ਪੰਜਾਬ ਸਰਕਾਰ ਦਾ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਨਾਲ ਸਮਝੌਤਾ

0
162
Agreement of Punjab Government, Financial aid, Small Industries Development Bank of India
Agreement of Punjab Government, Financial aid, Small Industries Development Bank of India
  • ਭਾਰਤ ਵਿੱਚ ਐਮ.ਐਸ.ਐਮ.ਈ ਵਿੱਤ ਕੰਪਨੀਆਂ ਦੇ ਸਮੁੱਚੇ ਲਾਇਸੈਂਸ ਅਤੇ ਰੈਗੁਲੇਸ਼ਨ ਲਈ ਅਪੈਕਸ ਰੈਗੂਲੇਟਰੀ ਸੰਸਥਾ

ਇੰਡੀਆ ਨਿਊਜ਼, ਚੰਡੀਗੜ੍ਹ : ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ (ਐਮ.ਐਸ.ਐਮ.ਈ) ਸੈਕਟਰ ਨੂੰ ਉਤਸ਼ਾਹਿਤ ਕਰਨ, ਵਿਕਾਸ ਕਰਨ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਾਇਮਰੀ ਵਿੱਤੀ ਸੰਸਥਾ ਹੈ ਅਤੇ ਭਾਰਤ ਵਿੱਚ ਐਮ.ਐਸ.ਐਮ.ਈ ਵਿੱਤ ਕੰਪਨੀਆਂ ਦੇ ਸਮੁੱਚੇ ਲਾਇਸੈਂਸ ਅਤੇ ਰੈਗੁਲੇਸ਼ਨ ਲਈ ਅਪੈਕਸ ਰੈਗੂਲੇਟਰੀ ਸੰਸਥਾ ਹੈ।

 

ਰਾਜ ਵਿੱਚ ਐਮ.ਐਸ.ਐਮ.ਈ ਈਕੋਸਿਸਟਮ ਦੇ ਵਿਕਾਸ ਅਤੇ ਐਂਟਰਪ੍ਰੀਨਿਓਰਸ਼ਿਪ ਕਲਚਰ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਸਰਕਾਰ ਨੇ ਅੰਬ੍ਰੇਲਾ ਪ੍ਰੋਗਰਾਮ ‘ਮਿਸ਼ਨ ਸਵਾਵਲੰਬਨ’ ਤਹਿਤ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਨਾਲ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮਓਯੂ) ਤਿੰਨ ਸਾਲ ਵਾਸਤੇ ਹਸਤਾਖਰ ਕੀਤਾ ਹੈ, ਜਿਸ ਵਿੱਚ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਰਾਜ ਵਿੱਚ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਸਥਾਪਤ ਕਰੇਗਾ।

ਰਾਜ ਸਰਕਾਰ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰੇਗਾ

 

ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਦਿਲੀਪ ਕੁਮਾਰ, ਪ੍ਰਮੁੱਖ ਸਕੱਤਰ, ਉਦਯੋਗ ਤੇ ਕਾਮਰਸ, ਪੰਜਾਬ ਨੇ ਕਿਹਾ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਇਸ ਪ੍ਰੋਗਰਾਮ ਤਹਿਤ ਆਈਡੈਂਟੀਫਾਈਡ ਉਦੇਸ਼ਾਂ ਨੂੰ ਪੂਰਾ ਕਰਨ ਲਈ ਰਾਜ ਸਰਕਾਰ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰੇਗਾ।

 

ਇਸ ਦੇ ਨਾਲ ਹੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਕਾਰਜਕੁਸ਼ਲਤਾ ਨੂੰ ਵਧਾਉਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਸਕੀਮਾਂ/ਇੰਟਰਵੈਂਸ਼ਨਸ/ਇੰਨੀਸ਼ੀਏਟਿਵ/ਪ੍ਰੋਜੈਕਟਾਂ ਆਦਿ ਦੇ ਮੌਜੂਦਾ ਢਾਂਚੇ ਵਿੱਚ ਸੋਧਾਂ ਦਾ ਸੁਝਾਅ ਦੇਵੇਗਾ। ਇਹ ਰਾਜ ਵਿੱਚ ਐਮ.ਐਸ.ਐਮ.ਈ ਯੂਨਿਟਾਂ ਨੂੰ ਡਿਜੀਟਲ ਪਲੇਟਫਾਰਮਾਂ ‘ਤੇ ਲਿਆਉਣ ਵਿੱਚ ਸਹਾਈ ਸਿੱਧ ਹੋਵੇਗਾ ਅਤੇ ਰਾਜ ਸਰਕਾਰ ਨਾਲ ਮਿਲ ਕੇ ਐਮ.ਐਸ.ਐਮ.ਈ ਲਈ ਲੋੜ-ਅਧਾਰਿਤ ਸਕੀਮਾਂ/ਉਤਪਾਦਾਂ/ਇੰਟਰਵੈਂਸ਼ਨਸ ਨੂੰ ਡਿਜ਼ਾਈਨ/ਵਿਕਸਤ ਕਰਨ ਦਾ ਕੰਮ ਕਰੇਗਾ।

 

ਇਹ ਸਰਕਾਰ ਵੱਲੋਂ ਐਮ.ਐਸ.ਐਮ.ਈ ਲਈ ਪਲਾਨ ਕੀਤੇ ਗਏ ਇੰਨੀਸ਼ੀਏਟਿਵਜ਼ ਲਈ ਤਕਨੀਕੀ/ਸਲਾਹਕਾਰੀ ਸਹਾਇਤਾ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਇਹ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਸਥਾਨਕ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਇੰਨੋਵੇਟਿਵ ਕਲੱਸਟਰ ਅਤੇ ਸੈਕਟਰ ਸਪੈਸੀਫਿਕ ਵਿੱਤੀ ਉਤਪਾਦਾਂ ਨੂੰ ਲੋਂਚ ਕਰਨ ਵਿੱਚ ਵੀ ਗਾਈਡ ਕਰੇਗਾ, ਜਿਸ ਨਾਲ ਐਮ.ਐਸ.ਐਮ.ਈ ਦੀ ਵਿੱਤ ਤੱਕ ਪਹੁੰਚ ਵਿੱਚ ਵਾਧਾ ਹੋਵੇਗਾ। ਇਹ ਸਮਝੌਤਾ ਪੇਂਡੂ/ਅਨਸਰਵਡ ਖੇਤਰਾਂ ਵਿੱਚ ਮਾਈਕਰੋ ਐਂਟਰਪ੍ਰਾਈਜ਼ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।

ਇਹ ਵੀ ਪੜੋ : ਸੰਗਰੂਰ ਲੋਕ ਸਭਾ ਉਪ ਚੋਣ : ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਪਰੀਖਿਆ

ਇਹ ਵੀ ਪੜੋ : ਜਦੋਂ ਕੋਈ ਨੇਤਾ ਬਣ ਜਾਂਦਾ ਹੈ ਤਾਂ ਲੋਕ ਬਹੁਤ ਕੁਝ ਕਹਿੰਦੇ ਹਨ: ਮਮਤਾ ਆਸ਼ੂ

ਸਾਡੇ ਨਾਲ ਜੁੜੋ : Twitter Facebook youtube

SHARE