Afsana khan and Moosewala : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਸਿੱਧੂ ਦੀ ਭੈਣ ਅਫਸਾਨਾ ਖਾਨ ਨੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਸਿੱਧੂ ਨਾਲ ਆਪਣੀਆਂ ਕੁਝ ਯਾਦਗਾਰੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ ਇਹ ਤਸਵੀਰਾਂ ਅਫਸਾਨਾ ਖਾਨ ਅਤੇ ਸਾਜ ਦੇ ਵਿਆਹ ਦੀ ਰਿਸੈਪਸ਼ਨ ਦੌਰਾਨ ਲਈਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ‘ਚ ਸਿੱਧੂ ਅਤੇ ਅਫਸਾਨਾ ਹੱਸਦੇ ਹੋਏ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਭੈਣ-ਭਰਾ ਦੇ ਪਿਆਰ ਦੀ ਝਲਕ ਸਾਫ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਮੂਸੇਵਾਲਾ ਨੇ ਗਾਇਕਾ ਅਫਸਾਨਾ ਨੂੰ ਆਪਣੀ ਭੈਣ ਬਣਾਇਆ ਸੀ। ਉਹ ਹਰ ਸਾਲ ਰੱਖੜੀ ਦੇ ਮੌਕੇ ‘ਤੇ ਭਰਾ ਸਿੱਧੂ ਦੇ ਘਰ ਪਹੁੰਚਦੀ ਸੀ।
ਮੂਸੇਵਾਲਾ ਦੀ ਮਾਤਾ ਚਰਨ ਕੌਰ ਜਵਾਹਰਕੇ ਪਹੁੰਚੀ ਅਤੇ ਆਪਣੇ ਪੁੱਤਰ ਨੂੰ ਯਾਦ ਕੀਤਾ। ਪਿੰਡ ਦੇ ਸਰਪੰਚ ਤਰਲੋਚਨ ਸਿੰਘ ਅਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਸਾਰਾ ਜਵਾਹਰਕੇ ਪਿੰਡ ਮੂਸੇਵਾਲਾ ਦੇ ਰੰਗ ਵਿੱਚ ਰੰਗਿਆ ਗਿਆ ਹੈ। ਅਤੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਅਤੇ ਲਾਰੇਂਸ ਬਿਸ਼ਨੋਈ ਨੇ ਲਈ ਸੀ।
Also Read : ਪੁੱਤ ਦੀ ਨੇਮ ਪਲੇਟ ਪੜ੍ਹ ਕੇ ਰੋ ਪਈ ਮਾਂ, ਪੱਤਿਕਾ ‘ਤੇ ਲਿਖੀ ਸੀ ਇਹ ਲਾਈਨ
Also Read : ਗੈਂਗਸਟਰ ਅਮਰਪ੍ਰੀਤ ਸਮਰਾ ਉਰਫ ਚੱਕੀ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ
Also Read : ਸਿੱਧੂ ਮੂਸੇਵਾਲਾ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ, ਕਤਲ ਤੋਂ ਪਹਿਲਾਂ ਕਈ ਗੀਤ ਰਿਕਾਰਡ ਕੀਤੇ