Anti-Dalit Face Of Punjab Government
Ex.AG ਸਿੱਧੂ ਖ਼ਿਲਾਫ਼ ਪਰਚਾ ਨਾ ਦਰਜ ਕਰਨਾ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਬੇਨਕਾਬ
* ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਲਾਗੂ ਹੋਵੇ : ਛੜਬੜ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਹੁਜਨ ਸਮਾਜ ਪਾਰਟੀ ਦੇ ਸੂਬਾ ਸੇਕਟਰੀ ਜਗਜੀਤ ਸਿੰਘ ਛੜਬੜ ਨੇ ਬਨੂੰੜ ਵਿਖੇ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੂੰ ਹਟਾਉਣ ਦਾ ਸਵਾਗਤ ਤਾਂ ਹੈ।
ਪ੍ਰੰਤੂ ਐਡਵੋਕੇਟ ਸਿੱਧੂ ਵਲੋਂ ਹਾਈਕੋਰਟ ਵਿੱਚ ਦਾਖ਼ਲ ਪਟੀਸ਼ਨ ਵਿਚ ਦਲਿਤ ਸਮਾਜ ਨੂੰ ਆ-ਕਾਰਜਕੁਸ਼ਲ ਦੱਸਣ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਅਤਿਆਚਾਰ ਰੋਕੂ ਐਕਟ 1989 ਤਹਿਤ ਕੋਈ ਵੀ ਕੇਸ ਦਰਜ ਨਾ ਕਰਨਾ,ਦਲਿਤ ਵਿਰੋਧੀ ਕਾਰਵਾਈ ਹੈ। Anti-Dalit Face Of Punjab Government
ਬਹੁਜਨ ਸਮਾਜ ਦੇ ਲੋਕਾਂ ਦੀ ਜਿੱਤ
ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ ਚਾਰ ਮਹੀਨਿਆਂ ਦੌਰਾਨ ਲਗਾਤਾਰ ਦਲਿਤ ਵਿਰੋਧੀ ਫੈਂਸਲੇ ਲੈ ਰਹੀ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੈ।
ਛੜਬੜ ਨੇ ਕਿਹਾ ਕਿ ਅਨਮੋਲ ਰਤਨ ਸਿੱਧੂ ਦਾ ਅਸਤੀਫ਼ਾ ਬਹੁਜਨ ਸਮਾਜ ਦੇ ਲੋਕਾਂ ਦੀ ਜਿੱਤ ਹੈ। ਬਹੁਜਨ ਸਮਾਜ ਪਾਰਟੀ ਨੇ ਅਨਮੋਲ ਰਤਨ ਸਿੱਧੂ ਖ਼ਿਲਾਫ਼ 14 ਜੁਲਾਈ ਨੂੰ ਦਲਿਤ ਵਰਗ ਲਈ ਜਾਤੀਵਾਦੀ ਸੋਚ ਰੱਖਣ ਖ਼ਿਲਾਫ਼ ਸੜਕ ਤੇ ਉੱਤਰਕੇ ਸਾਰੇ ਪੰਜਾਬ ਦੇ 23 ਜਿਲ੍ਹਾ ਹੈੱਡ-ਕੁਆਰਟਰ ਤੇ ਜੋਰਦਾਰ ਪ੍ਰਦਰਸ਼ਨ ਕੀਤੇ ਸਨ ਅਤੇ ਕਾਰਵਾਈ ਹਿਤ ਗਵਰਨਰ ਨੂੰ ਮੈਮੋਰੰਡਮ ਦਿੱਤੇ ਸਨ। Anti-Dalit Face Of Punjab Government
ਭਾਰਤੀ ਵਿਚ ਵੀ ਰਾਖਵਾਂਕਰਨ
ਸਿਰਫ 10 ਦਿਨਾਂ ਦੇ ਦਬਾਅ ਹੇਠ ਅਨਮੋਲ ਰਤਨ ਸਿੱਧੂ ਅਤੇ ਪੰਜਾਬ ਸਰਕਾਰ ਮੈਦਾਨ ਛੱਡਕੇ ਭੱਜ ਚੁੱਕੀ ਹੈ, ਪ੍ਰੰਤੂ ਬਸਪਾ ਐਸ.ਸੀ. ਐਕਟ ਦਾ ਪਰਚਾ ਦਰਜ਼ ਹੋਣ ਤੱਕ ਪੰਜਾਬ ਸਰਕਾਰ ਅੱਗੇ ਇਹ ਮਾਮਲਾ ਉਠਾਉਂਦੀ ਰਹੇਗੀ।
ਬਸਪਾ ਨੇ ਸਰਕਾਰ ਅੱਗੇ 178 ਲਾਅ ਅਫਸਰਾਂ ਦੀਆਂ ਪੋਸਟਾਂ ਅਤੇ ਹੋਰ ਠੇਕੇ ਤੇ ਭਾਰਤੀ ਵਿਚ ਵੀ ਰਾਖਵਾਂਕਰਨ ਲਾਗੂ ਕਰਨ ਦੀ ਅਪੀਲ ਵੀ ਕੀਤੀ। Anti-Dalit Face Of Punjab Government
Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur
Also Read :ਚੌਂਕ ਵਿੱਚ ਜਮ੍ਹਾਂ ਪਾਣੀ ਨੂੰ ਟਰੈਕਟਰ ਰਾਹੀਂ ਕੱਢਿਆ Fallen Wall In The Rain
Connect With Us : Twitter Facebook