All Come On One Stage
SMS Sandhu ਨੇ ਕਿਹਾ ਕਿ ਸ਼ਹਿਰ ਦੀ ਤਰੱਕੀ ਲਈ ਸਾਰੇ ਇੱਕ ਮੰਚ ‘ਤੇ ਆਉਣ
-
ਐਸਐਮਐਸ ਸੰਧੂ ਨੇ ਰਾਮ ਲੀਲਾ ਵਿੱਚ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ
-
ਸੰਧੂ ਨੂੰ ਰਾਮਲੀਲਾ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸ.ਐਮ.ਸੰਧੂ ਨੇ ਕਿਹਾ ਕਿ ਬਨੂੜ ਦੀ ਤਰੱਕੀ ਲਈ ਸਾਰੀਆਂ ਰਾਜਸੀ ਪਾਰਟੀਆਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ, ਸਮਾਜ ਸੇਵੀਆਂ ਨੂੰ ਇੱਕ ਮੰਚ ‘ਤੇ ਆਉਣਾ ਚਾਹੀਦਾ ਹੈ। ਭਾਈਚਾਰਾ ਵਧਾਉਣ ਲਈ ਆਪਸੀ ਵਿਤਕਰੇ ਨੂੰ ਦਿਲਾਂ ਵਿੱਚੋਂ ਕੱਢਣਾ ਪਵੇਗਾ।
ਸੰਧੂ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਮ ਲੀਲਾ ਦੀ ਸਟੇਜ ਤੋਂ ਕੀਤਾ। ਬਨੂੜ ਦੇ ਬਸੰਤੀ ਮਾਤਾ ਗਰਾਊਂਡ ਵਿੱਚ ਰਾਮ ਕ੍ਰਿਸ਼ਨ ਸੇਵਾ ਦਲ ਵੱਲੋਂ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਸੰਧੂ ਰਾਮ ਲੀਲਾ ਮੰਚ ‘ਤੇ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਸਨ। All Come On One Stage
ਇਕ ਰਾਮ ਲੀਲਾ ਹੋਣ ‘ਤੇ ਖੁਸ਼ੀ ਪ੍ਰਗਟਾਈ
ਰਾਮ ਲੀਲਾ ਗਰਾਊਂਡ ਵਿੱਚ ਹੋਏ ਇਕੱਠ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਯਤਨ ਕਰ ਰਹੇ ਹਨ ਕਿ ਬਨੂੜ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਸਾਂਝੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਨੂੜ ਵਿੱਚ ਦੋ ਰਾਮਲੀਲਾਵਾਂ ਦੀ ਥਾਂ ਇੱਕ ਸਾਂਝੀ ਰਾਮ ਲੀਲਾ ਕਰਵਾਈ ਜਾ ਰਹੀ ਹੈ। All Come On One Stage
ਧਾਰਮਿਕ ਰਾਮ ਲੀਲਾ ਦਾ ਮੰਚਨ ਸ਼ਲਾਘਾਯੋਗ
ਉਨ੍ਹਾਂ ਰਾਮ ਕ੍ਰਿਸ਼ਨ ਸੇਵਾ ਦਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਧਾਰਮਿਕ ਰਾਮ ਲੀਲਾ ਦਾ ਮੰਚਨ ਸ਼ਲਾਘਾਯੋਗ ਕਦਮ ਹੈ | ਸੰਧੂ ਨੂੰ ਰਾਮਲੀਲਾ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਿਵ ਕੁਮਾਰ ਯਾਦਵ, ਰਾਕੇਸ਼ ਕੁਮਾਰ ਮਹਿਤਾ, ਧਰਮਵੀਰ ਸ਼ੈਲੀ ਆਦਿ ਹਾਜ਼ਰ ਸਨ | All Come On One Stage
Also Read :ਬਨੂੜ ਵਿੱਚ ਜੀਰੀ ਦੀ ਖਰੀਦ ਸ਼ੁਰੂ ਕਰਵਾਉਣ ਪੁੱਜੇ ਐਸਡੀਐਮ ਮੁਹਾਲੀ Purchase Of Paddy Crop Started
Also Read :ਭਾਜਪਾ ਵੱਲੋਂ 2 ਅਕਤੂਬਰ ‘ਖਾਦੀ ਦਿਵਸ’ ਨੂੰ ਸਮਰਪਿਤ Bharatiya Janata Party