Arrested With Weapons : ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ ਅਸਲੇ ਸਮੇਤ ਗ੍ਰਿਫਤਾਰ

0
355
Arrested With Weapons

Arrested With Weapons

India News (ਇੰਡੀਆ ਨਿਊਜ਼),ਚੰਡੀਗੜ੍ਹ : ਡਾ:ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋ 21ਅਪ੍ਰੈਲ ਨੂੰ ਥਾਣਾ ਲਾਲੜੂ ਦੇ ਏਰੀਆ ਵਿੱਚੋ ਇੱਕ ਕਾਰ ਬਰੇਜਾ ਨੰਬਰੀ ਪੀ.ਬੀ. 02-ਡੀਬੀ-5186 ਜਿਸ ਵਿੱਚੋ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਸੀ। Arrested With Weapons

ਜਿੰਨਾ ਵਿੱਚੋ “ਏ” ਕੈਟਾਗਿਰੀ ਗੈਂਗਸਟਰ ਮਲਕੀਤ ਸਿੰਘ ਉੱਰਫ ਨਵਾਬ ਅਤੇ ਗਮਦੂਰ ਸਿੰਘ ਵਾਸੀਆਨ ਅੰਮ੍ਰਿਤਸਰ, ਮੱਧ ਪ੍ਰਦੇਸ਼ ਤੋ ਆਉਦੇ ਸਮੇਂ ਮੋਹਾਲੀ ਵਿਖੇ 06 ਪਿਸਟਲਾ, 12 ਮੈਗਜੀਨ, 10 ਰੋਂਦ ਅਤੇ ਇੱਕ ਬਰੀਜਾ ਕਾਰ ਸਮੇਤ ਗ੍ਰਿਫਤਾਰ ਕੀਤੇ ਗਏ ਸੀ।

ਜਿਸ ਤੇ ਦੋਸ਼ੀ ਗੈਂਗਸਟਰ ਮਲਕੀਤ ਸਿੰਘ ਉੱਰਫ ਨਵਾਬ ਅਤੇ ਗਮਦੂਰ ਸਿੰਘ ਵਾਸੀ ਅੰਮ੍ਰਿਤਸਰ ਦੇ ਖਿਲਾਫ 21 ਅਪ੍ਰੈਲ 2024 ਅ/ਧ 25(7),(8) ਅਸਲਾ ਐਕਟ, ਥਾਣਾ ਲਾਲੜੂ ਦਰਜ ਰਜਿਸਟਰ ਕਰਵਾਇਆ ਗਿਆ ਸੀ। Arrested With Weapons

ਮੱਧ ਪ੍ਰਦੇਸ਼ ਤੋ ਨਜਾਇਜ ਅਸਲਾ

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਉਕਤ ਮੁਕੱਦਮਾ ਦੀ ਤਫਤੀਸ਼ ਦੌਰਾਨ ਪਹਿਲਾ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਮਲਕੀਤ ਸਿੰਘ ਉੱਰਫ ਨਵਾਬ ਦੀ ਪੁੱਛਗਿੱਛ ਅਤੇ ਤਕਨੀਕੀ ਤਫਤੀਸ਼ ਦੇ ਅਧਾਰ ਤੇ 25 ਅਪ੍ਰੈਲ 2024 ਨੂੰ ਮੁੱਕਦਮਾ ਉਕਤ ਵਿੱਚ ਅਜੈਪਾਲ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਬਹਿਲਾ ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ।

ਉਸ ਪਾਸੋ ਇੱਕ ਪਿਸਟਲ .30 ਬੋਰ ਬ੍ਰਾਮਦ ਕੀਤਾ ਗਿਆ ਸੀ। ਜੋ ਦੋਰਾਨੇ ਪੁੱਛਗਿੱਛ ਦੋਸ਼ੀ ਅਜੈਪਾਲ ਸਿੰਘ ਉਕਤ ਨੇ ਦੱਸਿਆ ਸੀ ਕਿ ਉਹ ਮੱਧ ਪ੍ਰਦੇਸ਼ ਤੋ ਨਜਾਇਜ ਅਸਲਾ ਲੈ ਕੇ ਆਉਂਦਾ ਹੈ। ਮਾਝਾ ਏਰੀਆ ਵਿੱਚ ਅੱਤਵਾਦੀ ਲਖਬੀਰ ਸਿੰਘ ਲੰਡਾ ਗੈਂਗ ਦੇ ਮੈਬਰਾਂ ਨੂੰ ਸਪਲਾਈ ਕਰਦਾ ਸੀ। Arrested With Weapons

ਵਿਦੇਸ਼ ਵਿੱਚ ਬੈਂਠੇ ਗੈਂਗਸਟਰ

ਮੁਕੱਦਮੇ ਦੀ ਅਗਲੇਰੀ ਤਫਤੀਸ਼ ਦੋਰਾਨ ਮਿਤੀ 15ਮਈ 2024 ਨੂੰ ਸਪੈਸ਼ਲ ਸੈੱਲ ਮੋਹਾਲੀ ਦੀ ਟੀਮ ਵੱਲੋ ਲਖਬੀਰ ਲੰਡਾ ਦੀ ਗੈਂਗ ਨੂੰ ਨਜਾਇਜ ਅਸਲਾ ਤੇ ਗੋਲੀ ਸਿੱਕਾ ਸਪਲਾਈ ਕਰਨ ਵਾਲੇ ਸ਼ਰਨਜੀਤ ਸਿੰਘ ਉੱਰਫ ਸੰਨੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਬਹਿਲਾ ਥਾਣਾ ਸਦਰ ਤਰਨ ਤਾਰਨ ਜ਼ਿਲਾ ਤਰਨ ਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ।

ਉਸ ਪਾਸੋ 06 ਪਿਸਟਲਾ, 20 ਰੋਂਦ ਜਿੰਦਾ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਵਿਦੇਸ਼ ਵਿੱਚ ਬੈਂਠੇ ਗੈਂਗਸਟਰ ਲਖਬੀਰ ਲੰਡਾ ਦੀ ਗੈਂਗ ਪੰਜਾਬ ਦੇ ਮਾਝਾ ਏਰੀਆ ਵਿੱਚ ਸਰਗਰਮ ਸੀ। ਜਿਸ ਦੇ ਕਹਿਣ ਤੇ ਇਹ ਫਿਰੋਤੀਆ, ਕਤਲ ਅਤੇ ਅੱਤਵਾਦੀ ਗੱਤੀਵੀਧੀਆ ਵਰਗੀਆ ਵਾਰਦਾਤ ਨੂੰ ਅੰਜਾਮ ਦਿੰਦੇ ਸਨ। Arrested With Weapons

ਇਹ ਵੀ ਪੜ੍ਹੋ :Mohali Crime News Update : ਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ ਅਸਲੇ ਸਮੇਤ ਗ੍ਰਿਫਤਾਰ

 

SHARE