ਦਲ ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਸਮੁੱਚੀਆਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਗਿਆ ਹੈ।

ਹਲਕਾ ਡੇਰਾ ਬੱਸੀ ਵਿੱਚ ਸੰਧੂ ਨੇ ਵਧਾਈ ਸਰਗਰਮੀ

ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ (SMS Sandhu) ਵੱਲੋਂ ਵਿਧਾਨ ਸਭਾ ਹਲਕਾ ਡੇਰਾਬੱਸੀ ਵਿੱਚ ਚੋਣਾਂ ਨੂੰ ਲੈ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਮਹਾਰਾਣੀ ਪਰਨੀਤ ਕੌਰ ਦੇ ਹੱਕ ਵਿੱਚ ਐਸਐਮਐਸ ਸੰਧੂ ਵੱਲੋਂ ਲਗਾਤਾਰ ਵੱਡੇ ਪੱਧਰ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਡੇਰਾ ਬੱਸੀ ਵਿੱਚ ਜਨ ਸਭਾ ਦਾ ਆਯੋਜਨ

ਐਸਐਮਐਸ ਸੰਧੂ ਵੱਲੋਂ ਬੀਤੇ ਦਿਨੀ ਮਹਾਰਾਣੀ ਪਰਨੀਤ ਕੌਰ ਦੇ ਚੋਣ ਪ੍ਰਚਾਰ ਨੂੰ ਲੈ ਕੇ ਡੇਰਾ ਬੱਸੀ ਵਿੱਚ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀ। ਐਸਐਮਐਸ ਸੰਧੂ ਦੇ ਯਤਨਾਂ ਸਦਕਾ ਦਰਜਨਾਂ ਪੰਚਾਂ ਸਰਪੰਚਾਂ ਸਮੇਤ ਸੋ ਦੇ ਕਰੀਬ ਲ਼ੋਕ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ। ਐਸਐਮਐਸ ਸੰਧੂ ਨੇ ਕਿਹਾ ਕਿ ਕਾਫੀ ਲੋਕ ਉਹਨਾਂ ਦੇ ਸੰਪਰਕ ਵਿੱਚ ਹਨ ਜਿਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਵਿੱਚ ਸ਼ਾਮਿਲ ਕੀਤਾ ਜਾਵੇਗਾ।

ਮਹਾਰਾਣੀ ਦੀ ਜਿੱਤ ਯਕੀਨੀ

ਐਸਐਮਐਸ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਣੀ (Maharani Parneet Kaur) ਦੀ ਜਿੱਤ ਯਕੀਨੀ ਹੈ। ਹਲਕੇ ਵਿੱਚ ਵੱਧ ਤੋਂ ਵੱਧ ਕੰਮ ਕੀਤਾ ਜਾ ਰਿਹਾ ਹੈ‌। ਤਾਂ ਕਿ ਇੱਕ ਰਿਕਾਰਡ ਜਿੱਤ ਨਾਲ ਮਹਾਰਾਣੀ ਸਾਹਿਬਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾ ਸਕੇ।

ਇਹ ਵੀ ਪੜ੍ਹੋ :Water Cannon Boy Navdeep Arrested : ਕਿਸਾਨ ਅੰਦੋਲਨ ਦੇ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ, ਅੰਬਾਲਾ ਕੋਰਟ ਨੇ ਦਿੱਤਾ ਪੁਲਿਸ ਰਿਮਾਂਡ

 

SHARE