Amritsar Crime : ਅੰਮ੍ਰਿਤਸਰ ਚ ਮਹਿਲਾ ਵੱਲੋਂ ਦਿਓਰ ਨਾਲ ਮਿਲ ਕੇ ਪਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

0
129
Amritsar Crime

India News (ਇੰਡੀਆ ਨਿਊਜ਼), Amritsar Crime, ਚੰਡੀਗੜ੍ਹ : ਗੁਰੂ ਨਗਰੀ ਅੰਮ੍ਰਿਤਸਰ ਤੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਚ ਮਹਿਲਾ ਨੇ ਆਪਣੇ ਦਿਓਰ ਨਾਲ ਮਿਲ ਕੇ ਕੇਸ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮਹਿਲਾ ਨੇ ਆਪਣੇ ਦਿਓਰ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲਾ ਨਾਜਾਇਜ਼ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ

ਇੱਕ ਵਾਰ ਫਿਰ ਰਿਸ਼ਤੇਦਾਰ ਤਾਰ ਤਾਰ ਹੁੰਦੇ ਨਜ਼ਰ ਆਏ ਨੇ ਅੰਮ੍ਰਿਤਸਰ ਦੇ ਵਿੱਚ ਦਿਓਰ ਨਾਲ ਮਿਲ ਕੇ ਇੱਕ ਮਹਿਲਾ ਨੇ ਆਪਣੇ ਪਤੀ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਤੇ ਘਾਟ ਉਤਾਰ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਤਲ ਦੇ ਦੌਰਾਨ ਇਸਤੇਮਾਲ ਕੀਤਾ ਜਾਣ ਵਾਲਾ ਹਥਿਆਰ ਵੀ ਬਰਾਮਦ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ।

ਕਤਲ ਲਈ ਵਰਤਿਆ ਹਥਿਆਰ ਬਰਾਮਦ

ਪੁਲਿਸ ਦੇ ਅਨੁਸਾਰ ਸਤਵਿੰਦਰ ਸਿੰਘ ਦੀ ਘਰਵਾਲੀ ਦੇ ਜੰਗ ਸਿੰਘ ਨਾਲ ਨਜਾਇਜ਼ ਸਬੰਧ ਸਨ। ਜਿਸ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੇ ਦੌਰਾਨ ਇਸਤੇਮਾਲ ਕੀਤਾ ਗਿਆ ਹਥਿਆਰ (ਦਾਤਰਾ) ਵੀ ਬਰਾਮਦ ਕਰ ਲਿਆ ਗਿਆ ਹੈ। ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਚਾਚੀ ਭਤੀਜੇ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਚਾਚੀ ਭਤੀਜੇ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕੀਤੀ ਗਈ ਸੀ।ਹੁਣ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਮਹਿਲਾ ਨੇ ਆਪਣੇ ਦਿਓਰ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ। ਰਿਸ਼ਤਿਆਂ ਤੇ ਵੱਡੇ ਸਵਾਲ ਖੜੇ । ਅਜਿਹੇ ਮਾਮਲਾ ਵਿੱਚ ਦਿਨ ਪ੍ਰਤੀ ਦਿਨ ਇਜਾਫਾ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ :Highway Jam By Farmers In Abohar : ਸੀਸੀਆਈ ਵੱਲੋਂ ਖਰੀਦ ਬੰਦ,ਅਬੋਹਰ ਚ ਕਿਸਾਨਾਂ ਤੇ ਆੜਤੀਆਂ ਵੱਲੋਂ ਹਾਈਵੇ ਜਾਮ

 

SHARE