Annual Event Of The School : ਬੇਬੀ ਕਾਨਵੈਂਟ ਸਕੂਲ ਦਾ ਵਿਦਿਅਕ ਸੈਸ਼ਨ ਸਮਾਗਮ, ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

0
112
Annual Event Of The School
ਬੇਬੀ ਕਾਨਵੈਂਟ ਸਕੂਲ ਦੇ ਸਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Annual Event Of The School

India News (ਇੰਡੀਆ ਨਿਊਜ਼), ਚੰਡੀਗੜ੍ਹ : ਬੇਬੀ ਕਾਨਵੈਂਟ ਸਕੂਲ, ਬਨੂੜ ਵਿਖੇ ਵਿੱਦਿਅਕ ਸੈਸ਼ਨ 2024-25 ਲਈ ਸਮਾਰੋਹ ਬੜੀ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦਾ ਸੰਚਾਲਨ ਬੀਸੀਐਸ ਦੇ ਆਨਰੇਰੀ ਡਾਇਰੈਕਟਰ ਜਸਕੰਵਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਸੁਬੀਨਾ ਆਨੰਦ ਦੀ ਅਗਵਾਈ ਵਿੱਚ ਕੀਤਾ ਗਿਆ। ਨਿਯੁਕਤ ਕੀਤੇ ਗਏ ਸਕੂਲ ਕੌਂਸਲ ਮੈਂਬਰਾਂ ਨੂੰ ਰਸਮੀ ਤੌਰ ‘ਤੇ ਮਾਨਤਾ ਦੇ ਚਿੰਨ੍ਹ ਵਜੋਂ ਉਨ੍ਹਾਂ ਦੇ ਬੈਜ ਦਿੱਤੇ ਗਏ।

ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ

ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਉਤਸ਼ਾਹ ਨਾਲ ਕੀਤੀ ਗਈ। ਸਕੂਲ ਮੈਨੇਜਮੈਂਟ ਵੱਲੋਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੈੱਡ ਗਰਲ ਅਤੇ ਹੈੱਡ ਬੁਆਏ ਦੀ ਚੋਣ ਕੀਤੀ ਗਈ। Annual Event Of The School

ਬੱਚਿਆਂ ਵੱਲੋਂ ਪੇਸ਼ਕਾਰੀਆਂ

ਸਮਾਰੋਹ ਦੌਰਾਨ ਸਕੂਲ ਦੇ ਵੱਖ ਵੱਖ ਹਾਊਸਾਂ ਵਿੱਚ ਵੰਡੇ ਵਿਦਿਆਰਥੀਆਂ ਨੇ ਕਲਾ ਦਾ ਪ੍ਰਦਰਸ਼ਨ ਕੀਤਾ। ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਗੀਤ, ਸੰਗੀਤ ਅਤੇ ਸ਼ਬਦ ਗਾਇਨ ਨੇ ਸਭ ਦਾ ਮਨ ਮੋਹ ਲਿਆ। ਰਾਸ਼ਟਰੀ ਗੀਤ ਦੇ ਉਚਾਰਨ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।

ਮੈਨੇਜਮੈਂਟ ਮੈਂਬਰਾਂ ਅਤੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਲੀਡਰਸ਼ਿਪ, ਏਕਤਾ, ਅਨੁਸ਼ਾਸਨ ਅਤੇ ਨੈਤਿਕਤਾ ਪ੍ਰਤੀ ਨਿਰਪੱਖ ਅਤੇ ਇਮਾਨਦਾਰ ਹੋਣ ਲਈ ਪ੍ਰੇਰਿਤ ਕੀਤਾ।

 

SHARE