Additional District Election Officer : ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਫ਼ੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਕੰਮ ਸਬੰਧੀ ਮੀਟਿੰਗ

0
768
Additional District Election Officer

India News (ਇੰਡੀਆ ਨਿਊਜ਼), Additional District Election Officer, ਚੰਡੀਗੜ੍ਹ : ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ ਵੱਲੋਂ ਸਵੀਪ ਕੋਰ ਕਮੇਟੀ ਦੇ ਮੈਂਬਰਾਂ ਅਤੇ ਸਹਾਇਕ ਮਤਦਾਤਾ ਪੰਜੀਕਰਣ ਅਧਿਕਾਰੀਆਂ ਨਾਲ ਯੋਗਤਾ ਮਿਤੀ 01/01/2024 ਦੇ ਆਧਾਰ ਤੇ ਫ਼ੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਕੰਮ ਨੂੰ ਮੁੱਖ ਰੱਖਦੇ ਸਮੀਖਿਆ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਮਤਦਾਤਾ ਪੰਜੀਕਰਣ ਅਧਿਕਾਰੀਆਂ ਅਤੇ ਸਵੀਪ ਕੋਰ ਕਮੇਟੀ ਦੇ ਮੈਬਰਾਂ ਨੂੰ ਆਮ ਜਨਤਾ ਨੂੰ ਵੋਟ ਬਣਾਉਣ ਸਬੰਧੀ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਸਵੀਪ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ।

ਵੋਟਾਂ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ

ਕਾਲਜ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਕਿ ਉਹ ਸਵੀਪ ਗਤੀਵਿਧੀਆਂ ਰਾਹੀਂ ਆਪਣੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਜਿਹੜੇ ਵਿਦਿਆਰਥੀ 17 ਸਾਲ ਤੋਂ ਵੱਧ ਉਮਰ ਦੇ ਹੋ ਗਏ ਹਨ, ਉਨ੍ਹਾਂ ਦੇ ਫਾਰਮ ਭਰਵਾਏ ਜਾਣ।

ਮੀਟਿੰਗ ਵਿੱਚ ਸਵੀਪ ਕੋਰ ਕਮੇਟੀ ਦੇ ਮੈਬਰਾਂ, ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਮਤਦਾਤਾ ਪੰਜੀਕਰਣ ਅਧਿਕਾਰੀ, ਸੰਜੇ ਕੁਮਾਰ, ਚੋਣ ਤਹਿਸੀਲਦਾਰ ਅਤੇ ਗੁਰਬਖਸ਼ੀਸ਼ ਸਿੰਘ, ਜਿਲ੍ਹਾ ਸਵੀਪ ਨੋਡਲ ਅਫ਼ਸਰ ਹਾਜ਼ਰ ਸਨ।

ਇਹ ਵੀ ਪੜੋ :Bullying Incident : ਮੋਹਾਲੀ’ਚ ਗੁੰਡਾਗਰਦੀ ਦੀ ਘਟਨਾ,ਸ਼ੋਰੂਮ ਮਾਲਕ ਤੇ ਹਮਲਾ

 

SHARE