India News (ਇੰਡੀਆ ਨਿਊਜ਼), Akal Academy School, ਚੰਡੀਗੜ੍ਹ : ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਨੂੜ ਸ਼ਹਿਰ ਦੇ ਅਕਾਲ ਅਕੈਡਮੀ ਸਕੂਲ ਵਿੱਚ ਗੱਤਕਾ ਮੁਕਾਬਲਾ ਕਰਵਾਇਆ ਗਿਆ। ਗੱਤਕਾ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਜੋਸ਼ ਵੇਖਣ ਵਾਲਾ ਸੀ। ਬੱਚਿਆਂ ਦੇ ਗੱਤਕਾ ਮੁਕਾਬਲ ਤੋਂ ਪਹਿਲਾਂ ਸਕੂਲ ਦੇ ਬੱਚਿਆਂ ਦਰਮਿਆਨ ਕਬੱਡੀ, ਵਾਲੀਬਾਲ ਅਤੇ ਬਾਸਕਿਟਬਾਲ ਦੇ ਮੁਕਾਬਲੇ ਵੀ ਕਰਵਾਏ ਗਏ।
ਸਿੱਖੀ ਨੂੰ ਸੰਭਾਲਣ ਦਾ ਪ੍ਰਣ
ਅਕਾਲ ਅਕੈਡਮੀ ਸਕੂਲ ਮਨੌਲੀ ਸੂਰਤ ਦੀ ਪ੍ਰਿੰਸੀਪਲ ਮੈਡਮ ਰਜਨੀ ਠਾਕੁਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਹੈ। ਇਸ ਦੌਰਾਨ ਮਾਰਸ਼ਲ ਆਰਟ (ਗੱਤਕਾ) ਦਾ ਨੰਨੇ-ਮੁੰਨੇ ਬੱਚਿਆਂ ਵੱਲੋਂ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਬੱਚਿਆਂ ਨੂੰ ਦੱਸਿਆ ਗਿਆ ਹੈ ਕਿ ਸਿੱਖੀ ਵਿਰਸੇ ਪ੍ਰਤੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਨੇ ਸਿੱਖੀ ਵਿਰਸੇ ਨੂੰ ਸੰਭਾਲ ਕੇ ਰੱਖਣ ਦਾ ਪ੍ਰਨ ਕੀਤਾ।
ਸਿੱਖੀ ਵਿਰਸੇ ਦੀ ਸ਼ਾਨ ਗੱਤਕਾ
ਅਕਾਲ ਅਕੈਡਮੀ ਸਕੂਲ ਮਨੌਲੀ ਸੂਰਤ ਵਿੱਚ ਮਾਰਸ਼ਲ ਆਰਟ (ਗੱਤਕਾ) ਦੇ ਕੋਚ ਦਵਿੰਦਰ ਪਾਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਬੱਚਿਆਂ ਵਿੱਚ ਗੱਤਕਾ ਪ੍ਰਤੀ ਕਾਫੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸਿੱਖੀ ਵਿਰਸੇ ਦੀ ਸ਼ਾਨ ਮੰਨਿਆ ਜਾਣ ਵਾਲਾ ਗੱਤਕਾ ਅੱਜ ਮਾਰਸ਼ਲ ਆਰਟ ਦੇ ਤੌਰ ਤੇ ਉੱਤੇ ਇੰਟਰਨੈਸ਼ਨਲ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕਾ ਹੈ।