ਨਵਜੰਮੇ ਬੱਚੇ ਨੂੰ ਹਸਪਤਾਲ ਛੱਡ ਕੇ ਭੱਜੀ ਨਾਬਾਲਗ ਮਾਂ, 2 ਦਿਨ ਬਾਅਦ ਆਈ ਵਾਪਸ

0
142
Amritsar Breaking Today

Amritsar Breaking Today : ਫਗਵਾੜਾ ‘ਚ ਬਲਾਤਕਾਰ ਦਾ ਸ਼ਿਕਾਰ ਹੋਈ 12 ਸਾਲਾ ਬੱਚੀ ਗੁਰੂ ਨਾਨਕ ਦੇਵ ਹਸਪਤਾਲ ‘ਚ ਨਵਜੰਮੇ ਬੱਚੇ ਨੂੰ ਛੱਡ ਕੇ 2 ਦਿਨ ਫਰਾਰ ਹੋਣ ਤੋਂ ਬਾਅਦ ਵਾਪਸ ਪਰਤ ਆਈ ਹੈ। ਗੁਰੂ ਨਾਨਕ ਦੇਵ ਹਸਪਤਾਲ ‘ਚ ਮੌਕੇ ‘ਤੇ ਪਹੁੰਚੀ ਫਗਵਾੜਾ ਪੁਲਸ ਪ੍ਰਸ਼ਾਸਨ ਨੇ ਪੀੜਤਾ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਨਾਬਾਲਗ ਪੀੜਤਾ ਜਣੇਪੇ ਤੋਂ ਬਾਅਦ ਦਰਦ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਅਤੇ ਉਸਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਹ ਆਪਣੇ ਪਿਤਾ ਸਮੇਤ ਹਸਪਤਾਲ ਤੋਂ ਫਰਾਰ ਹੋ ਗਈ ਸੀ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਬੱਚੀ ਅਤੇ ਉਸ ਦੇ ਬੱਚੇ ਦਾ ਡੀ.ਐਨ.ਏ. ਟੈਸਟ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਲੜਕੀ ਨੂੰ 26 ਮਈ ਨੂੰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਸੀ। ਉਸ ਦੇ ਪਿਤਾ ਨੇ ਉਦੋਂ ਦੱਸਿਆ ਸੀ ਕਿ ਕਿਸੇ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਸੱਤ ਮਹੀਨਿਆਂ ਤੱਕ ਉਹ ਪੇਟ ਦਰਦ ਬਾਰੇ ਦੱਸਦੀ ਰਹੀ। ਅਸੀਂ ਉਸ ਨੂੰ ਦਰਦ ਨਿਵਾਰਕ ਦਵਾਈਆਂ ਦਿੰਦੇ ਰਹੇ ਪਰ ਜਦੋਂ ਉਸ ਦਾ ਫਗਵਾੜਾ ਵਿੱਚ ਟੈਸਟ ਕਰਵਾਇਆ ਗਿਆ ਤਾਂ ਪੁਸ਼ਟੀ ਹੋਈ ਕਿ ਉਹ ਸੱਤ ਮਹੀਨਿਆਂ ਦੀ ਗਰਭਵਤੀ ਹੈ। ਇਸ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਫਗਵਾੜਾ ਪੁਲਸ ਵੱਲੋਂ ਲੜਕੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਉਸ ਨੇ ਕੁਝ ਵੀ ਨਹੀਂ ਦੱਸਿਆ। 1 ਜੂਨ ਨੂੰ ਉਹ ਅਤੇ ਉਸਦੇ ਪਿਤਾ ਅਚਾਨਕ ਹਸਪਤਾਲ ਤੋਂ ਚਲੇ ਗਏ। ਹਸਪਤਾਲ ਪ੍ਰਸ਼ਾਸਨ ਨੇ ਇਸ ਸਬੰਧੀ ਫਗਵਾੜਾ ਪੁਲੀਸ ਨੂੰ ਸੂਚਿਤ ਕੀਤਾ। ਦੋ ਦਿਨ ਬਾਅਦ ਸ਼ਨੀਵਾਰ ਨੂੰ ਬੇਟੀ ਅਤੇ ਉਸ ਦਾ ਪਿਤਾ ਹਸਪਤਾਲ ਆਏ ਅਤੇ ਫਗਵਾੜਾ ਪੁਲਸ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਆਪਣੇ ਨਾਲ ਲੈ ਗਈ।

Also Read :  CM ਭਗਵੰਤ ਮਾਨ ਅੱਜ ਵਾਤਾਵਰਨ ਦਿਵਸ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ

Also Read : ਲੁਧਿਆਣਾ ‘ਚ ASI ਰਿਸ਼ਵਤ ਲੈਂਦਾ ਫੜਿਆ ਗਿਆ, ਕੈਮਰੇ ਦੇ ਸਾਹਮਣੇ ਲੀਤੇ 1500 ਰੁਪਏ, ਸਸਪੈਂਡ

Also Read : ਫਾਜ਼ਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ, 40 ਕਰੋੜ ਦੀ ਹੈਰੋਇਨ ਬਰਾਮਦ, 2 ਨਸ਼ਾ ਤਸਕਰ ਕਾਬੂ

Connect With Us : Twitter Facebook
SHARE