Amritsar Airport News : ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਛੱਡ ਕੇ ਦੁਬਈ ਲਈ ਰਵਾਨਾ ਹੋਇਆ। ਸਪਾਈਸ ਜੈੱਟ ਦਾ ਗਰਾਊਂਡ ਸਟਾਫ ਵੀਜ਼ਾ ‘ਤੇ ਨਾਮ ਬੇਮੇਲ ਹੋਣ ਦਾ ਹਵਾਲਾ ਦੇ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਮੈਂਬਰ ਇਸੇ ਤਰ੍ਹਾਂ ਦੇ ਵੀਜ਼ੇ ਲੈ ਕੇ ਦੁਬਈ ਲਈ ਰਵਾਨਾ ਹੋਏ ਹਨ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ-55 ਸਵੇਰੇ 9:15 ਵਜੇ ਦੁਬਈ ਲਈ ਰਵਾਨਾ ਹੋਈ। ਫਲਾਈਟ ਦੇ ਰਵਾਨਗੀ ਤੋਂ ਕਰੀਬ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕ ਲਿਆ ਗਿਆ। ਸਪਾਈਸ ਜੈੱਟ ਦੇ ਗਰਾਊਂਡ ਸਟਾਫ ਡਿਊਟੀ ਮੈਨੇਜਰ ਅਜੈ ਭੱਟ ਨੇ ਯਾਤਰੀਆਂ ਵੱਲੋਂ ਵੀਜ਼ਾ ਦਸਤਾਵੇਜ਼ ਵਿੱਚ ਪਿਤਾ ਦੇ ਨਾਂ ਦਾ ਦੋ ਵਾਰ ਜ਼ਿਕਰ ਕਰਨ ‘ਤੇ ਇਤਰਾਜ਼ ਜਤਾਇਆ। ਯਾਤਰੀਆਂ ਨੇ ਦੱਸਿਆ ਕਿ 14 ਯਾਤਰੀਆਂ ਦੇ ਵੀਜ਼ਿਆਂ ਵਿੱਚ ਕਲੈਰੀਕਲ ਗਲਤੀ ਹੋਈ ਹੈ। ਯਾਤਰੀਆਂ ਦੇ ਪਿਤਾ ਦਾ ਨਾਮ ਇੱਕ ਵਾਰ ਸਰਨੇਮ ਵਿੱਚ ਅਤੇ ਦੂਜੀ ਵਾਰ ਪਿਤਾ ਦੇ ਕਾਲਮ ਵਿੱਚ ਲਿਖਿਆ ਗਿਆ ਹੈ। ਇਹ ਵੀਜ਼ੇ ਦੁਬਈ ਸਰਕਾਰ ਵੱਲੋਂ ਦਿੱਤੇ ਗਏ ਹਨ।
Also Read : CM Maan in Moga : ਮੋਗਾ ‘ਚ ਸ਼ਹੀਦ ਦੇ ਘਰ ਪਹੁੰਚੇ CM ਮਾਨ, ਦੁੱਖ ਦਾ ਪ੍ਰਗਟਾਵਾ, ਇਕ ਕਰੋੜ ਦਾ ਚੈੱਕ ਸੌਂਪਿਆ
Also Read : ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਪੰਜਾਬ ‘ਚ ਇਕ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ
Also Read : ਡੀਜੀਪੀ ਨੇ ਜਲੰਧਰ ਉਪ ਚੋਣ ਨੂੰ ਲੈ ਕੇ ਸੁਰੱਖਿਆ ਸਖ਼ਤ ਕਰਨ ਦੇ ਦਿੱਤੇ ਨਿਰਦੇਸ਼