Again Marriage 70 ਸਾਲਾ ਸਾਬਕਾ ਵਿਧਾਇਕ ਨੇ 32 ਸਾਲਾ ਔਰਤ ਨਾਲ ਕੀਤਾ ਵਿਆਹ

0
265
Again Marriage

Again Marriage

ਇੰਡੀਆ ਨਿਊਜ਼,ਲੁਧਿਆਣਾ

Again Marriage ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਹ ਵਧਾਈ ਕਾਂਗਰਸ ਪਾਰਟੀ ਦੀ ਜਿੱਤ ਲਈ ਨਹੀਂ ਸਗੋਂ ਭਦੌੜ ਤੋਂ ਸਾਬਕਾ ਵਿਧਾਇਕ ਨੂੰ ਦਿੱਤੀ ਜਾ ਰਹੀ ਹੈ। CM ਚੰਨੀ ਦੇ ਚਹੇਤੇ 70 ਸਾਲਾ ਸਾਬਕਾ ਵਿਧਾਇਕ ਨੇ 32 ਸਾਲਾ ਔਰਤ ਨਾਲ ਵਿਆਹ ਕਰਵਾ ਲਿਆ ਹੈ। ਮਾਮਲਾ ਲਵ ਸਟੋਰੀ ਦਾ ਦਸਿਆ ਜਾ ਰਿਹਾ ਹੈ।

ਇੱਕ ਸਾਲ ਪਹਿਲਾਂ ਹੋਇਆ ਸੀ ਧੀ ਦਾ ਵਿਆਹ Again Marriage

ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਤੋਰ ਤੇ ਨਿਰਮਲ ਸਿੰਘ ਨਿੰਮਾ 1992 ਵਿੱਚ ਹਲਕਾ ਭਦੌੜ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਦੱਸਿਆ ਜਾ ਰਿਹਾ ਹੈ ਕਿ ਨਿੰਮਾ ਦੀ ਪਤਨੀ ਦਾ ਕਰੀਬ ਡੇਢ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਨਿੰਮਾ ਦੀ ਬੇਟੀ ਦਾ ਵੀ ਇਕ ਸਾਲ ਪਹਿਲਾਂ ਵਿਆਹ ਹੋਇਆ ਹੈ। ਸਾਬਕਾ ਵਿਧਾਇਕ ਨਿੰਮਾ ਨੇ 6 ਮਾਰਚ ਨੂੰ ਲੁਧਿਆਣਾ ਦੀ ਇੱਕ 32 ਸਾਲਾਂ ਔਰਤ ਨਾਲ ਵਿਆਹ ਕਰਵਇਆ ਹੈ। ਲੋਕ ਉਸ ਨੂੰ ਵਧਾਈ ਦੇ ਰਹੇ ਹਨ।

2017 ‘ਚ ਮੰਗੀ ਸੀ ਕਾਂਗਰਸ ਦੀ ਟਿਕਟ Again Marriage

ਨਿਰਮਲ ਸਿੰਘ ਨਿੰਮਾ ਨੇ ਸੀਐਮ ਚੰਨੀ ਦੇ ਹੱਕ ਵਿੱਚ ਦਿਨ ਰਾਤ ਪ੍ਰਚਾਰ ਕੀਤਾ। ਉਹ ਚੰਨੀ ਦੇ ਚਹੇਤੇ ਤਾਂ ਹਨ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੀ ਕਰੀਬੀ ਹਨ। ਜ਼ਿਕਰਯੋਗ ਹੈ ਕਿ ਜਦੋਂ ਮਨਪ੍ਰੀਤ ਨੇ ਆਪਣੀ ਸਿਆਸੀ ਪਾਰਟੀ ਬਣਾਈ ਤਾਂ ਨਿੰਮਾ ਵੀ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਬਾਅਦ ਵਿੱਚ ਉਹ ਮੁੜ ਕਾਂਗਰਸ ਵਿੱਚ ਪਰਤ ਆਏ। ਨਿੰਮਾ ਨੇ ਹਲਕਾ ਭਦੌੜ ਤੋਂ 2017 ਵਿੱਚ ਕਾਂਗਰਸ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਉਹ ਟਿਕਟ ਲੈਣ ਵਿੱਚ ਕਾਮਯਾਬ ਨਹੀਂ ਹੋਏ।

Also Read :PSPCL Online Bill 341 ਦਿਨਾਂ ਦਾ ਬਿਜਲੀ ਬਿੱਲ, ਹੁਣ ਵਿਭਾਗ ਕਰ ਰਿਹਾ ਭਰਨ ਤੋਂ ਇਨਕਾਰ

Also Read :Instructions To The Colonizer ਹਾਈਕੋਰਟ’ਚ ਦਾਇਰ ਸੀ ਕੇਸ,ਕਲੋਨਾਈਜ਼ਰ ਨੂੰ ਮਿੱਥੇ ਸਮੇਂ ‘ਚ ਕੰਮ ਕਰਨ ਦੇ ਦਿੱਤੇ ਹੁਕਮ

Connect With Us : Twitter Facebook

 

SHARE