AmritPal Singh: ਪੁਲਿਸ ਨੇ ਬਾਈਕ ਕੀਤੀ ਬਰਾਮਦ, ਜਿਸ ‘ਤੇ ਅੰਮ੍ਰਿਤਪਾਲ ਹੋਇਆ ਸੀ ਫਰਾਰ

0
153
AmritPal Singh
AmritPal Singh

AmritPal singh: ਪੁਲਿਸ ਨੇ ਅੰਮ੍ਰਿਤਪਾਲ ਦੀ ਬਾਈਕ ਨੂੰ ਬਰਾਮਦ ਕਰ ਲਿਆ ਹੈ ਜਿਸ ‘ਤੇ ‘ਉਹ ਫਰਾਰ ਹੋਇਆ ਸੀ। ਇਸ ਸਬੰਧੀ ਜਾਣਕਾਰੀ ਜਲੰਧਰ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਦਿੱਤੀ। ਜਲੰਧਰ ਦੇ ਇੱਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਅੰਮ੍ਰਿਤਪਾਲ 18 ਮਾਰਚ ਨੂੰ ਆਪਣੇ ਸਾਥੀਆਂ ਨਾਲ ਪਿੰਡ ਵਿੱਚ ਮੌਜੂਦ ਸੀ। ਉਨ੍ਹਾਂ ਨੇ ਸਥਾਨਕ ਗੁਰਦੁਆਰੇ ਵਿੱਚ ਕੱਪੜੇ ਬਦਲੇ, ਖਾਣਾ ਖਾਧਾ ਅਤੇ ਫਿਰ ਮੋਟਰਸਾਈਕਲ ‘ਤੇ ਚਲਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤੇ ਉੱਥੋਂ ਦੇ ਇੱਕ ਬਾਬਾ ਜੀ ਨੇ ਮੰਨਿਆ ਕਿ ਅੰਮ੍ਰਿਤਪਾਲ ਇੱਥੇ ਆਇਆ ਸੀ।

ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: ਪੁਲਿਸ ਟੀਮਾਂ ਨੇ ਭਗੌੜੇ ਅਮ੍ਰਿਤਪਾਲ ਵੱਲੋਂ ਫਰਾਰ ਹੋਣ ਲਈ ਵਰਤੀ ਗਈ ਗੱਡੀ ਕੀਤੀ ਬਰਾਮਦ, ਚਾਰ ਸਹਿਯੋਗੀ ਵੀ ਕਾਬੂ

ਜਲੰਧਰ ਦੇ ਸਥਾਨਕ ਪਿੰਡ ਵਾਸੀਆਂ ਤੋਂ ਲਈ ਗਈ ਸੀਸੀਟੀਵੀ ਫੁਟੇਜ ਦੀ ਸਥਾਨਕ ਪੁਲਿਸ ਵਾਲਿਆਂ ਨੇ ਵੀ ਗੈਰ ਰਸਮੀ ਤੌਰ ‘ਤੇ ਪੁਸ਼ਟੀ ਕੀਤੀ ਹੈ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਵੀਡੀਓ ‘ਚ ਅੰਮ੍ਰਿਤਪਾਲ ਸਿੰਘ ਬਾਈਕ ‘ਤੇ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੀ ਕਾਰ ਵੀ ਪੁਲੀਸ ਨੇ ਜ਼ਬਤ ਕੀਤੀ ਸੀ।

100 ਤੋਂ ਵੱਧ ਸਾਥੀ ਗ੍ਰਿਫ਼ਤਾਰ

ਉਕਤ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਸਥਿਤ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੀ। ਪੁਲਿਸ 18 ਮਾਰਚ ਤੋਂ ਖਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਉਸ ਦੇ 100 ਤੋਂ ਵੱਧ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ।

SHARE