ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਜਾ ਰਹੀ ਬੱਸ ਕਟੜਾ ‘ਚ ਖਾਈ ‘ਚ ਡਿੱਗੀ, 10 ਦੀ ਮੌਤ

0
71
Amritsar Bus Accident In Katra

Amritsar Bus Accident In Katra : ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾ ਰਹੀ ਬੱਸ ਕਟੜਾ ਦੇ ਝਝਾਰ ਕੋਟਲੀ ਵਿਖੇ ਖੱਡ ਵਿੱਚ ਡਿੱਗ ਗਈ। ਬੱਸ ‘ਚ ਕਰੀਬ 72 ਲੋਕ ਸਵਾਰ ਸਨ, ਜਿਸ ‘ਚ 10 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇੱਕ ਹੀ ਪਰਿਵਾਰ ਦੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਸਮੇਤ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

ਪਤਾ ਲੱਗਾ ਹੈ ਕਿ ਪਰਿਵਾਰ ਪੁੱਤਰ ਦੀ ਮੁੰਡ ਕਰਵਾਉਣ ਲਈ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਇਕੱਠੇ ਹੋ ਕੇ ਬੱਸ ਰਾਹੀਂ ਜਾ ਰਿਹਾ ਸੀ। ਜਿਵੇਂ ਹੀ ਬੱਸ ਕਟੜਾ ਦੇ ਝਝਾਰ ਕੋਟਲੀ ਕੋਲ ਪਹੁੰਚੀ ਤਾਂ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਖਾਈ ‘ਚ ਜਾ ਡਿੱਗੀ। ਮੌਕੇ ‘ਤੇ ਬੀ.ਐਸ.ਐਫ. ਅਤੇ ਪੁਲਿਸ ਅਧਿਕਾਰੀਆਂ ਵੱਲੋਂ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 10 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦਕਿ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਰਾਹਤ ਕਾਰਜ ਜਾਰੀ ਹੈ।

Also Read : ਸੁਖਬੀਰ ਬਾਦਲ Kotkapura Firing Case ਵਿੱਚ ਅੱਜ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ

Also Read : ਪੰਜਾਬ ਸਰਕਾਰ ਨੇ ਇਸ ਵਿਭਾਗ ਵਿੱਚ ਜਾਰੀ ਕੀਤੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Also Read : ਸਿੱਧੂ ਮੂਸੇਵਾਲਾ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ, ਕਤਲ ਤੋਂ ਪਹਿਲਾਂ ਕਈ ਗੀਤ ਰਿਕਾਰਡ ਕੀਤੇ

Connect With Us : Twitter Facebook
SHARE