ਇੰਡੀਆ ਨਿਊਜ਼, ਚੰਡੀਗੜ੍ਹ (Air Pollution in Punjab ) : ਪੰਜਾਬ ਸਰਕਾਰ, ਲੋਕਲ ਪ੍ਰਸ਼ਾਸ਼ਨ ਅਤੇ ਸਮਾਜਸੇਵੀ ਸੰਸਥਾਵਾਂ ਦੀ ਅਪੀਲ ਦੇ ਬਾਵਜੂਦ ਵੀ ਸੂਬੇ ਵਿੱਚ ਲੋਕਾਂ ਨੇ ਖੂਬ ਆਤਿਸ਼ਬਾਜੀ ਕੀਤੀ l ਇਸ ਦਾ ਸਿੱਟਾ ਇਹ ਨਿਕਲਿਆ ਕਿ ਸਵੇਰ ਹੋਣ ਤੇ ਹਵਾ ਦੀ ਕਵਾਲਟੀ ਬਹੁਤ ਜ਼ਿਆਦਾ ਖਰਾਬ ਹੋ ਗਈ l ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (AQI)ਰਾਤ ਨੂੰ 500 ਤੋਂ ਪਾਰ ਕਰ ਦਿੱਤਾ ਹੈ। ਇਸ ਦਾ ਅਸਰ ਰਾਤ ਭਰ ਮਾਹੌਲ ‘ਚ ਦੇਖਣ ਨੂੰ ਮਿਲਿਆ। ਅਜੇ ਵੀ ਜ਼ਿਆਦਾਤਰ ਸ਼ਹਿਰਾਂ ਦਾ AQI 300 ਤੋਂ ਉੱਪਰ ਚੱਲ ਰਿਹਾ ਹੈ। ਯਾਨੀ ਖੁੱਲ੍ਹੇ ਵਿੱਚ ਸਾਹ ਲੈਣਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।
ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ ‘ਤੇ ਕਾਬੂ ਪਾਉਣ ‘ਚ ਕਈ ਦਿਨ ਲੱਗਣਗੇ। ਹੁਣ ਸਿਰਫ਼ ਮੀਂਹ ਹੀ ਸਹਾਰਾ ਹੈ। ਜੇਕਰ ਹਵਾ ਤੋਂ ਬਿਨਾਂ ਮੀਂਹ ਪੈਂਦਾ ਹੈ ਤਾਂ ਪਾਣੀ ਦੀਆਂ ਬੂੰਦਾਂ ਨਾਲ ਇਹ ਪ੍ਰਦੂਸ਼ਣ ਸਾਫ਼ ਹੋ ਜਾਵੇਗਾ। ਉਦੋਂ ਤੱਕ ਇਹ ਪ੍ਰਦੂਸ਼ਣ ਹਰ ਕਿਸੇ ਦੇ ਸਾਹ ਘੁੱਟਦਾ ਰਹੇਗਾ।
ਦਿੱਲੀ ਵਿੱਚ ਵੀ ਹਵਾ ਖਰਾਬ
ਦਿੱਲੀ ਸਰਕਾਰ ਵੱਲੋਂ ਪਟਾਕਿਆਂ ਦੀ ਵਿਕਰੀ, ਖਰੀਦੋ-ਫਰੋਖਤ ਅਤੇ ਸਾੜਨ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਸੀ, ਪਰ ਫਿਰ ਵੀ ਇੱਥੇ ਲੋਕਾਂ ਵੱਲੋਂ ਪਟਾਕੇ ਚਲਾਏ। ਦੇਰ ਰਾਤ ਤੱਕ ਪਟਾਕਿਆਂ ਦੀ ਆਵਾਜ਼ ਆਉਂਦੀ ਰਹੀ। ਕਈ ਇਲਾਕਿਆਂ ਵਿੱਚ ਅੱਧੀ ਰਾਤ ਤੱਕ ਵੀ ਪਟਾਕੇ ਚਲਾਏ ਗਏ। ਦੱਸਣਯੋਗ ਹੈ ਕਿ ਹਾਲ ਹੀ ‘ਚ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪਟਾਕੇ ਨਾ ਚਲਾਉਣ ਸਬੰਧੀ ਜਨ-ਜਾਗਰੂਕਤਾ ਮੁਹਿੰਮ ਚਲਾਈ ਸੀ, ਇੰਨਾ ਹੀ ਨਹੀਂ, ਸਗੋਂ ਇਹ ਵੀ ਕਿਹਾ ਸੀ ਕਿ ਪਟਾਕੇ ਨਾ ਚਲਾਉਣ ‘ਤੇ ਜ਼ੁਰਮਾਨਾ ਲਗਾਇਆ ਜਾਵੇ, ਜਿਸ ਦੇ ਕੰਨ ‘ਤੇ ਜੂੰ ਨਹੀਂ ਸਰਕੀ, ਲੋਕਾਂ ਨੇ ਆਤਿਸ਼ਬਾਜ਼ੀ ਦੀ ਜ਼ੋਰਦਾਰ ਵਰਤੋਂ ਕੀਤੀ। ਜਿਸ ਕਾਰਨ ਇੱਥੋਂ ਦੇ ਮਾਹੌਲ ਵਿੱਚ ਪ੍ਰਦੂਸ਼ਣ ਫੈਲ ਗਿਆ। ਸਥਿਤੀ ਇੰਨੀ ਖਰਾਬ ਹੋ ਗਈ ਕਿ ਦਿੱਲੀ ਅਤੇ ਐਨਸੀਆਰ ਦੇ ਕਈ ਹਿੱਸਿਆਂ ਵਿੱਚ AQI 400 ਨੂੰ ਵੀ ਪਾਰ ਕਰ ਗਿਆ।
ਇਹ ਵੀ ਪੜ੍ਹੋ: ਵਿਧਾਨਸਭਾ ਚੋਣਾਂ’ਚ ਹੋਈ ਹਾਰ ਤੋਂ ਅਜੇ ਤਕ ਕਾਂਗਰਸੀ ਬੋਖਲਾਹਟ ਵਿੱਚ : ਮਾਨ
ਸਾਡੇ ਨਾਲ ਜੁੜੋ : Twitter Facebook youtube