Amit Shah in Ludhiana ਚੰਨੀ ਅਸਫਲ ਮੁੱਖਮੰਤਰੀ : ਸ਼ਾਹ

0
345
Amit Shah in Ludhiana

Amit Shah in Ludhiana

ਇੰਡੀਆ ਨਿਊਜ਼, ਲੁਧਿਆਣਾ :

Amit Shah in Ludhiana ਲੁਧਿਆਣਾ ਦੇ ਇਤਿਹਾਸਿਕ ਮਦਾਨ ਵਿੱਚ ਅੱਜ (ਇਤਵਾਰ) ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿਆਸੀ ਰੈਲੀ ਨੂੰ ਮੁਖਾਤਿਬ ਹੁੰਦੇ ਹੋਏ ਰਾਜ ਦੇ ਕਾਂਗਰਸ ਸਰਕਾਰ ਤੇ ਰਜਵਾਂ ਹਮਲਾ ਬੋਲਿਆ। ਇਸ ਦੌਰਾਨ ਸ਼ਾਹ ਨੇ ਮੁੱਖਮੰਤਰੀ ਚੰਨੀ ਨੂੰ ਵੀ ਟਾਰਗੇਟ ਕੀਤਾ।

ਆਪਣੇ ਭਾਸ਼ਣ ਵਿੱਚ ਸ਼ਾਹ ਨੇ ਚੰਨੀ ਨੂੰ ਇਕ ਅਸਫਲ ਮੁੱਖਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਚੰਨੀ ਸਾਬ ਦੇਸ਼ ਦੇ ਪ੍ਰਧਾਨਮੰਤਰੀ ਨੂੰ ਤਾਂ ਇਕ ਦਿਨ ਦੀ ਸੁਰੱਖਿਆ ਨਹੀਂ ਦੇ ਸਕੇ। ਇਹ ਰਾਜ ਦੇ ਲੋਕਾਂ ਨੂੰ ਪੰਜ ਸਾਲ ਕਿਸ ਤਰਾਂ ਸੁਰੱਖਿਅਤ ਰੱਖ ਸਕਦੇ ਹਨ। ਅਮਿਤ ਸ਼ਾਹ ਨੇ ਮੁੱਖਮੰਤਰੀ ਦੇ ਨੇਤ੍ਰਤਵ ਤੇ ਵੀ ਸਵਾਲ ਕਰਦੇ ਹੋਏ ਕਿਹਾ ਕਿ ਚੰਨੀ ਨੂੰ ਮੁੱਖਮੰਤਰੀ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਸਰਕਾਰ ਬਣਨ ਤੇ ਨਸ਼ਿਆਂ ਤੇ ਰੋਕ ਲਗਾਵਾਂਗੇ Amit Shah in Ludhiana

ਅਮਿਤ ਸ਼ਾਹ ਨੇ ਕਿਹਾ ਕਿ ਇਸ ਸਮੇਂ ਪੰਜਾਬ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜਰ ਰਿਹਾ ਹੈ। ਨਸ਼ਾ ਇਸ ਸੀਮਾਵਰਤੀ ਰਾਜ ਦੀ ਸਬ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਸ਼ਾਹ ਨੇ ਇਹ ਐਲਾਨ ਕੀਤਾ ਕੇ ਰਾਜ ਵਿਚ ਭਾਜਪਾ ਦੀ ਸਰਕਾਰ ਬਣਨ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਸੂਬੇ ਦੇ ਚਾਰ ਸ਼ਹਿਰਾਂ ਵਿੱਚ ਸ਼ਾਖਾ ਦਫ਼ਤਰ ਸਥਾਪਿਤ ਕਰੇਗਾ। ਨਸ਼ਿਆਂ ਦੀ ਰੋਕਥਾਮ ਲਈ ਅਸੀਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਟਾਸਕ ਫੋਰਸ ਬਣਾਵਾਂਗੇ।

ਕੇਜਰੀਵਾਲ ਕਰਦਾ ਹੈ ਵੋਟਾਂ ਦੀ ਰਾਜਨੀਤੀ Amit Shah in Ludhiana

ਰੈਲੀ ਦੌਰਾਨ ਆਮ ਆਦਮੀ ਪਾਰਟੀ ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਇਸ ਪਾਰਟੀ ਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ। ਇਸ ਦਾ ਮੰਤਵ ਸਿਰਫ ਵੋਟਾਂ ਲੈਣੀਆਂ ਹਨ। ਸ਼ਾਹ ਨੇ ਕਿਹਾ ਕਿ ਕੇਜਰੀਵਾਲ ਸਿਰਫ ਉਸ ਥਾਂ ਤੇ ਹੀ ਜਾਂਦੇ ਹਨ ਜਿਥੇ ਚੋਣਾਂ ਪੈਣੀਆਂ ਹੋਣ। ਚੋਣਾਂ ਖਤਮ ਹੋਣ ਤੋਂ ਬਾਅਦ ਇਹ ਪਾਰਟੀ ਲੋਕਾਂ ਨੂੰ ਉਨ੍ਹਾਂ ਦੇ ਹਾਲ ਤੇ ਛੱਡ ਦਿੰਦੀ ਹੈ।

ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

Connect With Us : Twitter Facebook

SHARE