ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਨੀ Alumni Of The School

0
216
Alumni Of The School

Alumni Of The School

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਨੀ

  • 23 ਸਾਲ ਤੋਂ 75 ਸਾਲ ਤੱਕ ਦੇ ਸਾਬਕਾ ਵਿਦਿਆਰਥੀਆਂ ਨੇ ਲਿਆ ਭਾਗ
  • ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਯਾਦਾਂ ਸਾਂਝੀਆਂ ਕੀਤੀਆਂ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਵਿਖੇ ਐਲੂਮਨੀ ਮੀਟ ਦੌਰਾਨ ਸਕੂਲ ਦੇ ਪਾਸ ਆਊਟ ਵਿਦਿਆਰਥੀਆਂ ਨੇ ਅੱਜ ਮੌਜੂਦਾ ਵਿਦਿਆਰਥੀਆਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀਦਾਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਅਨੀਤਾ ਭਾਰਦਵਾਜ ਦੇ ਸਹਿਯੋਗ ਨਾਲ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਸਕੂਲ ਦੀ ਮਿੱਟੀ ਨੂੰ ਮੱਥਾ ਟੇਕਦੇ ਹੋਏ।

ਸਕੂਲ ਵਿੱਚੋਂ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਵਿੱਚ 24 ਸਾਲਾ ਜੋਰਾ ਸਿੰਘ ਤੋਂ ਲੈ ਕੇ 75 ਸਾਲਾ ਜੀਤ ਸਿੰਘ ਸ਼ਾਮਲ ਸਨ। ਸਕੂਲ ਦੀ ਪ੍ਰਿੰਸੀਪਲ ਅਨੀਤਾ ਭਾਰਦਵਾਜ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਵਿੱਚ ਪਿੰਡ ਦੇ ਸਰਪੰਚ,ਸਰਕਾਰੀ ਵਿਭਾਗਾਂ ਦੇ ਅਧਿਕਾਰੀ,ਫੌਜ ਦੇ ਅਧਿਕਾਰੀ,ਵਕੀਲ,ਸਿਆਸਤਦਾਨ ਅਤੇ ਪੱਤਰਕਾਰ ਸ਼ਾਮਲ ਹਨ।

ਉਹ ਆਪਣੀ ਮਿਹਨਤ ਨਾਲ ਇਸ ਮੁਕਾਮ ਤੱਕ ਪੁੱਜੇ ਹਨ। ਸਫ਼ਲਤਾ ਪਿੱਛੇ ਸਕੂਲ ਦੇ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੁਰਾਣੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਿੱਟੂ ਪਾਸੀ ਨੇ 11 ਹਜ਼ਾਰ ਅਤੇ ਲਕਸ਼ਮਣ ਚਾਂਗੇਰਾ ਨੇ 5100 ਰੁਪਏ ਸਕੂਲ ਦੀ ਸਹਾਇਤਾ ਵਜੋਂ ਦਿੱਤੇ। Alumni Of The School

ਸਕੂਲ ਦੀ ਮਿਟੀ ਨੂੰ ਚੁੰਮਿਆ

Alumni Of The School

ਲਗਭਗ 15 ਸਾਲਾਂ ਤੋਂ ਆੜ੍ਹਤੀ ਐਸੋਸੀਏਸ਼ਨ ਤੇ ਮੌਜੂਦਾ ਪ੍ਰਧਾਨ ਪੁਨੀਤ ਜੈਨ ਨੂੰ ਸਟੇਜ ‘ਤੇ ਸਿਰੋਪਾਓ ਭੇਟ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਹੈ।

ਪੁਨੀਤ ਜੈਨ ਨੇ ਦੱਸਿਆ ਮੈਂ ਇੱਥੇ ਤੱਕ ਸਕੂਲ ਦੀ ਬਦੋਲਤ ਕਰਕੇ ਹੀ ਆਇਆ ਹਾਂ। ਸਿਰੋਪਾਓ ਲੈਣ ਤੋਂ ਪਹਿਲਾਂ ਪੁਨੀਤ ਜੈਨ ਨੇ ਸਕੂਲ ਦੀ ਮਿੱਟੀ ਨੂੰ ਚੁੰਮ ਕੇ ਮੱਥੇ ‘ਤੇ ਲਗਾਇਆ |

ਪੁਨੀਤ ਜੈਨ ਨੇ ਦੱਸਿਆ ਕਿ ਉਹ ਪ੍ਰਾਇਮਰੀ ਸਕੂਲ ਤੋਂ ਇਥੈ ਵਿਦਿਆਰਥੀ ਰਿਹਾ ਹੈ।1981 ਵਿੱਚ ਦਸਵੀਂ ਜਮਾਤ ਪਾਸ ਕੀਤੀ ਅਤੇ ਸਕੂਲ ਵਿੱਚ ਦੂਜੇ ਸਥਾਨ ’ਤੇ ਰਿਹਾ। Alumni Of The School

ਸਕੂਲ ਨੇ ਨਿਯਮ ਪੜ੍ਹਾਏ ਤਾਂ ਬਣਿਆ ਵਕੀਲ 

ਐਡਵੋਕੇਟ ਬਿਕਰਮਜੀਤ ਪਾਸੀ ਸੰਬੋਧਨ ਕਰਦੇ ਹੋਏ।

ਸਕੂਲੀ ਪੜ੍ਹਾਈ ਦੌਰਾਨ ਭਵਿੱਖ ਦੀ ਰਣਨੀਤੀ ਲਗਭਗ ਤੈਅ ਹੋ ਜਾਂਦੀ ਹੈ। ਸਕੂਲ ਸਾਨੂੰ ਹਦਾਇਤਾਂ ਦੀ ਪਾਲਣਾ ਕਰਨਾ ਸਿਖਾਓਂਦਾ ਹੈ। ਸਾਨੂੰ ਨਿਯਮਾਂ ਅਨੁਸਾਰ ਕੰਮ ਕਰਨਾ ਸਿਖਾਇਆ ਜਾਂਦਾ ਹੈ। ਸਕੂਲ ਅਧਿਆਪਕਾਂ ਦਾ ਮਾਰਗਦਰਸ਼ਨ ਜ਼ਰੂਰੀ ਰਹਿੰਦਾ ਹੈ।

ਐਡਵੋਕੇਟ ਬਿਕਰਮਜੀਤ ਪਾਸੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਨੇ ਮੈਨੂੰ ਨਿਯਮਾਂ ਦੀ ਪਾਲਣਾ ਕਰਨੀ ਸਿਖਾਈ, ਜਿਸ ਦੀ ਬਦੌਲਤ ਅੱਜ ਮੈਂ ਵਕੀਲ ਬਣ ਸਕਿਆ ਹਾਂ। ਪਾਸੀ ਨੇ ਦੱਸਿਆ ਕਿ ਭਾਵੇਂ ਵੱਡਾ ਭਰਾ ਕਿਰਨਜੀਤ ਪਾਸੀ ਸੀਨਿਅਰ ਐਡਵੋਕੇਟ ਹੈ। Alumni Of The School

ਇਹ ਵਿਦਿਆਰਥੀ ਹਾਜ਼ਰ ਸਨ

ਜੀਤ ਸਿੰਘ,ਜਗੀਰ ਸਿੰਘ,ਪੁਨੀਤ ਜੈਨ,ਬਿੱਟੂ ਪਾਸੀ,ਕਿਰਨਜੀਤ ਪਾਸੀ,ਬਿਕਰਮਜੀਤ ਪਾਸੀ,ਲੱਕੀ ਸੰਧੂ,ਮਹਿੰਦਰ ਸਿੰਘ,ਅਵਤਾਰ ਸਿੰਘ,ਨਾਇਬ ਸਿੰਘ,ਊਧਮ ਸਿੰਘ,ਜੋਰਾ ਸਿੰਘ,ਲਾਭ ਸਿੰਘ,ਕਰਨਵੀਰ ਥੰਮਣ,ਜਸਵਿੰਦਰ ਸਿੰਘ,ਭਾਗ ਸਿੰਘ,ਬੰਤ ਸਿੰਘ ਰਾਮਪੁਰ ਵਾਲਾ,ਗੁਰਮੀਤ ਸਿੰਘ,ਕੇਹਰ ਸਿੰਘ,ਸਤਪਾਲ ਸਿੰਘ,ਬੰਤ ਸਿੰਘ,ਪ੍ਰੇਮ ਸਿੰਘ,ਜਗਤਾਰ ਸਿੰਘ,ਅਵਤਾਰ ਸਿੰਘ ਬਨੂੜ,ਸਾਹਿਲ ਧੀਮਾਨ ਅਤੇ ਜੀਵਨ ਕੁਮਾਰ ਹਾਜ਼ਰ ਸਨ। Alumni Of The School

Also Read :ਸਮਾਜ ਸੇਵੀ ਬਿਕਰਮਜੀਤ ਪਾਸੀ ਨੇ ਪ੍ਰਾਇਮਰੀ ਸਕੂਲ ਨੂੰ ਸਾਊਂਡ ਸਿਸਟਮ ਕੀਤਾ ਭੇਂਟ Bikramjit Passi

Also Read :ਗੁਰੂਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਬਨੂੜ:ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ Baba Banda Singh Bahadur

Connect With Us : Twitter Facebook

 

SHARE