Anti Drug Helpline No : ਨਸ਼ੇ ਦੀ ਸੂਚਨਾ ਦੇਣ ਸਬੰਧੀ ਐਸਐਸਪੀ ਮੋਹਾਲੀ ਵੱਲੋਂ ਹੈਲਪਲਾਈਨ ਨੰਬਰ ਜਾਰੀ

0
141
Anti Drug Helpline No
ਐਸਐਸਪੀ ਮੋਹਾਲੀ ਵੱਲੋਂ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ।

India News (ਇੰਡੀਆ ਨਿਊਜ਼), Anti Drug Helpline No, ਚੰਡੀਗੜ੍ਹ : ਪੰਜਾਬ ਵਿੱਚ ਫੈਲੇ ਨਸ਼ੇ ਦਾ ਨੈਟਵਰਕ ਤੋੜਨ ਵਾਸਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਸੰਬੰਧ ਵਿੱਚ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੁਲਿਸ ਵੱਲੋਂ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਹਨ। ਜਿਸ ਦੇ ਤਹਿਤ ਵੱਖ-ਵੱਖ ਸ਼ਹਿਰਾਂ ਤੋਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਤਾਂ ਕਿ ਜਾਂਚ ਵਿੱਚ ਸਾਹਮਣੇ ਆ ਸਕੇ ਕਿ ਨਸ਼ਾ ਕਿੱਥੋਂ ਖਰੀਦਿਆ ਅਤੇ ਕਿੱਥੇ ਵੇਚਿਆ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਇੱਕ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ।

ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ

ਐਸਐਸਪੀ ਮੋਹਾਲੀ ਵੱਲੋਂ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ।

ਐਸਐਸਪੀ ਮੋਹਾਲੀ ਵੱਲੋਂ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਨਸ਼ਿਆਂ ਬਾਰੇ ਗੁਪਤ ਇਤਲਾਹ, ਸ਼ਿਕਾਇਤ ਕਰਨ ਸਬੰਧੀ ਐਸਐਸਪੀ ਐਸਏਐਸ ਨਗਰ ਮੋਹਾਲੀ ਦੇ ਨਿਜੀ ਹੈਲਪਲਾਈਨ ਨੰਬਰ ਜਾਂ ਫਿਰ ਈਮੇਲ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਬਕਾਇਦਾ ਐਸਐਸਪੀ ਮੋਹਾਲੀ ਵੱਲੋਂ ਕਿਹਾ ਗਿਆ ਹੈ ਕਿ ਨਸ਼ੇ ਸਬੰਧੀ ਕਿਸੇ ਵੀ ਤਰਹਾਂ ਦੀ ਜਾਣਕਾਰੀ ਦੇਣ ਤੋਂ ਬਾਅਦ ਪਹਿਚਾਨ ਗੁਪਤ ਰੱਖੀ ਜਾਵੇਗੀ।

ਇਹ ਵੀ ਪੜ੍ਹੋ :Blood Donation Camp By Nishchey : ਸਮਾਜ ਸੇਵੀ ਸੰਸਥਾ ਨਿਸ਼ਚੇ ਵੱਲੋਂ ਲੋਕਾਂ ਭਲੇ ਲਈ ਖੂਨਦਾਨ ਕੈਂਪ ਲਗਾਇਆ ਗਿਆ

 

SHARE