Airfield Review By ADC : ਏ ਡੀ ਸੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਦੇ ਏਅਰਫੀਲਡ ਦੀ ਸਮੀਖਿਆ

0
141
Airfield Review By ADC

India News (ਇੰਡੀਆ ਨਿਊਜ਼), Airfield Review By ADC, ਚੰਡੀਗੜ੍ਹ : ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਦੇ ਏਅਰਫ਼ੀਲਡ ਵਿੱਚ ਪੰਛੀ ਵਿਰੋਧੀ ਉਪਾਵਾਂ ਨਾਲ ਸਬੰਧਤ ਵਿਭਾਗਾਂ ਵੱਲੋਂ ਕੀਤੀ ਕਾਰਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਵਿਭਾਗਾਂ ਨੂੰ Shaheed-e-Azam Bhagat Singh International Airport ਤੋਂ ਉਡਾਣਾਂ ਦੀ ਸੁਰੱਖਿਅਤ ਉਡਣ ਅਤੇ ਉਤਰਨ ਨੂੰ ਯਕੀਨੀ ਬਣਾਉਣ ਲਈ ਨਿਯਮਤ ਨਿਗਰਾਨੀ ਅਤੇ ਸਥਾਈ ਹੱਲ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਐਸ ਡੀ ਐਮ ਮੁਹਾਲੀ ਚੰਦਰਜੋਤੀ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਸਹਾਇਕ ਕਮਿਸ਼ਨਰ ਐਮ ਸੀ ਰੰਜੀਵ ਕੁਮਾਰ ਤੋਂ ਇਲਾਵਾ ਜ਼ੀਰਕਪੁਰ ਨਗਰ ਨਿਗਮ, ਗਮਾਡਾ ਅਤੇ ਹਵਾਈ ਅੱਡੇ ਦੇ ਅਧਿਕਾਰੀ ਹਾਜ਼ਰ ਸਨ।

ਮੀਟ ਦੀਆਂ ਦੁਕਾਨਾਂ ਪੱਕੇ ਤੌਰ ’ਤੇ ਬੰਦ

ਵਧੀਕ ਡਿਪਟੀ ਕਮਿਸ਼ਨਰ (ਜ) ਨੇ ਹਵਾਈ ਅੱਡੇ ਨੇੜੇ ਭਬਾਤ ਅਤੇ ਜਗਤਪੁਰਾ ਖੇਤਰ ਵਿੱਚ ਮੀਟ ਦੀਆਂ ਦੁਕਾਨਾਂ ਨੂੰ ਪੱਕੇ ਤੌਰ ’ਤੇ ਬੰਦ ਕਰਨ ਲਈ ਗਮਾਡਾ ਅਤੇ ਡੀ ਡੀ ਪੀ ਓ ਨੂੰ ਆਦੇਸ਼ ਦਿੰਦਿਆਂ ਏ.ਡੀ.ਸੀ. ਨੇ ਸਬੰਧਤ ਅਧਿਕਾਰੀਆਂ ਨੂੰ 7 ਦਿਨਾਂ ਦੇ ਅੰਦਰ ਕੀਤੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ’ਚ ਧਾਰਾ 133 ਅਧੀਨ ਕਾਰਵਾਈ ਕਰਨ ਦੀ ਲੋੜ ਹੈ ਤਾਂ ਉਸ ਲਈ SDM Mohali ਦੀ ਅਦਾਲਤ ’ਚ ਕਲੰਦਰਾ ਪੇਸ਼ ਕੀਤਾ ਜਾਵੇ। ਉਨ੍ਹਾਂ ਨਗਰ ਕੌਂਸਲ ਜ਼ੀਰਕਪੁਰ ਨੂੰ ਭਬਾਤ ਗੋਦਾਮ ਖੇਤਰ ਅਤੇ ਹਵਾਈ ਅੱਡੇ ਦੀ ਬਾਉਂਡਰੀ ਵਾਲ ਖੇਤਰ ਦੀ ਨਿਯਮਤ ਸਫਾਈ ਦੇ ਨਿਰਦੇਸ਼ ਦਿੱਤੇ।

ਪ੍ਰੋਸੈਸਿੰਗ ਲਈ 4 ਕਰੋੜ ਰੁਪਏ ਦੇ ਕੰਮ ਦਾ ਟੈਂਡਰ

ਉਨ੍ਹਾਂ ਡਰੇਨੇਜ ਵਿਭਾਗ ਨੂੰ ਜਗਤਪੁਰਾ ਡਰੇਨ ਦੀ ਸਫਾਈ ਅਤੇ ਢਕਣ ਲਈ ਅਨੁਮਾਨ ਤਿਆਰ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਗੰਦਗੀ ਪੰਛੀਆਂ ਨੂੰ ਆਕਰਸ਼ਿਤ ਨਾ ਕਰ ਸਕੇ। ਐਮ ਸੀ ਜ਼ੀਰਕਪੁਰ ਦੇ ਅਧਿਕਾਰੀਆਂ ਨੇ ਏ ਡੀ ਸੀ ਨੂੰ ਬਿਸ਼ਨਪੁਰਾ ਡੰਪਿੰਗ ਗਰਾਊਂਡ ਦੇ ਆਲੇ ਦੁਆਲੇ ਜਾਲ ਲਗਾਉਣ ਲਈ ਜਾਰੀ ਕੀਤੇ ਟੈਂਡਰ ਤੋਂ ਜਾਣੂ ਕਰਵਾਇਆ।

Municipal Corporation Mohali ਦੇ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ ਨੇ ਦੱਸਿਆ ਕਿ ਸੈਕਟਰ 74 ਦੇ ਡੰਪਿੰਗ ਗਰਾਊਂਡ ’ਚ ਪਏ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਪ੍ਰੋਸੈਸਿੰਗ ਲਈ 4 ਕਰੋੜ ਰੁਪਏ ਦੇ ਕੰਮ ਦਾ ਟੈਂਡਰ ਪਹਿਲਾਂ ਹੀ ਪ੍ਰਗਤੀ ਅਧੀਨ ਹੈ ਅਤੇ ਚੀਫ਼ ਇੰਜਨੀਅਰ ਤੋਂ ਮਨਜ਼ੂਰੀ ਲੈ ਕੇ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ।

Chief Minister’s Field Officer, ਇੰਦਰ ਪਾਲ ਨੇ ਏ ਡੀ ਸੀ (ਜ) ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ 5 ਨੌਟੀਕਲ ਮੀਲ ਦੇ ਘੇਰੇ ਵਿੱਚ ਲੇਜ਼ਰ ਲਾਈਟਾਂ/ਬੀਮ ਲਾਈਟਾਂ ਦੀ ਵਰਤੋਂ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਕੰਮ

DDPO ਅਮਨਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਜਗਤਪੁਰ ਖੇਤਰ ਵਿੱਚ ਕੂੜਾ ਕਰਕਟ ਦੀ ਸਮੱਸਿਆ ਦੇ ਹੱਲ ਲਈ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਇਸੇ ਤਰ੍ਹਾਂ ਡੰਪਿੰਗ ਗਰਾਊਂਡ ਦੀ ਸਮੱਸਿਆ ਦੇ ਹੱਲ ਲਈ ਪਿੰਡ ਕੰਡਾਲਾ ਵਿਖੇ ਇੱਕ ਹੋਰ ਠੋਸ ਕੂੜਾ ਪ੍ਰੋਜੈਕਟ ਜਲਦ ਹੌਂਦ ਵਿੱਚ ਆ ਜਾਵੇਗਾ। ਇਸ ਤੋਂ ਇਲਾਵਾ ਕੰਡਾਲਾ ਵਿਖੇ ਸਥਿਤ ਹੱਡਾਰੋੜੀ ਨੂੰ ਪਿੰਡ ਨਗਿਆੜੀ ਨੇੜੇ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :SMS Sandhu : ਬੀਜੇਪੀ ਪੰਜਾਬ ਦੀ ਕਮਾਨ ਯੋਗ ਆਗੂ ਨੂੰ ਸੰਭਾਲੇ: ਐਸਐਮਐਸ ਸੰਧੂ

ਇਹ ਵੀ ਪੜ੍ਹੋ :New SSP Of Rupnagar : ਰੂਪਨਗਰ ਦੇ ਨਵੇਂ ਐਸਐਸਪੀ ਵਜੋਂ ਆਈਪੀਐਸ ਗੁੱਲ ਨੀਤ ਸਿੰਘ ਖੁਰਾਨਾ ਨੇ ਕੀਤਾ ਜੁਆਇਨ

 

SHARE