India News (ਇੰਡੀਆ ਨਿਊਜ਼), Attack Due To Land Dispute, ਚੰਡੀਗੜ੍ਹ : ਬਨੂੜ ਨੇੜਲੇ ਪਿੰਡ ਕਲੋਲੀ ਜੱਟਾਂ ਵਿੱਚ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਚੱਲ ਰਿਹਾ ਹੈ। ਪਿੰਡ ਕਲੋਲੀ ਜੱਟਾਂ ਦੇ ਵਸਨੀਕ ਫੈਜ਼ ਮੁਹੰਮਦ, ਦਲਬੀਰ ਸਿੰਘ ਅਤੇ ਸੇਵਕ ਸਿੰਘ ਨੇ ਦੱਸਿਆ ਕਿ ਮਾਮਲਾ ਅਦਾਲਤ ਵਿੱਚ ਪੁੱਜ ਗਿਆ ਹੈ, ਉਹ ਅਦਾਲਤੀ ਕਾਰਵਾਈ ਸਬੰਧੀ ਮੁਹਾਲੀ ਤੋਂ ਆਪਣੇ ਘਰ ਪਰਤ ਰਹੇ ਸਨ ਤਾਂ ਰਸਤੇ ਵਿੱਚ ਦੂਜੇ ਪਾਸੇ ਤੋਂ ਆਏ ਕੁਝ ਵਿਅਕਤੀਆਂ ਨੇ ਕਾਰ ਨੂੰ ਘੇਰ ਲਿਆ ਅਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਫੈਜ਼ ਮੁਹੰਮਦ ਨੇ ਦੱਸਿਆ ਕਿ ਹਮਲੇ ‘ਚ ਉਹ ਜ਼ਖਮੀ ਹੋ ਗਏ, ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਹੈ। ਹਮਲੇ ਵਿੱਚ ਕਾਰ ਵੀ ਨੁਕਸਾਨੀ ਗਈ। ਆਪਣੀ ਜਾਨ ਬਚਾਉਣ ਲਈ ਕਿਸੇ ਤਰ੍ਹਾਂ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਸੁਹਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਕਾਇਤ ਤੋਂ ਬਾਅਦ ਥਾਣਾ ਸੁਹਾਣਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ। ਹਮਲੇ ਦੀ ਘਟਨਾ ਤੋਂ ਕਰੀਬ ਦੋ ਮਹਿਨੇ ਬਾਅਦ ਮਾਮਲਾ ਦਰਜ ਕੀਤਾ ਗਿਆ। ਫੈਜ਼ ਮੁਹੰਮਦ, ਦਲਬੀਰ ਸਿੰਘ, ਗੁਰਸੇਵਕ ਸਿੰਘ ਨੇ ਦੱਸਿਆ ਕਿ ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਜਾਨ -ਮਾਲ ਦਾ ਨੁਕਸਾਨ ਹੋਣ ਦਾ ਡਰ ਹੈ।
ਕੀ ਹੈ ਮਾਮਲਾ
ਫੈਜ਼ ਮੁਹੰਮਦ, ਦਲਬੀਰ ਸਿੰਘ ਅਤੇ ਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਲਵਿੰਦਰ ਸਿੰਘ ਨੇ ਆਪਣੇ ਸਰਪੰਚ ਅਹੁਦੇ ਦੀ ਦੁਰਵਰਤੋਂ ਕਰਦਿਆਂ ਪਾਲ ਸਿੰਘ ਦੀ ਕਬਜ਼ੇ ਵਾਲੀ ਜ਼ਮੀਨ ’ਤੇ ਗਲਤ ਢੰਗ ਨਾਲ ਕਬਜ਼ਾ ਕਰ ਲਿਆ ਹੈ। ਸਰਪੰਚ ਵੱਲੋਂ ਪਾਲ ਸਿੰਘ ਨੂੰ ਜ਼ਮੀਨ ’ਤੇ ਖੇਡ ਗਰਾਊਂਡ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ।
ਪਰ ਪਿੰਡ ਵਾਸੀਆਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਕਤ ਜ਼ਮੀਨ ਦੀ ਰਜਿਸਟਰੀ ਹੋ ਚੁੱਕੀ ਹੈ। ਉਕਤ ਜ਼ਮੀਨ ਸਬੰਧੀ ਤਹਿਸੀਲਦਾਰ, ਬੀ.ਡੀਓ., ਡੀ.ਡੀ.ਪੀ.ਓ. ਨੂੰ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਵੱਲੋਂ ਬਣਦੀ ਜਾਂਚ ਕਰਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਤੇ ਹੋਰ ਵਿਅਕਤੀਆਂ ਖ਼ਿਲਾਫ਼ ਜ਼ਮੀਨੀ ਮਾਮਲੇ ਸਬੰਧੀ ਥਾਣਾ ਬਨੂੜ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਥਾਣਾ ਸੁਹਾਣਾ ‘ਚ ਮਾਮਲਾ ਦਰਜ
ਆਪਣੇ ਅਤੇ ਸਾਥੀਆਂ ‘ਤੇ ਹੋਏ ਹਮਲੇ ਸਬੰਧੀ ਫੈਜ਼ ਮੁਹੰਮਦ ਵੱਲੋਂ ਥਾਣਾ ਸੁਹਾਣਾ ਵਿਖੇ ਦਿੱਤੀ ਸ਼ਿਕਾਇਤ ਤੋਂ ਬਾਅਦ 5 ਮਾਰਚ 2024 ਨੂੰ ਕੁਲਵਿੰਦਰ ਸਿੰਘ ਅਤੇ ਕਰਮ ਸਿੰਘ ਅਤੇ ਹੋਰਾਂ ਦੇ ਖਿਲਾਫ ਧਾਰਾ 341, 323, 427, 506, 148, 149 ਅਤੇ ਐਸ.ਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ :Encounter In Mohali : ਮੋਹਾਲੀ ‘ਚ ਐਨਕਾਊਂਟਰ, ਪੁਲਿਸ ਨੇ ਗ੍ਰਿਫਤਾਰ ਕੀਤੇ ਤਿੰਨ ਗੈਂਗਸਟਰ