ਆਂਧਰਾ ਪ੍ਰਦੇਸ਼ ਵਿੱਚ ਬੋਰਡ ਦਾ ਨਤੀਜਾ ਜਾਰੀ ਹੋਣ ਦੇ 48 ਘੰਟਿਆਂ ਅੰਦਰ 10 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ

0
87
Andhra Pradesh Big News

Andhra Pradesh Big News : ਆਂਧਰਾ ਪ੍ਰਦੇਸ਼ ਵਿੱਚ ਪਿਛਲੇ 48 ਘੰਟਿਆਂ ਵਿੱਚ 10 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ। ਦੋ ਹੋਰ ਵਿਦਿਆਰਥੀਆਂ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਬਚ ਗਏ। ਆਂਧਰਾ ਪ੍ਰਦੇਸ਼ ਬੋਰਡ ਆਫ ਇੰਟਰਮੀਡੀਏਟ ਨੇ ਬੁੱਧਵਾਰ ਨੂੰ 11ਵੀਂ ਅਤੇ 12ਵੀਂ ਦੇ ਨਤੀਜੇ ਜਾਰੀ ਕੀਤੇ ਸਨ। ਇਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ‘ਚ ਘੱਟ ਅੰਕ ਅਤੇ ਪੇਪਰ ‘ਚ ਫੇਲ ਹੋਣ ਕਾਰਨ ਖੁਦਕੁਸ਼ੀ ਕੀਤੀ ਹੈ।

ਆਂਧਰਾ ਪ੍ਰਦੇਸ਼ ਬੋਰਡ ਆਫ਼ ਇੰਟਰਮੀਡੀਏਟ ਦੇ ਅਨੁਸਾਰ, ਇਸ ਵਾਰ 10 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। 11ਵੀਂ ਵਿੱਚ 61% ਵਿਦਿਆਰਥੀ ਪਾਸ ਹੋਏ ਅਤੇ 72% ਵਿਦਿਆਰਥੀ 12ਵੀਂ ਵਿੱਚ ਪਾਸ ਹੋਏ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀ ਤਰੁਣ (17) ਨੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਤਰੁਣ ਡੰਡੂ ਗੋਪਾਲਪੁਰਮ ਪਿੰਡ ਦਾ ਰਹਿਣ ਵਾਲਾ ਸੀ ਅਤੇ ਇੰਟਰਮੀਡੀਏਟ ਪਹਿਲੇ ਸਾਲ ਦਾ ਵਿਦਿਆਰਥੀ ਸੀ। ਜ਼ਿਆਦਾਤਰ ਪੇਪਰਾਂ ‘ਚ ਫੇਲ ਹੋਣ ਤੋਂ ਬਾਅਦ ਤਰੁਣ ਨਿਰਾਸ਼ ਦੱਸਿਆ ਜਾ ਰਿਹਾ ਸੀ। ਇਸ ਦੌਰਾਨ ਮਲਕਪੁਰਮ ਥਾਣਾ ਖੇਤਰ ਅਧੀਨ ਪੈਂਦੇ ਤ੍ਰਿਨਾਦਪੁਰਮ ‘ਚ 16 ਸਾਲਾ ਲੜਕੀ ਨੇ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ। ਉਹ ਵਿਸ਼ਾਖਾਪਟਨਮ ਜ਼ਿਲ੍ਹੇ ਦੀ ਵਸਨੀਕ ਹੈ। ਇੰਟਰਮੀਡੀਏਟ ਦੇ ਪਹਿਲੇ ਸਾਲ ‘ਚ ਕੁਝ ਵਿਸ਼ਿਆਂ ‘ਚ ਫੇਲ ਹੋਣ ਤੋਂ ਬਾਅਦ ਅਖਿਲਸ਼੍ਰੀ ਕਥਿਤ ਤੌਰ ‘ਤੇ ਪਰੇਸ਼ਾਨ ਸੀ। ਵਿਸ਼ਾਖਾਪਟਨਮ ‘ਚ 18 ਸਾਲਾ ਨੌਜਵਾਨ ਨੇ ਪ੍ਰੀਖਿਆ ‘ਚ ਫੇਲ ਹੋਣ ‘ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਇੰਟਰਮੀਡੀਏਟ ਦੇ ਦੂਜੇ ਸਾਲ ਵਿੱਚ ਇੱਕ ਵਿਸ਼ੇ ਵਿੱਚ ਫੇਲ੍ਹ ਹੋ ਗਿਆ ਸੀ।

ਸੂਬੇ ਦੇ ਵੱਖ-ਵੱਖ ਖੇਤਰਾਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਦੋ 17 ਸਾਲਾ ਵਿਦਿਆਰਥੀਆਂ ਨੇ ਏਪੀ ਇੰਟਰਮੀਡੀਏਟ ਦੀ ਪ੍ਰੀਖਿਆ ਵਿੱਚ ਫੇਲ੍ਹ ਹੋਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਸੇ ਜ਼ਿਲੇ ‘ਚ ਇਕ ਵਿਦਿਆਰਥਣ ਨੇ ਝੀਲ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਜਦਕਿ ਇਕ ਲੜਕੇ ਨੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇੱਕ ਹੋਰ 17 ਸਾਲਾ ਵਿਦਿਆਰਥੀ ਨੇ ਅਨਾਕਾਪੱਲੇ ਵਿੱਚ ਆਪਣੇ ਘਰ ਵਿੱਚ ਫਾਹਾ ਲੈ ਲਿਆ। ਇੰਟਰਮੀਡੀਏਟ ਦੇ ਪਹਿਲੇ ਸਾਲ ਵਿੱਚ ਘੱਟ ਅੰਕ ਆਉਣ ਕਾਰਨ ਉਹ ਤਣਾਅ ਵਿੱਚ ਸੀ।

Also Read : ਅੱਤਵਾਦੀ ਪੰਨੂ ਦੀ ਧਮਕੀ ਤੋਂ ਬਾਅਦ ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਅਲਰਟ, ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਚਲਾਈ

Also Read : ਫੌਜ ਨੇ ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਲਕਸ਼ਮਣ ਲੋਕਪਾਲ ਤੱਕ ਪਹੁੰਚਣ ਲਈ ਨਵਾਂ ਰਸਤਾ ਤਿਆਰ ਕੀਤਾ

Also Read : ਡੀਜੀਪੀ ਨੇ ਜਲੰਧਰ ਉਪ ਚੋਣ ਨੂੰ ਲੈ ਕੇ ਸੁਰੱਖਿਆ ਸਖ਼ਤ ਕਰਨ ਦੇ ਦਿੱਤੇ ਨਿਰਦੇਸ਼

Connect With Us : Twitter Facebook

SHARE