India News (ਇੰਡੀਆ ਨਿਊਜ਼), Arrested With Heroin, ਚੰਡੀਗੜ੍ਹ : ਜਲੰਧਰ ‘ਚ C.I.A ਸਟਾਫ ਦੀ ਪੁਲਸ ਨੇ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ ਜਿਸ ਪੰਕਜ ਨਾਮ ਦੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ, ਉਸਦਾ ਪਿਤਾ ਪਹਿਲਾਂ ਤਸਕਰ ਸੀ। ਪਿਤਾ ਦੀ ਮੌਤ ਤੋਂ ਬਾਅਦ ਬੇਟੇ ਨੇ ਆਪਣੀ ਮਾਂ ਅਤੇ ਭਰਾ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਕੋਲੋਂ 2 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਦੋਸ਼ੀ ਤੇ ਪਹਿਲਾਂ ਵੀ ਮਾਮਲਾ ਦਰਜ
ਜਲੰਧਰ ਦੇ D.C.P ਕ੍ਰਾਈਮ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਪਹਿਲਾਂ ਵੀ N.D.P.C ਐਕਟ ਤਹਿਤ ਦੋ ਮਾਮਲੇ ਦਰਜ ਹਨ। ਪਰ ਉਸ ਸਮੇਂ ਉਕਤ ਦੋਸ਼ੀ ਘੱਟ ਪੈਮਾਨੇ ‘ਤੇ ਹੈਰੋਇਨ ਵੇਚਦਾ ਸੀ। D.C.P ਕ੍ਰਾਈਮ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਪੰਕਜ ਕੁਮਾਰ ਪੁੱਤਰ ਦੀਪਕ ਕੁਮਾਰ ਵਜੋਂ ਹੋਈ ਹੈ। ਦੋਸ਼ੀ 50 ਟਾਵਰ ਇਨਕਲੇਵ ਦੇ ਵਸਨੀਕ ਫੇਜ਼ 1 ਵਡਾਲਾ ਚੌਂਕ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇੱਕ ਕਾਰ ਵੀ ਬਰਾਮਦ ਕੀਤੀ ਹੈ।
ਪੁਲਿਸ ਵੱਲੋਂ ਪੁੱਛਗਿਛ ਜਾਰੀ
ਮੁਲਜ਼ਮ ਬੀ.ਏ ਫਾਈਨਲ ਵਿੱਚ ਪੜ੍ਹਦਾ ਹੈ ਅਤੇ ਆਪਣੀ ਮਾਂ ਜਸਵਿੰਦਰ ਕੌਰ ਜੱਸੀ ਅਤੇ ਭਰਾ ਸਾਹਿਲ ਨਾਲ ਮਿਲ ਕੇ ਵੱਡੀ ਪੱਧਰ ‘ਤੇ ਨਸ਼ੇ ਦੀ ਸਪਲਾਈ ਕਰਦਾ ਹੈ। ਦੋਸ਼ੀ ਕੋਲੋਂ ਪੁਲਿਸ ਪੁੱਛਗਿਛ ਕਰ ਰਹੀ ਹੈ ਤਾਂ ਕਿ ਨਸ਼ਾ ਤਸਕਰੀ ਦੇ ਸਬੰਧ ਵਿੱਚ ਹੋਰ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ :Panchayat Elections : ਪੰਚਾਇਤੀ ਚੋਣਾਂ ਦਾ ਸ਼ੈਡਿਊਲ ਜਾਰੀ ਨਾ ਕਰਨ ਨੂੰ ਲੈ ਕੇ HC ਨੇ ਸਖਤੀ ਵਿਖਾਈ