Alliance International School ਅਪਰਾਜਿਤਾ ਸ਼ਕਤੀ ਦਾ ਰੂਪ ਹੈ,ਅੱਜ ਦੀ ਨਾਰੀ:ਅਸ਼ੋਕ ਗਰਗ

0
739
Alliance International

Alliance International School

ਇੰਡੀਆ ਨਿਊਜ਼,ਮੋਹਾਲੀ

Alliance International School ਨਾਰੀ ਸ਼ਕਤੀ ਨੂੰ ਸਮਰਪਿਤ ‘ਅਪਰਾਜਿਤਾ’2022 ਪ੍ਰੋਗਰਾਮ ਅਲਾਇੰਸ ਇੰਟਰਨੈਸ਼ਨਲ ਸਕੂਲ ਬਨੂੰੜ ਵਲੋਂ ਆਯੌਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਆਲ ਇੰਡੀਆ ਪ੍ਰਿੰਸੀਪਲ ਐਸੋਸ਼ੀਏਸ਼ਨ (AIPA) ਅਤੇ ਅਲਾਇੰਸ ਇੰਟਰਨੈਸ਼ਨਲ ਸਕੂਲ ਬਨੂੰੜ,ਦੇ 350 ਕਰੀਬ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਅਤੇ ਸਹਾਇਕ ਅਧਿਆਪਕ ਅਤੇ ਅਧਿਆਪਕ ਪੂਰੇ ਭਾਰਤ ਵਿੱਚੋਂ ਸ਼ਾਮਿਲ ਹੋਏ।

ਰੋਜ਼ਾਨਾ ਜ਼ਿੰਦਗੀ ਵਿੱਚ ਔਰਤ ਦਾ ਕਿਰਦਾਰ ਤੇ ਸਕਿੱਟ Alliance International School

ਪ੍ਰੋਗਰਾਮ ਦੀ ਸ਼ੁਰੂਆਤ ਸਾਰੇ ਡੈਲੀਗੇਟਾਂ ਦੁਆਰਾ ਸ਼ੱਮਾਂ ਰੁਸ਼ਨਾਅ ਕੇ ਕੀਤੀ ਗਈ। ਅਲਾਇੰਸ ਇੰਟਰਨੈਸ਼ਨਲ ਵਲੋਂ ਮੁੱਖ ਮਹਿਮਾਨ ਸ੍ਰੀ ਨਵਦੀਪ ਭਾਰਦਵਾਜ, ਨੈਸ਼ਨਲ ਪ੍ਰੈਜ਼ੀਡੈਂਟ (AIPA) ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਸਟਾਫ ਦੁਆਰਾ ਇਸਤਰੀ ਦਿਵਸ ਨੂੰ ਸਮਰਪਿਤ ਸਕਿੱਟ ਪੇਸ਼ ਕੀਤੀ ਗਈ। ਜਿਸ ਵਿੱਚ ਉਨ੍ਹਾਂ ਮੁਸ਼ਕਲਾਂ ਨੂੰ ਦਿਖਾਇਆ ਗਿਆ ਜੋ ਰੋਜ਼ਾਨਾ ਜ਼ਿੰਦਗੀ ਵਿੱਚ ਔਰਤਾਂ ਨੂੰ ਦੇਖਣੀਆਂ ਪੈਂਦੀਆਂ ਹਨ। ਇਸ ਪੇਸਕਸ ਤੇ ਖ਼ੂਬ ਤਾੜੀਆਂ ਵੱਜੀਆਂ।

ਅਪਰਾਜਿਤਾ ਸ਼ਕਤੀ ਹੈ ਨਾਰੀ Alliance International School

ਸਮਾਗਮ ਦੌਰਾਨ ਸ੍ਰੀ ਅਸ਼ਵਨੀ ਗਰਗ ਚੇਅਰਮੈਨ (SGVOI), ਸ੍ਰੀ ਅਸ਼ੋਕ ਗਰਗ ਪ੍ਰੈਜ਼ੀਡੈਂਟ (SVIET) ਨੇ ਕਿਹਾ ਇਸਤਰੀ ਦਿਵਸ ਨੂੰ ਸਮਰਪਿਤ ਅਪਰਾਜਿਤਾ ਨਾਰੀ ਸ਼ਕਤੀ ਨੂੰ ਦਰਸ਼ਾਂਦਾ ਹੈ। ਅੱਜ ਦੀ ਨਾਰੀ ਕਮਜ਼ੋਰ ਨਹੀਂ ਹੈ।ਸਮਾਗਮ ਵਿੱਚ ਸ੍ਰੀ ਵਿਸ਼ਾਲ ਗਰਗ ਡਾਇਰੈਕਟਰ, ਸ੍ਰੀ ਅੰਕੁਰ ਗਰਗ ਡਾਇਰੈਕਟਰ ਕਾਰਪੋਰੇਟ ਅਫੇਅਰਸ,ਸ੍ਰੀ ਸਾਹਿਲ ਗਰਗ ਸਕੂਲ ਐੱਮ.ਡੀ,ਸ਼ੁਬਮ ਗਰਗ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਅਤੇ ਸਮਾਗਮ ਦੇ ਮੇਜ਼ਬਾਨ ਪ੍ਰਿੰਸੀਪਲ ਸ਼ਾਲਿਨੀ ਖੁੱਲਰ ਦੁਆਰਾ ਸਾਰੇ ਅਧਿਆਪਕ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਸਰਿਆਂ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ।

Also Read :Women In Red Sarees ਚੰਡੀਗੜ੍ਹ ਦੀ ਸੁਖਨਾ ਝੀਲ’ਤੇ ਲਾਲ ਸਾੜੀ ਪਾ ਕੇ ਔਰਤਾਂ ਇਹ ਕੰਮ ਕਰ ਰਹੀਆਂ ਸਨ

Connect With Us : Twitter Facebook

SHARE