India News (ਇੰਡੀਆ ਨਿਊਜ਼), Agree To Change The Booth, ਚੰਡੀਗੜ੍ਹ : ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐੱਸ. ਤਿੜਕੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਸ਼ਹਿਰੀ ਖੇਤਰਾਂ ਦਾ ਨਿਰੀਖਣ ਕੀਤਾ ਜਾਣਾ ਹੈ, ਜਿਥੇ ਸਮੂਹ ਹਾਊਸਿੰਗ ਸੁਸਾਇਟੀਆਂ ਅਤੇ ਬਹੁਮੰਜ਼ਲੀ ਰਿਹਾਇਸ਼ੀ ਇਮਾਰਤਾਂ ਕੋਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾ ਸਕਣ।
ਇਸ ਸਬੰਧੀ ਚੋਣਕਾਰ ਰਜਿਸਟਰੇਸ਼ਨ ਅਫ਼ਸਰ 112 ਵੱਲੋਂ ਹਾਈਟ ਰਾਈਜ਼ ਸੁਸਾਇਟੀਜ਼ ਵਿੱਚ ਬੂਥ ਸਥਾਪਤ ਕਰਨ ਲਈ ਪ੍ਰਪੋਜ਼ਲ ਪ੍ਰਾਪਤ ਹੋਇਆ ਹੈ। ਇਹਨਾਂ ਥਾਵਾਂ ਉੱਤੇ ਬੂਥ ਬਨਣ ਨਾਲ ਵੋਟਿੰਗ ਫ਼ੀਸਦ ਵੱਧ ਸਕਦੀ ਹੈ ਪਰ ਬੂਥ ਨੰਬਰ ਓਹੀ ਰਹੇਗਾ। ਕੇਵਲ ਸਥਾਨ ਬਦਲ ਜਾਵੇਗਾ। ਇਹ ਬੂਥ ਸਥਾਪਤ ਕਰਨ ਸਬੰਧੀ ਪ੍ਰਪੋਜ਼ਲ ਭਾਰਤ ਚੋਣ ਕਮਿਸ਼ਨ ਨੂੰ ਭੇਜਣ ਲਈ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ।
ਉੱਚੀਆਂ ਰਿਹਾਇਸ਼ੀ ਇਮਾਰਤਾਂ ਸਬੰਧੀ
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਾ 112-ਡੇਰਾਬੱਸੀ ਵਿੱਚ ਉੱਚੀਆਂ ਰਿਹਾਇਸ਼ੀ ਇਮਾਰਤਾਂ ਸਬੰਧੀ ਜਿਹੜੇ ਬੂਥ ਬਦਲੇ ਜਾਣੇ ਹਨ, ਉਹਨਾਂ ਵਿੱਚ 34. ਵਿਜ਼ਡਮ ਪ੍ਰੀ ਸਕੂਲ, ਪੀਰ ਮੁਛੱਲਾ, 35. ਵਿਜ਼ਡਮ ਪ੍ਰੀ ਸਕੂਲ, ਪੀਰ ਮੁਛੱਲਾ ਅਤੇ 36. ਸਰਕਾਰੀ ਐਲੀਮੈਂਟਰੀ ਸਕੂਲ, ਪੀਰ ਮੁਛੱਲਾ ਸ਼ਾਮਲ ਹਨ।
ਜਿੱਥੇ ਇਹ ਬੂਥ ਤਬਦੀਲ ਹੋਣੇ ਹਨ, ਉਹਨਾਂ ਵਿੱਚ 34 ਸਰਕਾਰੀ ਐਲੀਮੈਂਟਰੀ ਸਕੂਲ, ਪੀਰ ਮੁਛੱਲਾ, 35. ਮੈਡੀਟੇਸ਼ਨ ਹਾਲ, ਤਿਸ਼ਲਾ ਪਲੱਸ ਹੋਮ ਸੁਸਾਇਟੀ, ਪੀਰ ਮੁਛੱਲਾ ਅਤੇ 36. ਮੇਨਟੀਨੈਂਸ ਆਫਿਸ ਆਫ ਬਾਲੀਵੁੱਡ ਹਾਈਟ ਆਈ ਸੁਸਾਇਟੀ, ਪੀਰ ਮੁਛੱਲਾ ਸ਼ਾਮਲ ਹਨ।
ਮੀਟਿੰਗ ਦੌਰਾਨ ਸ਼ਾਮਲ ਸਨ
ਮੀਟਿੰਗ ਦੌਰਾਨ ਇਸ ਪ੍ਰਸਤਾਵ ਨੂੰ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਸਹਿਮਤੀ ਦਿੱਤੀ ਗਈ। ਮੀਟਿੰਗ ਵਿੱਚ ਐੱਸ ਡੀ ਐਮ ਮੋਹਾਲੀ ਚੰਦਰ ਜੋਤੀ ਸਿੰਘ, ਅਮਰਜੀਤ ਸਿੰਘ, ਆਮ ਆਦਮੀ ਪਾਰਟੀ, ਹਰਕੇਸ ਚੰਦ ਸ਼ਰਮਾ, ਕਾਂਗਰਸ ਪਾਰਟੀ, ਰੌਸ਼ਨ ਕੁਮਾਰ, ਭਾਰਤੀ ਜਨਤਾ ਪਾਰਟੀ, ਜਸਮੀਰ ਲਾਲ, ਕਾਂਗਰਸ ਪਾਰਟੀ, ਮਨਜੀਤ ਸਿੰਘ ਸਿੰਘ, ਸ਼ੋ੍ਮਣੀ ਅਕਾਲੀ ਦਲ, ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸੁਖਦੇਵ ਸਿੰਘ, ਬਹੁਜਨ ਸਮਾਜ ਪਾਰਟੀ ਸ਼ਾਮਲ ਸਨ।