Appeal To Stay Awake At Night
ਮਾਹੌਲ ਹੋ ਰਿਹਾ ਖਰਾਬ, ਖਾਸ ਕਰਕੇ ਰਾਤ ਨੂੰ ਸੁਚੇਤ ਰਹਿਣ ਦੀ ਅਪੀਲ
* ਨਾ ਤਾਂ ਮੰਦਿਰ ਬਖਸ਼ਿਆ ਤੇ ਨਾ ਹੀ ਮੀਟ ਦੀ ਦੁਕਾਨ
* ਇੱਕੋ ਸਮੇਂ ਤਿੰਨ ਥਾਵਾਂ ‘ਤੇ ਚੋਰੀ ਦੀਆਂ ਵਾਰਦਾਤਾਂ
* ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਮੰਗਲਵਾਰ ਦੀ ਰਾਤ ਸ਼ਹਿਰ ਵਿਚ ਚੋਰਾ ਨੇ ਵੱਖ-ਵੱਖ ਤਿੰਨ ਥਾਵਾਂ ਤੇ ਚੋਰੀ ਕਰਕੇ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਜਾਣ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਚੋਰ ਗਿਰੋਹ ਨੂੰ ਕਾਬੂ ਕਰਨ ਤੇ ਰਾਤ ਨੂੰ ਸ਼ਹਿਰ ਵਿਚ ਗਸ਼ਤ ਕਰਨ ਦੀ ਮੰਗ ਕੀਤੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ। Appeal To Stay Awake At Night
ਮੰਦਿਰ ਵਿਚ ਚੋਰੀ ਦੀ ਤੀਜੀ ਘਟਣਾ
ਵਾਰਡ ਨੰਬਰ 5 ਚ ਸਥਿਤ ਰਾਧਾ ਕ੍ਰਿਸ਼ਨ ਮੰਦਰ ਵਿੱਚ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਪ੍ਰਧਾਨ ਕਾਮਣੀ ਥੰਮਨ ਨੇ ਦੱਸਿਆ ਕਿ ਬੀਤੀ ਰਾਤ ਮੰਦਰ ਵਿੱਚੋਂ ਅਣਪਛਾਤੇ ਵਿਅਕਤੀ ਪਿੱਤਲ ਦਾ ਟੰਗਿਆ ਹੋਇਆ ਟੱਲ ਚੋਰੀ ਕਰਕੇ ਲੈ ਗਏ ਹਨ ।ਉਨ੍ਹਾਂ ਦੱਸਿਆ ਕਿ ਇਹ ਤਿੰਨ ਦਿਨਾਂ ਵਿੱਚ ਮੰਦਿਰ ਵਿਚ ਤੀਜੀ ਚੋਰੀ ਹੈ। ਕੌਂਸਲਰ ਨੇ ਦੱਸਿਆ ਕਿ ਪਹਿਲਾਂ ਅਣਪਛਾਤੇ ਵਿਅਕਤੀ ਮੰਦਰ ਵਿਚੋਂ ਪਈ ਧਾਤ ਦੀ ਮੂਰਤੀ ਤੇ ਇਕ ਤਾਂਬੇ ਦਾ ਬਰਤਨ ਅਤੇ ਟੂਟੀ ਚੋਰੀ ਕਰਕੇ ਲੈ ਗਏ ਹਨ। ਮੰਦਰ ਵਿੱਚੋਂ ਚੋਰੀ ਹੋਏ ਸਾਮਾਨ ਦੀ ਕੀਮਤ 10 ਹਜ਼ਾਰ ਰੁਪਏ ਦੇ ਕਰੀਬ ਹੈ। Appeal To Stay Awake At Night
12 ਹਜ਼ਾਰ ਰੁਪਏ ਦੇ ਕੂਲਰ ਚੋਰੀ
ਇਸੇ ਤਰ੍ਹਾਂ ਬਨੂੜ ਸ਼ਹਿਰ ਵਿਚ ਸਕਰੈਪ ਦਾ ਕੰਮ ਕਰਨ ਵਾਲੇ ਮੁਖਤਿਆਰ ਸਿੰਘ ਕਨੌੜ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ਤੇ ਪਿਆ ਕੂਲਰ ਅਣਪਛਾਤੇ ਵਿਅਕਤੀ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚਾਰ ਦਿਨ ਪਹਿਲਾਂ ਵੀ ਦੁਕਾਨ ਚੋਂ ਇਕ ਕੂਲਰ ਚੋਰੀ ਹੋ ਗਿਆ ਸੀ ਇਨ੍ਹਾਂ ਦੋਵੇਂ ਕੂਲਰਾਂ ਦੀ ਕੀਮਤ 12 ਹਜ਼ਾਰ ਰੁਪਏ ਹੈ। Appeal To Stay Awake At Night
ਤਿੰਨ ਕੁਇੰਟਲ ਭਾਰ ਵਾਲਾ ਲੋਹੇ ਦਾ ਟੇਬਲ ਚੋਰੀ
ਇਸੇ ਤਰ੍ਹਾਂ ਬਨੂੜ ਸ਼ਹਿਰ ਵਿਚ ਬਰਫ ਦਾ ਕੰਮ ਕਰਨ ਵਾਲੇ ਵਿਕਾਸ ਕੁਮਾਰ ਪੁੱਤਰ ਸੁਭਾਸ਼ ਚੰਦ ਨੇ ਦੱਸਿਆ ਕਿ ਉਸ ਨੇ ਬਰਫ਼ ਦੀਆਂ ਸਿੱਲੀਆਂ ਰੱਖਣ ਲਈ ਤਿੰਨ ਕੁਇੰਟਲ ਲੋਹੇ ਦੇ ਭਾਰ ਵਾਲਾ ਟੇਬਲ ਦੁਕਾਨ ਦੇ ਬਾਹਰ ਰੱਖਿਆ ਹੋਇਆ ਸੀ। ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ 10 ਕੁ ਵਜੇ ਜਦੋਂ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ। ਜਦੋਂ ਸਵੇਰੇ ਆ ਕੇ ਦੇਖਿਆ ਦੁਕਾਨ ਦੇ ਬਾਹਰ ਪਿਆ ਟੇਬਲ ਗਾਇਬ ਸੀ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਅਣਪਛਾਤੇ ਚੋਰ ਇਸ ਟੇਬਲ ਨੂੰ ਕਿਸੇ ਗੱਡੀ ਵਿਚ ਚੁੱਕ ਕੇ ਲੈ ਗਏ । ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਟੇਬਲ ਚੋਰੀ ਹੋ ਜਾਣ ਕਾਰਨ ਉਸਦਾ ਤਕਰੀਬਨ 35 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। Appeal To Stay Awake At Night
ਮੁਖਤਿਆਰ ਸਿੰਘ ਤੇ ਵਿਕਾਸ ਕੁਮਾਰ ਪੜੋਸੀ ਦੁਕਾਨਦਾਰ
ਮੁਖਤਿਆਰ ਸਿੰਘ ਕਨੌੜ ਤੇ ਵਿਕਾਸ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਚੋਰੀ ਦੀ ਘਟਨਾ ਦੀ ਸੂਚਨਾ ਥਾਣਾ ਬਨੂੜ ਦੀ ਪੁਲੀਸ ਨੂੰ ਦੇ ਦਿੱਤੀ ਹੈ। ਮੁਖਤਿਆਰ ਸਿੰਘ ਤੇ ਵਿਕਾਸ ਕੁਮਾਰ ਪੜੋਸੀ ਦੁਕਾਨਦਾਰ ਹਨ। ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਜਾਣ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਲੋਕਾਂ ਨੂੰ ਅਪੀਲ ਕੀਤੀ ਮਾਹੌਲ ਖਰਾਬ ਹੋ ਰਿਹਾ,ਖਾਸ ਕਰਕੇ ਰਾਤ ਨੂੰ ਸੁਚੇਤ ਰਹਿਣ। Appeal To Stay Awake At Night
Connect With Us : Twitter Facebook